ਫ਼ਿਰੋਜ਼ਪੁਰ, 19 ਅਪ੍ਰੈਲ (ਕੁਲਬੀਰ ਸਿੰਘ ਸੋਢੀ)-ਸਮਾਜ ਵਿਚ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਆਗੂ ਦੇ ਤੌਰ 'ਤੇ ਵਿਚਰਨ ਵਾਲੇ ਸਰਬਜੀਤ ਸਿੰਘ ਛਾਬੜਾ ਦੇ ਅਚਾਨਕ ਦੇਹਾਂਤ ਹੋਣ ਨਾਲ ਜਿੱਥੇ ਪਰਿਵਾਰ ਨੂੰ ਘਾਟਾ ਪਿਆ ਹੈ ਉੱਥੇ ਉਨ੍ਹਾਂ ਦੀ ਅਗਵਾਈ ਵਿਚ ਪਿਛਲੇ ਲੰਬੇ ਸਮੇਂ ਤੋਂ ਚੱਲ ਰਹੀ ਸੋਸਾਇਟੀ ਵਿਸ਼ਵ ਭਾਈ ਮਰਦਾਨਾ ਸੁਸਾਇਟੀ ਨੂੰ ਵੀ ਵੱਡਾ ਘਾਟਾ ਪਿਆ ਹੈ | ਉਨ੍ਹਾਂ ਦੇ ਪੁੱਤਰ ਇਕਬਾਲ ਸਿੰਘ ਛਾਬੜਾ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਸਰਬਜੀਤ ਸਿੰਘ ਛਾਬੜਾ 85 ਵਰਿ੍ਹਆਂ ਦੇ ਸਨ, ਨੇ ਲੰਮਾ ਸਮਾਂ ਕਚਹਿਰੀ ਵਿਚ ਡਾਕੂਮੈਂਟ ਰਾਈਟਰ ਦੇ ਤੌਰ 'ਤੇ ਕੰਮ ਕੀਤਾ ਤੇ ਆਪਣਾ ਰਾਜਸੀ ਜੀਵਨ ਕੈਬਨਿਟ ਮੰਤਰੀ ਜਨਮੇਜਾ ਸਿੰਘ ਸੇਖੋਂ ਨਾਲ ਬਾਖ਼ੂਬੀ ਨਿਭਾਇਆ | ਵਿਸ਼ਵ ਭਾਈ ਮਰਦਾਨਾ ਯਾਦਗਾਰੀ ਕੀਰਤਨ ਦਰਬਾਰ ਸੁਸਾਇਟੀ ਦੇ ਪ੍ਰਧਾਨ ਜਗਜੀਤ ਸਿੰਘ ਭੁੱਲਰ ਨੇ ਆਖਿਆ ਕਿ ਸੋਸਾਇਟੀ 1993 ਤੋਂ ਧਾਰਮਿਕ, ਸਮਾਜਿਕ ਪ੍ਰੋਗਰਾਮ ਅਤੇ ਧਾਰਮਿਕ ਦੀਵਾਨ, ਕੀਰਤਨ ਦਰਬਾਰ ਕਰਵਾਉਂਦੀ ਆ ਰਹੀ ਹੈ, ਜਿਸ ਵਿਚ ਸਰਬਜੀਤ ਸਿੰਘ ਛਾਬੜਾ ਵਲੋਂ ਸ਼ੁਰੂ ਤੋਂ ਹੀ ਸੁਸਾਇਟੀ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਮਾਜਿਕ ਅਤੇ ਧਾਰਮਿਕ ਕੰਮ ਕੀਤੇ ਗਏ ਹਨ | ਇਸ ਮੌਕੇ ਸੋਸਾਇਟੀ ਮੈਂਬਰ ਹਰਜੀਤ ਸਿੰਘ ਧਾਲੀਵਾਲ, ਦਰਸ਼ਨ ਲਾਲ ਹੀਰਾ, ਮਨੋਹਰ ਲਾਲ, ਪਰਮਜੀਤ ਸਿੰਘ ਅÏਲਖ, ਰਣਬੀਰ ਸਿੰਘ ਰਾਣਾ, ਨਿਰਮਲ ਸਿੰਘ, ਬਲਜਿੰਦਰ ਸਿੰਘ ਬੱਬੂ ਹੁਸੈਨੀ ਵਾਲਾ, ਰਜੇਸ਼ ਕੁਮਾਰ ਕਾਲੀ ਅਤੇ ਸੋਹਣ ਸਿੰਘ, ਜਤਿੰਦਰ ਸਿੰਘ, ਸਵਰਨ ਸਿੰਘ ਸੁਹਾਨਾ, ਹਰਜੀਤ ਸਿੰਘ, ਮੋਹਨ ਸਿੰਘ, ਹਰਦੀਪ ਸਿੰਘ ਰਾਜੀਵਾਲਾ, ਗੁਰਮੀਤ ਸਿੰਘ ਅÏਲਖ, ਗੁਰਚਰਨ ਸਿੰਘ ਅਤੇ ਰਾਜਸੀ, ਸਮਾਜਿਕ ਅਤੇ ਹੋਰਨਾਂ ਧਾਰਮਿਕ ਜਥੇਬੰਦੀਆਂ ਵਲੋਂ ਛਾਬੜਾ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ |