ਜ਼ੀਰਾ, 20 ਅਪ੍ਰੈਲ(ਪ੍ਰਤਾਪ ਸਿੰਘ ਹੀਰਾ)-ਸੇਵਾ ਮੁਕਤ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਰਜਿ ਜ਼ੀਰਾ ਦੀ ਮਹੀਨੇਵਾਰ ਮੀਟਿੰਗ ਪ੍ਰਧਾਨ ਬਖਸ਼ੀਸ਼ ਸਿੰਘ ਤਲਵੰਡੀ ਜੱਲੇ ਖਾਂ ਦੀ ਪ੍ਰਧਾਨਗੀ ਹੇਠ ਕੀਤੀ ਗਈ | ਇਸ ਮੌਕੇ ਸੰਸਥਾ ਦੇ ਸਰਪ੍ਰਸਤ ਮਾਸਟਰ ਜਗੀਰ ਸਿੰਘ, ਚੇਅਰਮੈਨ ਕਿੱਕਰ ਸਿੰਘ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਦੌਰਾਨ ਬੁਲਾਰਿਆਂ ਵਲੋਂ ਮਾਨਯੋਗ ਪੰਜਾਬ ਹਰਿਆਣਾ ਹਾਈਕੋਰਟ ਵਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਡੀਏ ਦੇ ਬਕਾਏ ਸਬੰਧੀ ਦਿੱਤੇ ਫ਼ੈਸਲੇ ਦੀ ਸ਼ਲਾਘਾ ਕੀਤੀ ਗਈ ਅਤੇ ਮੰਗ ਕੀਤੀ ਗਈ ਕਿ ਪੰਜਾਬ ਸਰਕਾਰ ਕੋਲੋਂ ਕੋਰਟ ਦੇ ਫ਼ੈਸਲੇ ਦੀ ਇਨ-ਬਿਨ ਪਾਲਣਾ ਕਰਵਾਈ ਜਾਵੇ ਤਾਂ ਜੋ ਪੈਨਸ਼ਨਰ ਸੁਖ ਦਾ ਸਾਹ ਲੈ ਸਕਣ | ਇਸ ਮੌਕੇ ਸੰਬੋਧਨ ਕਰਦਿਆਂ ਪ੍ਰਧਾਨ ਬਖਸ਼ੀਸ਼ ਸਿੰਘ ,ਚੰਨਣ ਸਿੰਘ, ਜਸਵੰਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਅਫ਼ਸਰਸ਼ਾਹੀ ਮੁਲਾਜ਼ਮਾਂ ਦੇ ਨਾਲ ਨਾਂਹ ਪੱਖੀ ਵਤੀਰਾ ਅਪਣਾ ਰਹੀ ਹੈ | ਉਹਨਾਂ ਕਿਹਾ ਕਿ ਜੇਕਰ ਸਰਕਾਰ ਨੇ ਮੁਲਾਜ਼ਮਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਇਹ ਸਰਕਾਰ ਨੂੰ ਖ਼ਮਿਆਜ਼ਾ ਭੁਗਤਣਾ ਪਵੇਗਾ | ਇਸ ਮੌਕੇ ਬੁਲਾਰਿਆਂ ਨੇ ਅਮਰੀਕਾ ਅਤੇ ਇਜਰਾਇਲ ਵਲੋਂ ਈਰਾਨ ਉੱਤੇ ਥੋਪੀ ਜਾ ਰਹੀ ਜੰਗ ਨੂੰ ਮਨੁੱਖਤਾ ਦਾ ਘਾਣ ਦੱਸਿਆ ਅਤੇ ਅਪੀਲ ਕੀਤੀ ਕਿ ਅਮਰੀਕਾ ਆਪਣੀ ਦਾਦਾਗਿਰੀ ਅਤੇ ਪ੍ਰਸਾਰਵਾਦੀ ਨੀਤੀਆਂ ਨੂੰ ਬੰਦ ਕਰੇ ਜਾਂ ਤਾਂ ਜੋ ਦੁਨੀਆ ਦੇ ਲੋਕ ਅਮਨ ਅਮਾਨ ਨਾਲ ਰਹਿ ਸਕਣ | ਇਸ ਮੌਕੇ ਮੀਟਿੰਗ ਵਿਚ ਮੰਗਤ ਸਿੰਘ, ਦਰਸ਼ਨ ਸਿੰਘ,ਨਿਰੰਜਨ ਸਿੰਘ, ਜਗਤਾਰ ਸਿੰਘ, ਜੋਰਾ ਸਿੰਘ, ਰਘਬੀਰ ਸਿੰਘ, ਗੁਰਵਿੰਦਰ ਸਿੰਘ , ਜਗੀਰ ਸਿੰਘ ਰੋਡਵੇਜ਼, ਚੰਨਣ ਸਿੰਘ, ਜਰਨੈਲ ਸਿੰਘ,ਬਾਜ਼ ਸਿੰਘ ਤਲਵੰਡੀ ਜੱਲੇ ਖਾਂ, ਮਹਿਲ ਸਿੰਘ, ਹਰਜੀਤ ਸਿੰਘ ਵਧਵਾ, ਲਾਭ ਚੰਦ, ਮਹਿੰਦਰ ਸਿੰਘ, ਇਕਬਾਲ ਸਿੰਘ, ਅਸ਼ੋਕ ਕੁਮਾਰ ਪਲਤਾ, ਸਰਬਜੀਤ ਸਿੰਘ ਪੀਰ ਮੁਹੰਮਦ, ਮਾਸਟਰ ਸੁਭਾਸ਼ ਗੁਪਤਾ, ਮਾਸਟਰ ਜੋਗਿੰਦਰ ਸਿੰਘ ਝੱਤਰਾ ਆਦਿ ਹਾਜ਼ਰ ਸਨ |