30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਦਸਵੀਂ ਜਮਾਤ ਦੇ ਨਤੀਜੇ 'ਚ ਅਰਪਣ ਦੀਪ ਕੌਰ ਨੇ ਪ੍ਰਾਪਤ ਕੀਤੇ 97 ਪ੍ਰਤੀਸ਼ਤ ਅੰਕ

Ad Position 21
No active advertisement
ਅਜੀਤ ਡੈਸਕ 20-04-2026
ਮੰਡੀ ਰੋੜਾਂਵਾਲੀ, 19 ਅਪ੍ਰੈਲ (ਮਨਜੀਤ ਸਿੰਘ ਬਰਾੜ)-ਸੀ.ਬੀ.ਐੱਸ.ਈ ਵਲੋਂ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜੇ ਵਿਚ ਅਕਾਲੀ ਅਕੈਡਮੀ ਥੇਹਕਲੰਦਰ ਦੀ ਵਿਦਿਆਰਥਣ ਅਰਪਣਦੀਪ ਕੌਰ ਵਲੋਂ 97 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਸਕੂਲ ਅਤੇ ਮਾਪਿਆ ਦਾ ਨਾਮ ਰੌਸ਼ਨ ਕੀਤਾ ਹੈ | ਜਾਣਕਾਰੀ ਦਿੰਦਿਆਂ ਅਰਪਣ ਦੀਪ ਦੇ ਪਿਤਾ ਧਰਮਜੀਤ ਸਿੰਘ ਘੱਟਿਆ ਵਾਲਾ ਜੱਟਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਸਕੂਲ ਤੋਂ ਫ਼ੋਨ ਆਇਆ ਕਿ ਤੁਹਾਡੀ ਬੇਟੀ ਨੇ ਦਸਵੀਂ ਵਿਚੋਂ 97 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਵੱਡਾ ਮਾਰਕਾ ਮਾਰਿਆ ਹੈ | ਜਿਸ ਨੂੰ ਸੁਣ ਕੇ ਉਨ੍ਹਾਂ ਨੂੰ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ | ਉਨ੍ਹਾਂ ਨੇ ਆਪਣੀ ਬੇਟੀ ਨੂੰ ਵਧਾਈ ਦਿੱਤੀ ਅਤੇ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ | ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਬੇਟੀ ਬਹੁਤ ਹੋਣਹਾਰ ਹੈ 'ਤੇ ਹਰ ਸਾਲ ਸਕੂਲ ਵਿਚੋਂ ਪਹਿਲੀ ਪੁਜ਼ੀਸ਼ਨ 'ਤੇ ਆਉਂਦੀ ਹੈ | ਅਰਪਣ ਦੀਪ ਕੌਰ ਨੇ ਇਸ ਦਾ ਸਿਹਰਾ ਸਮੂਹ ਸਕੂਲ ਸਟਾਫ਼ 'ਤੇ ਸਕੂਲ ਪਿ੍ੰਸੀਪਲ ਮੈਡਮ ਗੁਰਜੀਤ ਕੌਰ ਸਮੇਤ ਆਪਣੇ ਮਾਤਾ ਪਿਤਾ ਨੂੰ ਦਿੱਤਾ ਹੈ, ਜਿਨ੍ਹਾਂ ਦੀ ਮਿਹਨਤ ਸਦਕਾ ਉਹ ਇਸ ਮੁਕਾਮ 'ਤੇ ਪੁੱਜੀ ਹੈ | ਅਰਪਣਦੀਪ ਕੌਰ ਦਾ ਕਹਿਣਾ ਹੈ ਕਿ ਉਸ ਦਾ ਇਹ ਸਪਨਾ ਹੈ ਕੇ ਉਹ ਅੱਗੇ ਪੜ੍ਹਾਈ ਕਰਕੇ ਆਈ.ਏ.ਐੱਸ. ਅਫ਼ਸਰ ਬਣੇ |
Ad Position 22
No active advertisement
ਪਿਛਲੀ ਖ਼ਬਰ ਇੰਪੀਰੀਅਲ ਇੰਟਰਨੈਸ਼ਨਲ ਸਕੂਲ ਖੂਈਆਂ ਸਰਵਰ ਵਲੋਂ ਵਾਤਾਵਰਨ ਸੰਭਾਲ ਲਈ ਅਹਿਮ ਕਦਮ, ਸਕੂਲ 'ਚ ਸੋਲਰ ਸਿਸਟਮ ਸਥਾਪਿਤ ਅਗਲੀ ਖ਼ਬਰ ਭਗਵਾਨ ਪਰਸ਼ੂਰਾਮ ਜਨਮ ਉਤਸਵ 'ਤੇ ਸ਼ੋਭਾ ਯਾਤਰਾ ਕੱਢੀ
Ad Position 24