ਤਲਵੰਡੀ ਭਾਈ, 17 ਅਪ੍ਰੈਲ (ਰਵਿੰਦਰ ਸਿੰਘ ਬਜਾਜ)- ਸਥਾਨਕ ਕਲੱਬ ਭਾਰਤ ਵਿਕਾਸ ਪ੍ਰੀਸ਼ਦ ਵਲੋਂ ਮਾਤਾ ਸਾਹਿਬ ਕੌਰ ਖ਼ਾਲਸਾ ਕਾਲਜ ਵਿਖੇ ਦੰਦਾਂ ਦਾ ਮੁਫ਼ਤ ਚੈੱਕਅਪ ਕੈਂਪ ਲਗਾਇਆ ਗਿਆ, ਜਿਸ ਵਿਚ ਕਾਲਜ ਦੇ ਸਾਰੇ ਵਿਦਿਆਰਥੀਆਂ ਤੋਂ ਬਿਨਾਂ ਹੋਰ ਵੀ ਕਈ ਸ਼ਹਿਰ ਵਾਸੀਆਂ ਦਾ ਚੈੱਕਅਪ ਕੀਤਾ ਗਿਆ | ਇਸ ਕੈਂਪ ਦਾ ਉਦਘਾਟਨ ਸ਼ੋ੍ਰਮਣੀ ਕਮੇਟੀ ਮੈਂਬਰ ਜਥੇਦਾਰ ਸਤਪਾਲ ਸਿੰਘ ਵਲੋਂ ਕੀਤਾ ਗਿਆ | ਕੈਂਪ ਵਿਚ ਫ਼ਰੀਦਕੋਟ ਦੇ ਦਸਮੇਸ਼ ਡੈਂਟਲ ਕਾਲਜ ਦੇ ਡਾਕਟਰ ਕੀਰਤੀ ਦੀ ਅਗਵਾਈ ਵਿਚ ਚੈੱਕਅਪ ਕੀਤਾ ਗਿਆ ਤੇ ਮੌਕੇ 'ਤੇ ਹੀ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ | ਇਸ ਮੌਕੇ 'ਤੇ ਕਾਲਜ ਦੇ ਪਿ੍ੰਸੀਪਲ ਰਾਜਵਿੰਦਰ ਕੌਰ, ਕਲੱਬ ਪ੍ਰਧਾਨ ਭੁਪਿੰਦਰ ਸਿੰਘ ਭਾਨਾਂ, ਪੋ੍ਰਜੈਕਟ ਇੰਚਾਰਜ ਵਿਜੇ ਕੁਮਾਰ ਕਾਇਤ, ਡਾਕਟਰ ਬੀ.ਐਨ. ਪਸਰੀਚਾ, ਮੰਗਤ ਰਾਮ ਸਾਂਡਲ, ਰਾਕੇਸ਼ ਕੁਮਾਰ ਗੁਪਤਾ, ਅਸ਼ੋਕ ਕੁਮਾਰ ਸਚਦੇਵਾ, ਸੁਰਿੰਦਰ ਨਰੂਲਾ, ਨਰੇਸ਼ ਕੁਮਾਰ ਸੇਠੀ, ਡਾ. ਰਾਜ ਕੁਮਾਰ ਅਗਨੀਹੋਤਰੀ, ਸਤਪਾਲ ਸਿੰਘ ਬਿੱਲੂ, ਨਿਤਿਨ ਸਾਂਡਲ ਆਦਿ ਹਾਜ਼ਰ ਸਨ |