ਜ਼ੀਰਾ, 20 ਅਪ੍ਰੈਲ (ਰਜਨੀਸ਼ ਕਥੂਰੀਆ)-ਟੈਕਨੀਕਲ ਸਰਵਿਸਿਜ਼ ਯੂਨੀਅਨ (ਰਜਿ.) ਡਵੀਜ਼ਨ ਪ੍ਰਧਾਨ ਅਵਤਾਰ ਸਿੰਘ ਬਾਠ ਵੱਲੋਂ ਸਬ-ਡਵੀਜ਼ਨ ਕਮੇਟੀ ਜ਼ੀਰਾ ਦੇ ਪ੍ਰਧਾਨ ਦੀ ਚੋਣ ਕਰਨ ਲਈ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ | ਇਸ ਦੌਰਾਨ ਡਵੀਜ਼ਨ ਕਮੇਟੀ ਜ਼ੀਰਾ ਦੇ ਅਹੁਦੇਦਾਰਾਂ ਦੀ ਚੋਣ ਕਰਨ ਲਈ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਗੁਰਪ੍ਰੀਤ ਸਿੰਘ ਸੰਧੂ ਨੂੰ ਡਵੀਜ਼ਨ ਕਮੇਟੀ ਜ਼ੀਰਾ ਦਾ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ | ਇਸ ਤੋਂ ਇਲਾਵਾ ਮੀਤ ਪ੍ਰਧਾਨ ਬਲਜਿੰਦਰ ਸਿੰਘ ਗਿੱਲ, ਹੇਮਰਾਜ ਸਕੱਤਰ, ਚਮਕੌਰ ਸਿੰਘ ਸਹਾਇਕ ਸਕੱਤਰ, ਰਣਜੀਤ ਸਿੰਘ ਥਿੰਦ ਖ਼ਜ਼ਾਨਚੀ ਚੁਣੇ ਗਏ | ਇਸ ਮੌਕੇ 'ਤੇ ਪੈਨਸ਼ਨ ਯੂਨੀਅਨ ਪ੍ਰਧਾਨ ਜੈ ਸ੍ਰੀ ਦੱਤ, ਮੁਖ਼ਤਿਆਰ ਸਿੰਘ, ਗੁਰਜੰਟ ਸਿੰਘ ਜੇ.ਈ., ਸਾਧੂ ਸਿੰਘ, ਬਖਸ਼ੀਸ਼ ਸਿੰਘ, ਪਰਮਿੰਦਰ ਸਿੰਘ ਚੀਮਾ ਜੇ.ਈ., ਗੁਰਜੀਤ ਸਿੰਘ ਜੇ.ਈ., ਗੁਰਮੇਲ ਸਿੰਘ ਗਿੱਲ ਜੇ.ਈ., ਜਗਤਾਰ ਸਿੰਘ, ਮਨਜਿੰਦਰ ਸਿੰਘ, ਮਨਜੀਤ ਸਿੰਘ ਸਰਕਲ ਸਹਾਇਕ ਸਕੱਤਰ, ਗੁਰਪ੍ਰੀਤ ਸਿੰਘ ਮੱਖੂ, ਸੁਖਦੇਵ ਸਿੰਘ ਮੱਖੂ, ਦਰਸ਼ਨ ਸਿੰਘ, ਗੁਰਜੀਤ ਸਿੰਘ ਭੁੱਲਰ ਜਲਾਲਾਬਾਦ, ਮਲਕੀਤ ਸਿੰਘ, ਬਲਵਿੰਦਰ ਸਿੰਘ, ਗੁਰਵਿੰਦਰ ਸਿੰਘ, ਮਨਜੀਤ ਸਿੰਘ, ਆਯੂਸ਼ ਸਿੰਗਲਾ, ਸੰਜੇ ਕੁਮਾਰ ਅਤੇ ਸੀ.ਐਚ.ਬੀ.ਕਾਮੇ ਪ੍ਰਧਾਨ ਨਛੱਤਰ ਸਿੰਘ, ਗੁਰਜੰਟ ਸਿੰਘ, ਜਵੈਲ ਆਦਿ ਹਾਜ਼ਰ ਸਨ | ਇਸ ਮੌਕੇ ਤੇ ਨਵ- ਨਿਯੁਕਤ ਪ੍ਰਧਾਨ ਸਾਥੀ ਗੁਰਪ੍ਰੀਤ ਸਿੰਘ ਸੰਧੂ ਨੇ ਸਬ ਡਵੀਜ਼ਨ ਕਮੇਟੀ ਅਤੇ ਮੈਂਬਰਾਂ ਨੂੰ ਸਾਰੇ ਸਾਥੀਆਂ ਦੇ ਕੰਮ ਪਹਿਲ ਦੇ ਆਧਾਰ 'ਤੇ ਕਰਵਾਉਣ ਦਾ ਭਰੋਸਾ ਦਿਵਾਇਆ | ਇਸ ਸਮੇਂ ਵੱਖ-ਵੱਖ ਬੁਲਾਰਿਆਂ ਨੇ ਸੰਬੋਧਨ ਕੀਤਾ ਅਤੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਮੁਲਾਜ਼ਮ ਜਥੇਬੰਦੀਆਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਸਰਕਾਰ ਵਿਰੁੱਧ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ |