ਮਮਦੋਟ, 20 ਅਪ੍ਰੈਲ (ਰਾਜਿੰਦਰ ਸਿੰਘ ਹਾਂਡਾ, ਸੁਖਦੇਵ ਸਿੰਘ ਸੰਗਮ)-ਸੀਮਾ ਸੁਰੱਖਿਆ ਬਲ ਅਤੇ ਥਾਣਾ ਮਮਦੋਟ ਦੀ ਪੁਲਿਸ ਵੱਲੋਂ ਸਰਹੱਦੀ ਚੌਕੀ ਦੋਨਾ ਤੇਲੂ ਮੱਲ ਦੇ ਇਲਾਕੇ ਵਿਚੋਂ 1 ਕਿੱਲੋ 68 ਗਰਾਮ ਹੈਰੋਇਨ ਅਤੇ ਇਕ ਟੁੱਟਿਆ ਹੋਇਆ ਡਰੋਨ ਬਰਾਮਦ ਕੀਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਬ ਇੰਸਪੈਕਟਰ ਦੀਪਕ ਕੁਮਾਰ ਨੇ ਦੱਸਿਆ ਕਿ ਇੰਸਪੈਕਟਰ ਪ੍ਰਮੋਦ ਕੁਮਾਰ ਨਾਇਕ ਕੰਪਨੀ ਕਮਾਂਡਰ ਚੌਕੀ ਦੋਨਾਂ ਤੇਲੂ ਮੱਲ ਵੱਲੋਂ ਫੋਨ ਰਾਹੀ ਸੂਚਿਤ ਕੀਤਾ ਗਿਆ ਕਿ ਬੀ.ਓ.ਪੀ. ਦੋਨਾ ਤੇਲੂ ਮੱਲ ਦੇ ਇਲਾਕੇ ਵਿਚ ਇੱਕ ਟੁੱਟਿਆ ਹੋਇਆ ਡਰੋਨ ਅਤੇ ਹੈਰੋਇਨ ਬਰਾਮਦ ਹੋਈ ਹੈ | ਜਿਸ ਤੋਂ ਬਾਅਦ ਮੌਕੇ 'ਤੇ ਜਾ ਕੇ ਡਰੋਨ ਅਤੇ ਹੈਰੋਇਨ ਨੂੰ ਕਬਜ਼ੇ ਵਿਚ ਲਿਆ ਗਿਆ | ਜਾਂਚ ਦੌਰਾਨ ਹੈਰੋਇਨ ਦਾ ਵਜ਼ਨ 1 ਕਿੱਲੋ 68 ਗਰਾਮ ਪਾਇਆ ਗਿਆ | ਉਹਨਾਂ ਦੱਸਿਆ ਕਿ ਇਸ ਬਰਾਮਦਗੀ ਤੋਂ ਬਾਅਦ ਨਾਮਾਲੂਮ ਵਿਅਕਤੀ ਖ਼ਿਲਾਫ਼ ਮੁਕੱਦਮਾ ਦਰਜ਼ ਕਰ ਲਿਆ ਗਿਆ ਹੈ ਅਤੇ ਜਾਂਚ ਜਾਰੀ ਹੈ |