ਮੁੱਦਕੀ, 21 ਅਪ੍ਰੈਲ (ਭੁਪਿੰਦਰ ਸਿੰਘ)-ਨਜ਼ਦੀਕੀ ਪਿੰਡ ਲੋਹਾਮ ਦੇ ਜਦੋਂ ਤੋਂ ਲਖਵੀਰ ਸਿੰਘ ਬਾਵਾ ਸਰਪੰਚ ਬਣੇ ਹਨ, ਪਿੰਡ ਦੀ ਨੁਹਾਰ ਬਦਲ ਕੇ ਰੱਖ ਦਿੱਤੀ ਹੈ | ਇਸ ਉੱਦਮੀ ਨੌਜਵਾਨ ਨੇ ਹਲਕਾ ਫ਼ਿਰੋਜ਼ਪੁਰ ਦਿਹਾਤੀ ਦੇ ਵਿਧਾਇਕ ਐਡਵੋਕੇਟ ਰਜਨੀਸ਼ ਦਹੀਆ ਦੀ ਅਗਵਾਈ ਹੇਠ ਵਿਕਾਸ ਕਾਰਜਾਂ ਦਾ ਹੜ੍ਹ ਲਿਆ ਦਿੱਤਾ ਹੈ ਸਰਪੰਚ ਲਖਵੀਰ ਸਿੰਘ ਬਾਵਾ ਨੇ ਦੱਸਿਆ ਕਿ ਪਿੰਡ ਦੀ ਫਿਰਨੀ ਵਾਲੀ ਸੜਕ ਟੁੱਟ ਚੁੱਕੀ ਸੀ, ਜੋ ਕਿ ਪ੍ਰੀਮਿਕਸ ਪਾ ਕੇ ਨਵੀਂ ਬਣਾਈ ਗਈ | ਪਿੰਡ ਵਾਸੀਆਂ ਨੂੰ ਪਾਣੀ ਦੇ ਨਿਕਾਸ ਲਈ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ | ਹੁਣ ਅੰਡਰ ਗਰਾਉਡ ਪਾਈਪਾਂ ਪਾ ਕੇ ਸੀਵਰੇਜ ਚਾਲੂ ਕੀਤਾ ਜਾ ਰਿਹਾ | ਪਿੰਡ ਵਿਚ ਪਾਰਕ ਬਣਾਉਣ ਲਈ ਛੱਪੜ ਵਾਲੇ ਥਾਂ ਵਿਚ ਭਰਤੀ ਪਾੲਾੀ ਜਾ ਰਹੀ ਹੈ | ਤਾਂ ਜੋ ਬੱਚੇ ਅਤੇ ਬਜ਼ੁਰਗ ਪਾਰਕ ਵਿਚ ਸੈਰ ਕਰ ਸਕਣ | ਪਿੰਡ ਦੀਆਂ ਚਾਰ ਵੱਡੀਆਂ ਗਲੀਆਂ ਬਣਾਈਆਂ ਗਈਆਂ ਅਤੇ ਛੱਪੜ ਤੇ ਸੋਲਰ ਮੋਟਰ ਲਾ ਕੇ 2 ਕਿੱਲੋਮੀਟਰ ਪਾਈਪ ਲਾਈਨ ਪਾਈ ਗਈ | ਸਰਪੰਚ ਲਖਵੀਰ ਸਿੰਘ ਬਾਵਾ ਨੇ ਅੱਗੇ ਦੱਸਿਆ ਕਿ ਭਗਵੰਤ ਮਾਨ ਦੀ 'ਆਪ' ਸਰਕਾਰ ਵਲੋਂ ਹਲਕਾ ਵਿਧਾਇਕ ਰਜਨੀਸ਼ ਦਹੀਆ ਵਲੋਂ ਪਿੰਡਾ ਦੇ ਵਿਕਾਸ ਲਈ ਵਿੱਢੀ ਮੁਹਿੰਮ ਤਹਿਤ ਗਰਾਂਟਾਂ ਦਿੱਤੀਆਂ ਜਾ ਰਹਿਆਂ ਹਨ | ਇਨ੍ਹਾਂ ਵਿਕਾਸ ਕਾਰਜਾਂ ਤਹਿਤ ਵਾਟਰ ਵਰਕਸ ਦੇ ਪਾਣੀ ਦੀ ਸਪਲਾਈ ਘਰ-ਘਰ ਪਹੁੰਚਾ ਦਿੱਤੀ ਗਈ ਹੈ | ਉਨ੍ਹਾਂ ਕਿਹਾ ਕਿ ਲੋਕਾਂ ਵਲੋਂ ਦਿੱਤੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾ ਰਹੇ ਹਾਂ | ਇਸ ਮੌਕੇ ਨਛੱਤਰ ਸਿੰਘ ਪੰਚ, ਬਲਵੰਤ ਸਿੰਘ, ਰਣਜੀਤ ਸਿੰਘ ਪੰਚ, ਅੰਗਰੇਜ ਸਿੰਘ ਪੰਚ, ਗੁਰਜੀਤ ਸਿੰਘ ਪੱਪੂ ਪ੍ਰਧਾਨ, ਬਾਵੁ ਸਿੰਘ, ਸੋਹਣ ਸਿੰਘ, ਲਵਪ੍ਰੀਤ ਸਿੰਘ ਤੋਂ ਇਲਾਵਾ ਸਮੂਹ ਗਰਾਮ ਪੰਚਾਇਤ ਤੇ ਪਤਵੰਤਿਆਂ ਨੇ ਪਿੰਡ ਦੇ ਵਿਕਾਸ ਕਾਰਜਾਂ ਨੂੰ ਨੇਪਰੇ ਚਾੜ੍ਹਨ ਲਈ ਵਡਮੁੱਲਾ ਯੋਗਦਾਨ ਪਾਇਆ |