19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-04-2026

ਰੇਲਵੇ ਵਲੋਂ ਫ਼ਿਰੋਜ਼ਪੁਰ ਛਾਉਣੀ-ਪਟਨਾ-ਫ਼ਿਰੋਜ਼ਪੁਰ ਛਾਉਣੀ ਰਾਖਵੀਂ ਸਪੈਸ਼ਲ ਐਕਸਪੈੱ੍ਰਸ ਰੇਲਗੱਡੀ ਦਾ ਸੰਚਾਲਨ

Ad Position 21
No active advertisement
ਅਜੀਤ ਡੈਸਕ 21-04-2026
ਫਿਰੋਜ਼ਪੁਰ, 20 ਅਪ੍ਰੈਲ(ਰਾਕੇਸ਼ ਚਾਵਲਾ)-ਗਰਮੀਆਂ ਦੇ ਸੀਜ਼ਨ ਦੌਰਾਨ ਰੇਲ ਮੁਸਾਫ਼ਰਾਂ ਦੀ ਸਹੂਲਤ ਅਤੇ ਆਉਣ-ਜਾਣ ਲਈ ਰੇਲਵੇ ਵੱਲੋਂ ਫ਼ਿਰੋਜ਼ਪੁਰ ਛਾਉਣੀ-ਪਟਨਾ-ਫ਼ਿਰੋਜ਼ਪੁਰ ਛਾਉਣੀ ਰਾਖਵੀਂ ਸਪੈਸ਼ਲ ਰੇਲਗੱਡੀਆਂ ਦਾ ਸੰਚਾਲਨ ਕੀਤਾ ਜਾਵੇਗਾ | ਗੱਡੀ ਨੰਬਰ 04616/04615 ਫ਼ਿਰੋਜ਼ਪੁਰ ਛਾਉਣੀ-ਪਟਨਾ-ਫ਼ਿਰੋਜ਼ਪੁਰ ਛਾਉਣੀ ਰਾਖਵੀਂ ਐਕਸਪੈੱ੍ਰਸ ਮਿਤੀ 21.04.2026 ਤੋਂ 14.07.2026 (ਕੁੱਲ 13 ਟਿ੍ਪ) ਦੇ ਵਿਚਕਾਰ ਹਰ ਮੰਗਲਵਾਰ ਨੂੰ ਚੱਲੇਗੀ | ਇਹ ਗੱਡੀ ਫ਼ਿਰੋਜ਼ਪੁਰ ਕੈਂਟ ਤੋਂ ਦੁਪਹਿਰ 12 ਵਜੇ ਰਵਾਨਾ ਹੋ ਕੇ ਲਗਭਗ 30 ਘੰਟਿਆਂ ਬਾਅਦ ਸ਼ਾਮ 18.35 ਵਜੇ ਪਟਨਾ ਪਹੁੰਚੇਗੀ | ਗੱਡੀ ਨੰਬਰ 04615 ਪਟਨਾ ਤੋਂ ਫ਼ਿਰੋਜ਼ਪੁਰ ਕੈਂਟ ਇਹ ਰਾਖਵੀਂ ਸਪੈਸ਼ਲ ਐਕਸਪੈੱ੍ਰਸ ਟਰੇਨ ਮਿਤੀ 22.04.2026 ਤੋਂ 15.07.2026 (ਕੁੱਲ 13 ਟਿ੍ਪ) ਦੇ ਵਿਚਕਾਰ ਹਰ ਬੁੱਧਵਾਰ ਨੂੰ ਚੱਲੇਗੀ | ਇਹ ਗੱਡੀ ਪਟਨਾ ਤੋਂ ਰਾਤ 20.20 ਵਜੇ ਰਵਾਨਾ ਹੋ ਕੇ ਲਗਭਗ 27 ਘੰਟਿਆਂ ਬਾਅਦ ਰਾਤ 23.55 ਵਜੇ ਫ਼ਿਰੋਜ਼ਪੁਰ ਕੈਂਟ ਪਹੁੰਚੇਗੀ | ਮੁਸਾਫ਼ਰਾਂ ਦੀ ਸਹੂਲਤ ਲਈ ਇਹ ਰੇਲਗੱਡੀਆਂ ਦੋਵਾਂ ਦਿਸ਼ਾਵਾਂ ਵਿਚ ਮੋਗਾ, ਲੁਧਿਆਣਾ, ਅੰਬਾਲਾ ਕੈਂਟ, ਯਮੁਨਾਨਗਰ ਜਗਾਧਰੀ, ਸਹਾਰਨਪੁਰ, ਰੁੜਕੀ, ਨਜੀਬਾਬਾਦ, ਮੁਰਾਦਾਬਾਦ, ਬਰੇਲੀ, ਸ਼ਾਹਜਹਾਂਪੁਰ, ਹਰਦੋਈ, ਬਾਲਾਮਊ, ਆਲਮਨਗਰ, ਉਤਰੇਟੀਆ, ਰਾਏਬਰੇਲੀ, ਮਾਂ ਬੇਲਾ ਦੇਵੀ ਧਾਮ (ਪ੍ਰਤਾਪਗੜ੍ਹ), ਜੰਘਈ, ਵਾਰਾਨਸੀ, ਪੰਡਿਤ ਦੀਨ ਦਿਆਲ ਉਪਾਧਿਆਇ, ਬਕਸਰ, ਰਘੂਨਾਥਪੁਰ, ਆਰਾ ਅਤੇ ਦਾਨਾਪੁਰ ਸਟੇਸ਼ਨਾਂ 'ਤੇ ਰੁਕੇਗੀ | ਇਸ ਟਰੇਨ ਵਿਚ ਏਅਰ ਕੰਡੀਸ਼ਨਡ 2 ਕੋਚ, ਸਲੀਪਰ 10 ਕੋਚ, ਜਨਰਲ 4 ਕੋਚ ਸ਼ਾਮਲ ਹਨ | ਰੇਲ ਮੁਸਾਫ਼ਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਸਪੈਸ਼ਲ ਟਰੇਨ ਦਾ ਲਾਭ ਉਠਾਉਣ ਅਤੇ ਆਪਣੀ ਯਾਤਰਾ ਨੂੰ ਸੁਖਾਲਾ ਤੇ ਆਸਾਨ ਬਣਾਉਣ |
Ad Position 22
No active advertisement
ਪਿਛਲੀ ਖ਼ਬਰ 1 ਕਿੱਲੋ 68 ਗਰਾਮ ਹੈਰੋਇਨ ਅਤੇ ਡਰੋਨ ਬਰਾਮਦ, ਅਣਪਛਾਤੇ ਵਿਅਕਤੀ ਖ਼ਿਲਾਫ਼ ਮੁਕੱਦਮਾ ਦਰਜ ਅਗਲੀ ਖ਼ਬਰ ਐਸ.ਐਸ.ਪੀ. ਭੁਪਿੰਦਰ ਸਿੰਘ ਸਿੱਧੂ ਨੂੰ ਐਸ.ਜੀ.ਪੀ.ਸੀ. ਸੇਵਾਦਾਰ ਵਲੋਂ ਕੀਤਾ ਸਨਮਾਨਿਤ
Ad Position 24