ਮਮਦੋਟ 20 ਅਪ੍ਰੈਲ (ਹਾਂਡਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਜ਼ਾਰਾ ਸਿੰਘ ਵਾਲਾ ਵਿਖੇ ਐਨ.ਐਸ.ਕਿਊ.ਐੱਫ. ਪ੍ਰੋਗਰਾਮ ਅਧੀਨ ਸਿਹਤ ਸੰਭਾਲ ਅਤੇ ਸੁਰੱਖਿਆ ਕਿੱਟਾਂ ਦੀ ਵੰਡ ਕੀਤੀ ਗਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੀ ਮੁੱਖ ਅਧਿਆਪਕਾ ਸੋਨੂੰ ਦੇਵੀ ਨੇ ਦੱਸਿਆਂ ਕਿ ਇਹਨਾਂ ਕਿੱਟਾਂ ਦੀ ਵਰਤੋਂ ਸਬੰਧਤ ਟਰੇਡ ਨਾਲ ਸਬੰਧਤ ਬੱਚੇ ਹੁਨਰ ਸਿੱਖਿਆ ਲਈ ਵੀ ਕਰ ਸਕਦੇ ਹਨ | ਇਸ ਮੌਕੇ ਸਕੂਲ ਕਮੇਟੀ ਦੇ ਚੇਅਰਮੈਨ, ਮੈਂਬਰ ਅਤੇ ਸਕੂਲ ਦੇ ਅਧਿਆਪਕ ਵੀ ਹਾਜ਼ਰ ਸਨ |