15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਸ਼ਮਸ਼ਾਨਘਾਟ ਦੀ ਰਿਪੇਅਰ ਕਰਨ, ਭੱਠੀ ਬਣਾਉਣ ਦਾ ਬੀੜਾ ਪਿੰਡ ਵਾਸੀਆਂ ਨੇ ਆਪਣੇ ਪੱਧਰ 'ਤੇ ਚੁੱਕਿਆ

Ad Position 21
repet_subhas-goyals [Copy P29]
ਅਜੀਤ ਡੈਸਕ 18-04-2026
ਗੁਰੂਹਰਸਹਾਏ, 17 ਅਪ੍ਰੈਲ (ਹਰਚਰਨ ਸਿੰਘ ਸੰਧੂ)-ਸਰਕਾਰਾਂ ਦੇ ਦਾਅਵਿਆਂ ਤੇ ਵਾਅਦਿਆਂ 'ਤੇ ਵਿਰਾਮ ਚਿੰਨ੍ਹ ਲਾਉਂਦਿਆਂ ਪਿੰਡ ਕੋਹਰ ਸਿੰਘ ਵਾਲਾ ਦੀ ਸਮੂਹ ਸੰਗਤ ਨੇ ਆਪਣੇ ਪਿੰਡ ਦੇ ਸ਼ਮਸ਼ਾਨ ਘਾਟ ਦੀ ਸਾਫ ਸਫ਼ਾਈ ਰਿਪੇਅਰ ਅਤੇ ਉਸ ਨੂੰ ਸੁੰਦਰ ਅਤੇ ਇਕ ਅੰਤਿਮ ਸਸਕਾਰ ਕਰਨ ਵਾਲੀ ਭੱਠੀ ਬਣਾਉਣ ਦਾ ਆਪ ਹੀ ਫ਼ੈਸਲਾ ਕੀਤਾ | ਪਿੰਡ ਵਾਸੀਆਂ ਨੇ ਜਿੱਥੇ ਸਰਕਾਰਾਂ ਪ੍ਰਤੀ ਗਿਲਾ ਜ਼ਾਹਿਰ ਕੀਤਾ ਅਤੇ ਉੱਥੇ ਹੀ ਪਾਰਟੀਬਾਜ਼ੀ 'ਚ ਉਲਝ ਕੇ ਪਿੰਡਾਂ ਦੇ ਵਿਕਾਸ ਕੰਮਾਂ 'ਚ ਦੇਰੀ ਹੋ ਰਹੀ ਹੈ, ਜਾਂ ਕਿਤੇ ਕੀਤੇ ਹੀ ਨਹੀਂ ਜਾਂਦੇ | ਅਜਿਹਾ ਕਰਦਿਆਂ ਹੀ ਪਿੰਡ ਵਾਸੀਆਂ ਨੇ ਆਪ ਉਪਰਾਲਾ ਕਰ ਲਿਆ ਅਤੇ ਸ਼ਮਸ਼ਾਨ ਘਾਟ ਦੀ ਰਿਪੇਅਰ ਕਰਨ ਦਾ ਫ਼ੈਸਲਾ ਕਰਦਿਆਂ ਆਪਣੇ ਕੋਲੋਂ ਹੀ ਪੈਸੇ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਹਨ | ਇਸ ਸਬੰਧੀ ਪਹਿਲਾਂ ਪਿੰਡ ਵਾਸੀਆਂ ਨੇ ਇਕ ਮੀਟਿੰਗ ਕਰਦਿਆਂ ਇਹ ਵਿਚਾਰ ਵਟਾਂਦਰਾ ਕੀਤਾ | ਜਿਸ 'ਤੇ ਸਰਬ ਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਕਿ ਸਰਕਾਰਾਂ ਤੋਂ ਨਾ ਝਾਕ ਕਰੋ, ਆਪਣਾ ਕੰਮ ਆਪ ਕਰੋ ਮੁੱਢਲਾ ਤੇ ਲੋੜੀਂਦਾ ਕੰਮ ਜਿੱਥੇ ਬੰਦੇ ਨੇ ਅਖੀਰਲੇ ਘਰ ਮੌਤ ਰਾਹੀ ਜਾਣਾ ਹੁੰਦਾ ਹੈ | ਜੁੜੇ ਹੋਏ ਇਕੱਠ ਦੌਰਾਨ ਇਹ ਵੀ ਫ਼ੈਸਲਾ ਕੀਤਾ ਗਿਆ ਕਿ ਸ਼ਮਸ਼ਾਨ ਘਾਟ ਦੀ ਰਿਪੇਅਰ ਦਾ ਕੰਮ ਪਿੰਡ ਵਾਸੀ ਆਪਣੇ ਕੋਲੋਂ ਪੈਸੇ ਇਕੱਠੇ ਕਰਕੇ ਕਰਨਗੇ ਅਤੇ ਪੰਚਾਇਤ ਫ਼ੰਡ ਦੇ ਵਿਚੋਂ ਕੋਈ ਵੀ ਰੁਪਈਆ ਨਹੀਂ ਲਿਆ ਜਾਵੇਗਾ | ਅਗਰ ਪੰਚਾਇਤਾਂ ਨੇ ਇਸ ਹੋਏ ਕੰਮ ਨੂੰ ਆਪਣੇ ਲਈ ਗਲਤ ਢੰਗ ਅਪਣਾ ਕੇ ਵਰਤਿਆ ਤਾਂ ਉਸ ਦੇ ਕਾਨੂੰਨੀ ਕਾਰਵਾਈ ਕਰਵਾਈ ਜਾਵੇਗੀ | ਦੱਸਣਯੋਗ ਹੈ ਕਿ ਪਿੰਡ ਦੀਆਂ 2 ਗ੍ਰਾਮ ਪੰਚਾਇਤਾਂ ਹਨ | ਮੋਹਤਵਾਰ ਆਗੂਆਂ ਨੇ ਦੱਸਿਆ ਕਿ ਅਜਿਹੇ ਮੁੱਢਲੇ ਕੰਮ ਜੇਕਰ ਸਬੰਧਿਤ ਪੰਚਾਇਤਾਂ ਧਿਆਨ ਨਾ ਦੇਣ ਸਰਕਾਰਾਂ ਅਤੇ ਹਲਕਾ ਵਿਧਾਇਕ ਤੋਂ ਮੰਗ ਕਰਨ ਦੇ ਬਾਵਜੂਦ ਵੀ ਨਾ ਹੋਣ ਤਾਂ ਲੋਕਾਂ ਨੂੰ ਆਪ ਹੀ ਕਰਨੇ ਪੈਂਦੇ ਹਨ | ਇਸ ਨੇਕ ਉਪਰਾਲੇ ਲਈ ਪਿੰਡ ਦਾ ਵਿਅਕਤੀ ਆਪਣੀ ਮਰਜ਼ੀ ਨਾਲ ਯੋਗਦਾਨ ਪਾ ਸਕਦਾ ਹੈ |
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਭੁੱਲਰ ਵਲੋਂ ਹਲਕੇ ਦੀਆਂ ਵੱਖ-ਵੱਖ ਮੰਡੀਆਂ ਵਿਚ ਕਣਕ ਦੀ ਸਰਕਾਰੀ ਖ਼ਰੀਦ ਕਰਵਾਈ ਸ਼ੁਰੂ ਅਗਲੀ ਖ਼ਬਰ ਮਿਸਤਰੀਆਂ ਵਾਲੇ ਮਹੱਲੇ ਵਿਚ ਸੀਵਰੇਜ ਦੀ ਸਮੱਸਿਆ ਨੇ ਵਧਾਈਆਂ ਮੁਸ਼ਕਲਾਂ
Ad Position 24