ਜ਼ੀਰਾ, 20 ਅਪ੍ਰੈਲ (ਪ੍ਰਤਾਪ ਸਿੰਘ ਹੀਰਾ)-ਪੰਜਾਬ ਸਰਕਾਰ ਦੇ ਕਣਕ ਦੀ ਖ਼ਰੀਦ ਪ੍ਰਬੰਧਾਂ ਦੇ ਦਾਅਵੇ -ਵਾਅਦੇ ਖੋਖਲੇ ਸਾਬਤ ਹੋਏ ਹਨ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਜਗਦੀਪ ਸਿੰਘ ਭੁੱਲਰ ਜ਼ਿਲ੍ਹਾ ਪ੍ਰਧਾਨ ਅਕਾਲੀ ਦਲ ਵਾਰਸ ਪੰਜਾਬ ਨੇ ਇੱਥੇ ਕੀਤਾ | ਉਹਨਾਂ ਕਿਹਾ ਕਿ ਪੰਜਾਬ ਦਾ ਕਿਸਾਨ ਜਿਹੜਾ ਪਹਿਲਾਂ ਹੀ ਕਰਜ਼ਿਆਂ ਨਾਲ ਨਪੀੜਿਆ ਹੋਇਆ ਹੈ | ਹੁਣ ਮੌਸਮ ਦੀ ਖ਼ਰਾਬੀ ਦੇ ਚੱਲਦਿਆਂ ਮੰਡੀਆਂ ਵਿਚੋਂ ਫਸਲ ਨਾ ਵਿਕਣ ਕਰਕੇ ਰੁਲ ਰਿਹਾ ਹੈ | ਉਹਨਾਂ ਕਿਹਾ ਕਿ ਬੇਮੌਸਮੀ ਮੀਂਹ ਕਾਰਨ ਕਣਕ ਦੀ ਕੁਆਲਿਟੀ ਨੂੰ ਲੈ ਕੇ ਐਫ.ਸੀ.ਆਈ ਵਲੋਂ ਬੇਸ਼ੱਕ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ ਪਰ ਵੱਖ-ਵੱਖ ਖ਼ਰੀਦ ਏਜੰਸੀਆਂ ਕਣਕ ਦੀ ਖ਼ਰੀਦ ਨੂੰ ਲੈ ਕੇ ਆਨਾਕਾਨੀ ਕਰ ਰਹੀਆਂ ਹਨ ਅਤੇ ਮੰਡੀਆਂ ਵਿਚ ਕਈ ਦਿਨਾਂ ਤੋਂ ਬੈਠੇ ਕਿਸਾਨ ਆਪਣੀਆਂ ਰਾਤਾਂ ਮੰਡੀਆਂ ਵਿਚ ਗੁਜ਼ਾਰ ਰਹੇ ਹਨ | ਉਹਨਾਂ ਮੰਗ ਕੀਤੀ ਕਿ ਜਿਹੜੇ ਕਿਸਾਨਾਂ ਦੀ ਗੜੇਮਾਰੀ ਨਾਲ ਕਣਕ ਦੀ ਫਸਲ ਬਰਬਾਦੀ ਹੋਈ ਹੈ | ਉਹਨਾਂ ਨੂੰ 50 ਹਜਾਰ ਰੁਪਈਆ ਕਿੱਲੇ ਦੇ ਹਿਸਾਬ ਨਾਲ ਮੁਆਵਜ਼ਾ ਦਿੱਤਾ ਜਾਵੇ ਅਤੇ ਮੰਡੀਆਂ ਵਿਚੋਂ ਫਸਲ ਦੀ ਤੁਰੰਤ ਚੁਕਾਈ ਕਰਵਾਈ ਜਾਵੇ | ਇਸ ਮੌਕੇ ਉਹਨਾਂ ਦੇ ਨਾਲ ਪ੍ਰਗਟ ਸਿੰਘ ਮੱਖੂ, ਇਕਬਾਲ ਸਿੰਘ ਚੱਬਾ, ਜਗਦੀਸ਼ ਸਿੰਘ ਮੱਲੀ, ਡਾ. ਅਵਤਾਰ ਸਿੰਘ ਗਿੱਲ, ਮਾਸਟਰ ਵੀਰ ਸਿੰਘ ਸੇਖਵਾ, ਕਾਰਜ ਸਿੰਘ ਕਰੀਆਂ ਪਹਿਲਵਾਨ, ਜਰਨੈਲ ਸਿੰਘ ਖਾਈ, ਤਜਿੰਦਰ ਸਿੰਘ ਗੁਰੂਹਰਸਹਾਏ, ਸੁੱਚਾ ਸਿੰਘ ਨਾਗੀ, ਨਿਰਮਲ ਸਿੰਘ, ਵੀਰ ਸਿੰਘ ਸ਼ੀਂਹਾਪਾੜੀ, ਬਲਵੀਰ ਸਿੰਘ ਲੋਹਗੜ੍ਹ ਆਦਿ ਹਾਜ਼ਰ ਹਾਜ਼ਰ ਸਨ |