12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਮਿਹਨਤੀ ਵਰਕਰਾਂ ਦੀ ਕਦਰ ਕਰਨਾ ਅਤੇ ਸਨਮਾਨ ਦੇਣਾ ਭਾਜਪਾ ਦਾ ਮੁੱਖ ਮੰਤਵ- ਭਾਜਪਾ ਆਗੂ

Ad Position 21
No active advertisement
ਅਜੀਤ ਡੈਸਕ 19-04-2026
ਮੁੱਦਕੀ, 18 ਅਪ੍ਰੈਲ (ਭਾਰਤ ਭੂਸ਼ਨ ਅਗਰਵਾਲ)-ਭਾਜਪਾ ਹਾਈਕਮਾਂਡ ਵਲੋਂ ਬੀਤੇ ਦਿਨੀਂ ਮਿਹਨਤੀ ਵਰਕਰਾਂ ਦੀਆਂ ਕੀਤੀਆਂ ਗਈਆਂ ਨਿਯੁਕਤੀਆਂ 'ਚ ਅਮਰਜੀਤ ਸਿੰਘ ਘਾਰੂ ਨੂੰ ਜ਼ਿਲ੍ਹਾ ਮੀਤ ਪ੍ਰਧਾਨ ਫ਼ਿਰੋਜ਼ਪੁਰ, ਵਿਜੇ ਕੁਮਾਰ ਕੈਂਥ ਨੂੰ ਮੀਤ ਪ੍ਰਧਾਨ, ਲਵਪ੍ਰੀਤ ਸਿੰਘ ਨੂੰ ਮੀਤ ਪ੍ਰਧਾਨ ਅਤੇ ਹਰਿੰਦਰ ਸਿੰਘ ਕੁਲ ਨੂੰ ਜ਼ਿਲ੍ਹਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ | ਇਸ ਨਿਯੁਕਤੀ 'ਤੇ ਖ਼ੁਸ਼ੀ ਜ਼ਾਹਿਰ ਕਰਦਿਆਂ ਭਾਜਪਾ ਦੇ ਮੰਡਲ ਪ੍ਰਧਾਨ ਮੁੱਦਕੀ ਜਸਵਿੰਦਰ ਸਿੰਘ ਬੱਬੂ ਭੈਲ, ਪਵਨ ਕੁਮਾਰ ਗਰਗ (ਲਵੀ) ਸਾਬਕਾ ਮੀਤ ਪ੍ਰਧਾਨ ਮੰਡਲ ਤਲਵੰਡੀ ਭਾਈ, ਰਾਜ ਕੁਮਾਰ ਚਾਵਲਾ, ਡਾ. ਵਿਨੋਦ ਕੁਮਾਰ, ਇੰਦਰਜੀਤ ਕੌਰ ਮੀਤ ਪ੍ਰਧਾਨ ਮਹਿਲਾ ਵਿੰਗ ਫ਼ਿਰੋਜ਼ਪੁਰ, ਗੁਰਵਿੰਦਰਪਾਲ ਸਿੰਘ ਕਾਲੀ, ਹਰਦੇਵ ਸਿੰਘ, ਗੁਰਭੇਜ ਸਿੰਘ ਭੇਜਾਂ, ਸੁੱਖੀ ਭੁੱਲਰ, ਅਵਤਾਰ ਸਿੰਘ, ਦਮਨ ਸਿੰਘ, ਰਾਜੇਸ਼ ਕੁਮਾਰ ਮਹਿਤਾ ਆਦਿ ਵਰਕਰਾਂ ਨੇ ਉਕਤ ਆਗੂਆਂ ਨੂੰ ਵਧਾਈ ਦਿੰਦਿਆਂ ਸੰਗਠਨ ਮੰਤਰੀ ਸ੍ਰੀ ਨਿਵਾਸਲੂ, ਪੰਜਾਬ ਪ੍ਰਧਾਨ ਸੁਨੀਲ ਜਾਖੜ, ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ, ਸਾਬਕਾ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ, ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਬੌਬੀ ਬਾਠ ਦਾ ਧੰਨਵਾਦ ਕੀਤਾ | ਭਾਜਪਾ ਆਗੂਆਂ ਨੇ ਕਿਹਾ ਕਿ ਬੀ.ਜੇ.ਪੀ ਇੱਕ ਅਜਿਹੀ ਪਾਰਟੀ ਹੈ | ਜਿਸ ਵਿਚ ਇਕ ਆਮ ਵਰਕਰ ਤੋਂ ਲੈ ਕੇ ਦੇਸ਼ ਦੇ ਵੱਡੇ ਮੁੱਦਿਆਂ ਤੱਕ ਵੀ ਪਹੁੰਚਿਆ ਜਾ ਸਕਦਾ ਹੈ | ਉਨ੍ਹਾਂ ਕਿਹਾ ਕਿ ਭਾਜਪਾ ਵਲੋਂ ਮਿਹਨਤੀ ਅਤੇ ਜ਼ਮੀਨੀ ਪੱਧਰ 'ਤੇ ਕੰਮ ਕਰਨ ਵਾਲੇ ਵਰਕਰਾਂ ਨੂੰ ਮਾਨ ਸਨਮਾਨ ਦੇਣਾ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ | ਜਿਸ ਨਾਲ ਜਿੱਥੇ ਵਰਕਰਾਂ 'ਚ ਉਤਸ਼ਾਹ ਪੈਦਾ ਹੁੰਦਾ ਹੈ | ਉੱਥੇ ਹੀ ਭਾਜਪਾ ਦਾ ਪ੍ਰਚਾਰ ਤੇ ਪ੍ਰਸਾਰ ਘਰ-ਘਰ ਪਹੁੰਚਦਾ ਹੈ | ਉਨ੍ਹਾਂ ਕਿਹਾ ਕਿ ਭਾਜਪਾ ਦਾ ਮੁੱਖ ਉਦੇਸ਼ 'ਸਭ ਕਾ ਸਾਥ, ਸਭ ਕਾ ਵਿਕਾਸ, ਸਭ ਕਾ ਵਿਸ਼ਵਾਸ' ਦੇ ਸੰਕਲਪ ਰਾਹੀਂ ਸਮਾਜ ਦੇ ਹਰ ਵਰਗ ਤੱਕ ਪਹੁੰਚ ਕਰਨਾ ਅਤੇ ਉਨ੍ਹਾਂ ਨੂੰ ਸਨਮਾਨ ਦੇਣਾ ਹੈ |
Ad Position 22
No active advertisement
ਪਿਛਲੀ ਖ਼ਬਰ ਬਜਰੰਗ ਦਲ ਨੇ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਰਾਸ਼ਟਰਪਤੀ ਦੇ ਨਾਂਅ ਜ਼ਿਲ੍ਹਾ ਕਲੈਕਟਰ ਨੂੰ ਸੌਂਪਿਆ ਮੰਗ ਪੱਤਰ ਅਗਲੀ ਖ਼ਬਰ ਭਾਕਿਯੂ ਲੱਖੋਵਾਲ ਦੀ ਮਹੀਨਾਵਾਰੀ ਮੀਟਿੰਗ ਹੋਈ
Ad Position 24