28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਮੰਡੀ ਲਾਧੂਕਾ ਦੇ ਆੜ੍ਹਤੀਆਂ ਨੇ ਕਿਸਾਨਾਂ ਦੀ ਕਣਕ ਦੀ ਫ਼ਸਲ 1 ਏਕੜ ਦੀ 26 ਕੁਇੰਟਲ ਆਨਲਾਈਨ ਆਈ. ਡੀ. ਅਤੇ ਕਪੈਸਟੀ ਵਧਾਉਣ ਦੀ ਪੰਜਾਬ ਸਰਕਾਰ ਤੋਂ ਕੀਤੀ ਮੰਗ

Ad Position 21
No active advertisement
ਅਜੀਤ ਡੈਸਕ 20-04-2026
ਮੰਡੀ ਲਾਧੂਕਾ, 19 ਅਪ੍ਰੈਲ (ਮਨਪ੍ਰੀਤ ਸਿੰਘ ਸੈਣੀ)-ਮੰਡੀ ਲਾਧੂਕਾ ਦੇ ਆੜ੍ਹਤੀਆ ਯੂਨੀਅਨ ਦੇ ਪ੍ਰਧਾਨ ਅਮਨੀਸ ਮਹਿਤਾ ਤੇ ਮੰਡੀ ਦੇ ਸਮੂਹ ਆੜ੍ਹਤੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਜੋ ਪੰਜਾਬ ਸਰਕਾਰ ਵਲੋਂ ਕਣਕ ਦੀ ਫ਼ਸਲ ਵੇਚਣ ਲਈ ਕਿਸਾਨਾਂ ਦੀਆਂ ਆਨਲਾਈਨ ਆਈਡੀਆ ਆੜ੍ਹਤੀਆਂ ਵਲੋਂ ਬਣਾਈਆਂ ਗਈਆਂ ਹਨ ਉਸ ਆਈ.ਡੀ ਦੇ ਮੁਤਾਬਿਕ ਕਿਸਾਨਾਂ ਦੀ 1 ਕਿੱਲੇ ਦੀ ਫ਼ਸਲ 21 ਕੁਇੰਟਲ ਹੀ ਵਿਕ ਰਹੀ ਹੈ ਜੋ ਕਿ ਇਸ ਸੀਜ਼ਨ ਕਣਕ ਦੀ ਫ਼ਸਲ ਦਾ ਝਾੜ ਇਕ ਕਿੱਲੇ ਦਾ 65 ਮਣ ਨਿਕਲ ਰਿਹਾ ਹੈ ਅਤੇ ਇਸ ਮੁਤਾਬਿਕ ਕਿਸਾਨ ਦੀ ਕਣਕ ਦੀ ਫ਼ਸਲ ਇਕ ਕਿੱਲੇ ਦੀ 26 ਕੁਇੰਟਲ ਨਿੱਕਲ ਰਹੀ ਹੈ ਅਤੇ ਪੰਜਾਬ ਸਰਕਾਰ ਵਲੋਂ ਜੋ ਆਈ.ਡੀ ਬਣਾਈ ਗਈ ਹੈ ਉਸ ਮੁਤਾਬਿਕ ਆਨਲਾਈਨ ਕੰਪਿਊਟਰ 21 ਕੁਇੰਟਲ ਹੀ ਚੱਕ ਰਿਹਾ ਹੈ ਅਤੇ ਬਾਕੀ ਦੀ ਫ਼ਸਲ ਕਿਸਾਨ ਕਿੱਥੇ ਵੇਚਣ¢ ਇਸ ਮੌਕੇ 'ਤੇ ਮੰਡੀ ਲਾਧੂਕਾ ਦੇ ਆੜ੍ਹਤੀਆ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਆਈ.ਡੀ ਮੁਤਾਬਿਕ ਜੋ ਕਿਸਾਨ ਦੀ ਫ਼ਸਲ 1ਏਕੜ ਦੀ 21 ਕੁਇੰਟਲ ਕੰਪਿਊਟਰ ਚੱਕ ਰਹੇ ਹਨ ਉਸ ਦੀ ਕਪੈਸਟੀ ਵਧਾ ਕੇ 26 ਕੁਇੰਟਲ ਪ੍ਰਤੀ ਕਿੱਲਾ ਕੀਤੀ ਜਾਵੇ 'ਤੇ ਆੜ੍ਹਤੀਆਂ ਅਤੇ ਕਿਸਾਨ ਭਰਾਵਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ¢
Ad Position 22
No active advertisement
ਪਿਛਲੀ ਖ਼ਬਰ ਅੱਗ ਲੱਗਣ ਨਾਲ ਸਵਾ ਕਿੱਲਾ ਖੜ੍ਹੀ ਕਣਕ ਸੜੀ -ਅੱਗ ਲਗਾਉਣ ਵਾਲੇ ਖ਼ਿਲਾਫ਼ ਕਾਰਵਾਈ ਦੀ ਮੰਗ ਅਗਲੀ ਖ਼ਬਰ ਛਾਉਣੀ ਦੇ ਨਾਮਵਰ ਛਾਬੜਾ ਪਰਿਵਾਰ ਨੂੰ ਸਦਮਾ-ਸਰਬਜੀਤ ਸਿੰਘ ਛਾਬੜਾ ਦਾ ਦਿਹਾਂਤ
Ad Position 24