30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਭਗਵਾਨ ਪਰਸ਼ੂਰਾਮ ਜਨਮ ਉਤਸਵ 'ਤੇ ਸ਼ੋਭਾ ਯਾਤਰਾ ਕੱਢੀ

Ad Position 21
No active advertisement
ਅਜੀਤ ਡੈਸਕ 20-04-2026
ਫ਼ਿਰੋਜ਼ਪੁਰ,19 ਅਪ੍ਰੈਲ (ਸੁਖਵਿੰਦਰ ਸਿੰਘ)-ਭਗਵਾਨ ਵਿਸ਼ਨੰੂ ਦੇ ਛੇਵੇਂ ਅਵਤਾਰ ਭਗਵਾਨ ਪਰਸ਼ੁਰਾਮ ਦੇ ਜਨਮ ਉਤਸਵ ਦੇ ਪਾਵਨ ਮੌਕੇ 'ਤੇ ਫ਼ਿਰੋਜ਼ਪੁਰ ਸ਼ਹਿਰ ਵਿਚ ਸ਼ਰਧਾ, ਉਤਸ਼ਾਹ ਅਤੇ ਭਗਤੀ ਨਾਲ ਭਰਪੂਰ ਇਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ | ਇਹ ਸ਼ੋਭਾ ਯਾਤਰਾ ਨਮਕ ਮੰਡੀ ਵਿਖੇ ਸਥਿਤ ਭਗਵਾਨ ਪਰਸ਼ੁਰਾਮ ਮੰਦਰ ਤੋਂ ਬ੍ਰਾਹਮਣ ਸਭਾ ਦੀ ਅਗਵਾਈ ਹੇਠ ਪ੍ਰਧਾਨ ਨਰੇਸ਼ ਸ਼ਰਮਾ ਦੀ ਅਗਵਾਈ ਵਿਚ ਸ਼ਾਨੋ-ਸ਼ੌਕਤ ਨਾਲ ਸ਼ੁਰੂ ਹੋਈ | ਸ਼ੋਭਾ ਯਾਤਰਾ ਦੀ ਸ਼ੁਰੂਆਤ ਵੱਖ-ਵੱਖ ਮੰਦਰਾਂ ਦੇ ਪੁਜਾਰੀਆਂ ਅਤੇ ਗੁਰੂਕੁਲ ਧਾਮ ਦੇ ਵਿਦਿਆਰਥੀਆਂ ਵਲੋਂ ਸ਼ੰਖਨਾਦ ਕਰਕੇ ਕੀਤੀ ਗਈ | ਜ਼ੀਰਾ ਗੇਟ ਵਿਖੇ ਸਥਿਤ ਪ੍ਰਾਚੀਨ ਵਿਸ਼ਵ-ਵਿਦਿਆਲੇ ਮੰਦਰ ਤੋਂ ਭਗਵਾਨ ਸ਼ਿਵ ਦੀ ਪਾਲਕੀ ਨੇ ਸ਼ਰਧਾਲੂਆਂ ਦਾ ਖ਼ਾਸ ਧਿਆਨ ਆਪਣੇ ਵੱਲ ਖਿੱਚਿਆ | ਇਸ ਯਾਤਰਾ ਵਿਚ ਬ੍ਰਾਹਮਣ ਸਮਾਜ ਸਮੇਤ ਵੱਖ-ਵੱਖ ਵਰਗਾਂ ਦੇ ਲੋਕਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ, ਜੋ ਸਮਾਜਿਕ ਸਮਰੱਥਤਾ ਅਤੇ ਏਕਤਾ ਦੀ ਮਿਸਾਲ ਬਣੀ | ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਅਤੇ ਗਲੀਆਂ ਵਿਚ ਸ਼ਰਧਾਲੂਆਂ ਅਤੇ ਵਪਾਰੀਆਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਸ਼ੋਭਾ ਯਾਤਰਾ ਦਾ ਸਵਾਗਤ ਕੀਤਾ ਗਿਆ | Tਭਗਵਾਨ ਪਰਸ਼ੁਰਾਮ ਜੀ ਕੀ ਜੈU ਦੇ ਜੈਕਾਰੇ ਨਾਲ ਸਾਰਾ ਸ਼ਹਿਰ ਗੂੰਜ ਉੱਠਿਆ | ਵਿਸ਼ੇਸ਼ ਮਹਿਮਾਨਾਂ ਵਿਚ ਦੇਵੇਂਦਰ ਬਜਾਜ, ਚਰਨਦਾਸ ਹਾਂਡਾ ਸਮੇਤ ਵੱਖ-ਵੱਖ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਅੰਮਿ੍ਤ-ਵੇਲ਼ਾ ਪ੍ਰਭਾਤ ਕਮੇਟੀ, ਇਕ ਪਰਿਆਸ ਵੈੱਲਫੇਅਰ ਸੋਸਾਇਟੀ, ਮਾਤਾ ਚਿੰਤਪੁਰਨੀ ਲੰਗਰ ਸੇਵਾ ਕਮੇਟੀ, ਇਨਸਾਨੀਅਤ ਸੇਵਾ ਦਲ ਅਤੇ ਫ਼ਿਰੋਜ਼ਪੁਰ ਵੈੱਲਫੇਅਰ ਸੋਸਾਇਟੀ ਦੇ ਨੁਮਾਇੰਦਿਆਂ ਨੇ ਵੀ ਭਾਗ ਲਿਆ | ਪ੍ਰਧਾਨ ਨਰੇਸ਼ ਸ਼ਰਮਾ ਦੀ ਅਗਵਾਈ ਹੇਠ ਨਿਕਲੀ ਇਹ ਸ਼ੋਭਾ ਯਾਤਰਾ ਸ਼ਹਿਰ ਲਈ ਇਤਿਹਾਸਕ ਅਤੇ ਯਾਦਗਾਰ ਸਾਬਤ ਹੋਈ, ਜਿਸ ਨੇ ਧਾਰਮਿਕ ਆਸਥਾ ਦੇ ਨਾਲ-ਨਾਲ ਸਮਾਜਿਕ ਏਕਤਾ ਅਤੇ ਭਾਈਚਾਰੇ ਦਾ ਸੰਦੇਸ਼ ਵੀ ਦਿੱਤਾ |
Ad Position 22
No active advertisement
ਪਿਛਲੀ ਖ਼ਬਰ ਦਸਵੀਂ ਜਮਾਤ ਦੇ ਨਤੀਜੇ 'ਚ ਅਰਪਣ ਦੀਪ ਕੌਰ ਨੇ ਪ੍ਰਾਪਤ ਕੀਤੇ 97 ਪ੍ਰਤੀਸ਼ਤ ਅੰਕ ਅਗਲੀ ਖ਼ਬਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਬਲਿਕ ਸਕੂਲ ਅਰਨੀਵਾਲਾ ਦਾ ਨਤੀਜਾ ਰਿਹਾ ਸ਼ਾਨਦਾਰ
Ad Position 24