28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਭਾਕਿਯੂ ਬੰਬ ਦੇ ਸੂਬਾ ਪ੍ਰਧਾਨ ਸਾਰਜ ਸਿੰਘ ਬੰਬ ਦੀ ਅਗਵਾਈ 'ਚ ਅਹਿਮ ਬੈਠਕ

Ad Position 21
No active advertisement
ਅਜੀਤ ਡੈਸਕ 20-04-2026
ਫ਼ਿਰੋਜ਼ਪੁਰ,19 ਅਪ੍ਰੈਲ (ਕੁਲਬੀਰ ਸਿੰਘ ਸੋਢੀ)-ਭਾਰਤੀ ਕਿਸਾਨ ਯੂਨੀਅਨ ਬੰਬ ਦੀ ਕੌਰ ਕਮੇਟੀ ਤੇ ਸੀਨੀਅਰ ਆਗੂਆਂ ਵਲੋਂ ਵਿਸ਼ੇਸ਼ ਬੈਠਕ ਹੋਈ ਜਿਸ ਵਿਚ ਸੂਬਾ ਪ੍ਰਧਾਨ ਸਾਰਜ ਸਿੰਘ ਬੰਬ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ | ਬੈਠਕ ਵਿਚ ਜ਼ਿਲ੍ਹਾ ਕਮੇਟੀ ਵਲੋਂ ਸੂਬਾ ਪ੍ਰਧਾਨ ਸਾਰਜ ਸਿੰਘ ਨੂੰ ਕਿਸਾਨਾਂ ਨੂੰ ਮੰਡੀਆਂ ਵਿਚ ਪੇਸ਼ ਆ ਰਹੀਆਂ ਮੁਸ਼ਕਲਾਂ ਤੋਂ ਜਾਣੂ ਕਰਵਾਇਆ ਅਤੇ ਜਾਣਕਾਰੀ ਸਾਂਝੀ ਕੀਤੀ ਕਿ ਕਣਕ ਦੀ ਕਟਾਈ ਦੌਰਾਨ ਵੱਡੀ ਸੰਖਿਆ ਵਿਚ ਕਿਸਾਨਾਂ ਦੀ ਕਣਕ ਅਚਾਨਕ ਲੱਗੀ ਅੱਗ ਦੀ ਲਪੇਟ ਵਿਚ ਆ ਗਈਆਂ | ਜਿਸ ਨਾਲ ਵੱਡਾ ਨੁਕਸਾਨ ਦੇਖਣ ਨੂੰ ਮਿਲਿਆ ਹੈ | ਸੂਬਾ ਪ੍ਰਧਾਨ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਸਾਡੀਆਂ ਕਿਸਾਨੀ ਮੰਗਾਂ 'ਤੇ ਤੁਰੰਤ ਐਕਸ਼ਨ ਨਹੀਂ ਲੈਂਦੀ ਤਾਂ ਭਾਰਤੀ ਕਿਸਾਨ ਯੂਨੀਅਨ ਬੰਬ ਕੋਰ ਕਮੇਟੀ ਦੀ ਮੀਟਿੰਗ ਕਰਕੇ ਅਣਮਿਥੇ ਸਮੇਂ ਤੱਕ ਧਰਨੇ ਲਗਾਉਣ ਲਈ ਮਜਬੂਰ ਹੋਵੇਗੀ | ਇਸ ਮੌਕੇ ਜੁਗਰਾਜ ਸਿੰਘ ਰਾਜਾ ਕੋਰ ਕਮੇਟੀ ਮੈਂਬਰ, ਜਸਵਿੰਦਰ ਸਿੰਘ ਬ੍ਰਹਮ ਕੇ ਕੋਰ ਕਮੇਟੀ ਮੈਂਬਰ, ਸਾਹਿਬ ਸਿੰਘ ਕਰਮੂਵਾਲਾ ਕੌਰ ਕਮੇਟੀ ਮੈਂਬਰ, ਕੁਲਦੀਪ ਸਿੰਘ ਬਘੇਲੇ ਵਾਲਾ ਕੌਰ ਕਮੇਟੀ ਮੈਂਬਰ, ਲਖਬੀਰ ਸਿੰਘ ਲੱਖਾ ਸੂਬਾ ਸਕੱਤਰ, ਜੋਗਿੰਦਰ ਸਿੰਘ ਟੈਗਰ ਲੁਧਿਆਣਾ ਸੂਬਾ ਸਕੱਤਰ, ਗੋਪਾਲ ਸਿੰਘ ਮੋਹਾਲੀ ਮੈਂਬਰ ਪੰਜਾਬ, ਜ਼ਿਲ੍ਹਾ ਪ੍ਰਧਾਨ ਫ਼ਿਰੋਜ਼ਪੁਰ ਰਸ਼ਪਾਲ ਸਿੰਘ ਵਿਰਕ, ਜ਼ਿਲ੍ਹਾ ਪ੍ਰਧਾਨ ਤਰਨਤਾਰਨ ਸਾਹਿਬ, ਹਰਵਿੰਦਰ ਸਿੰਘ ਕਾਲਾ ਜ਼ਿਲ੍ਹਾ ਪ੍ਰਧਾਨ ਮੋਗਾ, ਨਰਾਇਣ ਸਿੰਘ ਜ਼ਿਲ੍ਹਾ ਆਗੂ ਮੁਕਤਸਰ, ਗਗਨਦੀਪ ਸਿੰਘ ਯੂਥ ਆਗੂ ਅਤੇ ਇਛਪਾਲ ਸਿੰਘ ਹਨੀ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬਿਜਲੀ ਦੇ ਲੰਬੇ ਕੱਟਾਂ ਤੋਂ ਪ੍ਰੇਸ਼ਾਨ ਕਿਸਾਨਾਂ ਨੇ ਗਰਿੱਡ ਮੁਲਾਜ਼ਮਾਂ ਕੋਲ ਜਤਾਇਆ ਰੋਸ ਅੱਧੀ-ਅੱਧੀ ਰਾਤ ਤੱਕ ਬਿਜਲੀ... ਅਗਲੀ ਖ਼ਬਰ ਲਾਹਣ ਸਮੇਤ ਔਰਤ ਗਿ੍ਫ਼ਤਾਰ
Ad Position 24