ਮੰਡੀ ਅਰਨੀਵਾਲਾ, 19 ਅਪ੍ਰੈਲ (ਨਿਸ਼ਾਨ ਸਿੰਘ ਮੋਹਲ਼ਾ)-ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਅਰਨੀਵਾਲਾ ਦੇ ਵਿਦਿਆਰਥੀਆਂ ਨੇ ਸੀ.ਬੀ.ਐੱਸ.ਈ ਬੋਰਡ ਵਲੋਂ ਘੋਸ਼ਿਤ ਕੀਤੇ ਗਏ ਦਸਵੀਂ ਕਲਾਸ ਦੇ ਨਤੀਜਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਇਕ ਵਾਰ ਫਿਰ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ | ਸਕੂਲ ਪ੍ਰਬੰਧਕਾਂ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਵਿਦਿਆਰਥਣ ਜਸਨੀਤ ਕੌਰ ਨੇ 96 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਲ ਕੀਤਾ | ਇਸੇ ਤਰ੍ਹਾਂ ਅਭੀਜੋਤ ਸਿੰਘ ਨੇ 94 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਅਤੇ ਈਸ਼ਾਨ ਕਾਲੜਾ ਨੇ 92.8 ਪ੍ਰਤੀਸ਼ਤ ਅੰਕ ਹਾਸਲ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ | ਇਸ ਤੋਂ ਇਲਾਵਾ ਸਿਮਰਨ ਨੇ 92.6 ਪ੍ਰਤੀਸ਼ਤ, ਗੀਤਾ ਕੰਬੋਜ ਨੇ 91.6 ਪ੍ਰਤੀਸ਼ਤ, ਵਾਰਿਸ ਨੇ 90.2 ਪ੍ਰਤੀਸ਼ਤ, ਸਨੇਹਾ ਨੇ 90 ਪ੍ਰਤੀਸ਼ਤ, ਹੇਮਨਪ੍ਰੀਤ ਨੇ 89 ਪ੍ਰਤੀਸ਼ਤ, ਸੁਖਮਨ ਕੌਰ ਨੇ 87.4 ਪ੍ਰਤੀਸ਼ਤ, ਅਕਸ਼ਦੀਪ ਨੇ 87 ਪ੍ਰਤੀਸ਼ਤ, ਗੁਰਸ਼ਨ ਸਿੰਘ ਨੇ 86.6 ਪ੍ਰਤੀਸ਼ਤ, ਗਗਨਦੀਪ ਨੇ 86.4 ਪ੍ਰਤੀਸ਼ਤ, ਗੁਰਸਿਮਰਨ ਨੇ 86.2 ਪ੍ਰਤੀਸ਼ਤ, ਜੰਨਤ ਕੰਬੋਜ ਨੇ 85.8 ਪ੍ਰਤੀਸ਼ਤ, ਮਾਨਿਆ ਬਤਰਾ ਨੇ 84.8 ਪ੍ਰਤੀਸ਼ਤ, ਜਸਕਰਨ ਨੇ 84.4 ਪ੍ਰਤੀਸ਼ਤ, ਸੱਚਕੀਰਤ ਨੇ 84 ਪ੍ਰਤੀਸ਼ਤ, ਅਰਸ਼ਦੀਪ ਨੇ 83 ਪ੍ਰਤੀਸ਼ਤ, ਨਵਨੀਤ ਨੇ 83 ਪ੍ਰਤੀਸ਼ਤ, ਅੰਮਿ੍ਤਪਾਲ ਨੇ 82.6 ਪ੍ਰਤੀਸ਼ਤ, ਗੁਰਵਿੰਦਰ ਨੇ 82.2 ਪ੍ਰਤੀਸ਼ਤ, ਰੋਜ਼ੀ ਨੇ 81.2 ਪ੍ਰਤੀਸ਼ਤ, ਅਮਰਿੰਦਰ ਨੇ 81 ਪ੍ਰਤੀਸ਼ਤ ਅਤੇ ਜਸ਼ਨਪ੍ਰੀਤ ਨੇ 81 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ | ਇਸ ਮੌਕੇ ਸਕੂਲ ਪ੍ਰਬੰਧਕਾਂ ਨੇ ਵਿਦਿਆਰਥੀਆਂ ਦੀ ਇਸ ਕਾਮਯਾਬੀ 'ਤੇ ਖ਼ੁਸ਼ੀ ਜਤਾਉਂਦਿਆਂ ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਵੀ ਮੁਬਾਰਕਬਾਦ ਦਿੱਤੀ |