28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਸਵ. ਜੱਗਾ ਸਿੰਘ ਦੇ ਦਿਹਾਂਤ 'ਤੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ

Ad Position 21
No active advertisement
ਅਜੀਤ ਡੈਸਕ 20-04-2026
ਗੁਰੂਹਰਸਹਾਏ, 18 ਅਪ੍ਰੈਲ (ਹਰਚਰਨ ਸਿੰਘ ਸੰਧੂ )-ਗੁਰੂਹਰਸਹਾਏ ਦੀ ਨੇੜਲੀ ਬਸਤੀ ਕੇਸਰ ਸਿੰਘ ਵਾਲਾ (ਖੈਰੇ ਕੇ )ਦੇ ਵਾਸੀ ਪਿਆਰਾ ਸਿੰਘ, ਦਰਬਾਰਾ ਸਿੰਘ, ਬਲਕਾਰ ਸਿੰਘ ਨੂੰ ਉਸ ਵੇਲੇ ਵੱਡਾ ਸਦਮਾ ਲੱਗਾ, ਜਦੋਂ ਉਹਨਾਂ ਦੇ ਪਿਤਾ ਜੱਗਾ ਸਿੰਘ ਇਕ ਹਾਦਸੇ ਦੌਰਾਨ ਅਕਾਲ ਚਲਾਣਾ ਕਰ ਗਏ | ਇਸ ਸਦਮੇ 'ਤੇ ਵੱਖ ਵੱਖ ਰਾਜਨੀਤਿਕ ਪਾਰਟੀਆਂ,ਪੰਚਾਂ ਸਰਪੰਚਾਂ ਅਤੇ ਹੋਰ ਸਨੇਹੀ ਸੱਜਣਾਂ ਮਿੱਤਰਾਂ ਨੇ ਦੁੱਖ ਸਾਂਝਾ ਕੀਤਾ | ਇਸ ਤਹਿਤ ਹੀ ਗੁਰੂਹਰਸਹਾਏ ਦੇ ਸੀਨੀਅਰ ਕਾਂਗਰਸੀ ਆਗੂ ਗੁਰਦੀਪ ਸਿੰਘ ਢਿੱਲੋਂ ਮੈਂਬਰ ਪੰਜਾਬ ਪ੍ਰਦੇਸ਼ ਕਾਂਗਰਸ ਨੇ ਜੱਗਾ ਸਿੰਘ ਦੇ ਅਕਾਲ ਚਲਾਣੇ 'ਤੇ ਉਹਨਾਂ ਦੇ ਘਰ ਜਾ ਕੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਪ੍ਰਗਟ ਕੀਤਾ ਅਤੇ ਕਿਹਾ ਕਿ ਬਜ਼ੁਰਗਾਂ ਦੀ ਘਰ ਵਿਚ ਹਮੇਸ਼ਾ ਲੋੜ ਰਹਿੰਦੀ ਹੈ ਪਰ ਇਕ ਹਾਦਸੇ ਦੇ ਦੌਰਾਨ ਹੋਈ ਮੌਤ ਨੇ ਪਰਿਵਾਰ ਨੂੰ ਬਜ਼ੁਰਗਾਂ ਦੇ ਪਿਆਰ ਤੋਂ ਵਾਂਝਾ ਕਰ ਦਿੱਤਾ | ਇਸ ਮੌਕੇ ਬਗ਼ੀਚਾ ਸਿੰਘ ਬਸਤੀ ਕੇਸਰ ਸਿੰਘ ਵਾਲਾ, ਨੈਬ ਸਿੰਘ ਤਾਰੇ ਵਾਲਾ, ਪਿ੍ਤਪਾਲ ਸਿੰਘ ਤਾਰੇਵਾਲਾ, ਪ੍ਰੀਤਮ ਸਿੰਘ ਬੇਦੀ ਗੁਰੂਹਰਸਹਾਏ, ਮੀਤਾ ਸਚਦੇਵਾ ਸਮੇਤ ਕਈ ਹੋਰ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਛਾਉਣੀ ਦੇ ਨਾਮਵਰ ਛਾਬੜਾ ਪਰਿਵਾਰ ਨੂੰ ਸਦਮਾ-ਸਰਬਜੀਤ ਸਿੰਘ ਛਾਬੜਾ ਦਾ ਦਿਹਾਂਤ ਅਗਲੀ ਖ਼ਬਰ ਕੰਵਲਪ੍ਰੀਤ ਸਿੰਘ ਗਿੱਲ ਨੂੰ ਬਲਾਕ ਕਾਂਗਰਸ ਘੱਲ ਖ਼ੁਰਦ ਦਾ ਪ੍ਰਧਾਨ ਬਣਾਏ ਜਾਣ 'ਤੇ ਖ਼ੁਸ਼ੀ ਪ੍ਰਗਟ
Ad Position 24