15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਮਹਿਲਾਵਾਂ ਦੇ 33 ਫ਼ੀਸਦੀ ਹੱਕ 'ਤੇ ਸਿਆਸੀ ਖੇਡ! ਕਾਂਗਰਸ ਦਾ ਭਾਰਤੀ ਜਨਤਾ ਪਾਰਟੀ 'ਤੇ ਤਿੱਖਾ ਹਮਲਾ

Ad Position 21
No active advertisement
ਅਜੀਤ ਡੈਸਕ 22-04-2026
ਫਿਰੋਜ਼ਪੁਰ, 21 ਅਪ੍ਰੈਲ (ਸੁਖਵਿੰਦਰ ਸਿੰਘ)-ਕਾਂਗਰਸ ਪਾਰਟੀ ਦੀ ਜ਼ਿਲ੍ਹਾ ਵਾਈਸ ਪ੍ਰਧਾਨ ਬਲਜੀਤ ਕੌਰ ਬੰਗੜ ਨੇ ਕਾਂਗਰਸ ਦੇ ਦਫ਼ਤਰ ਵਿਚ ਪੈੱ੍ਰਸ ਕਾਨਫ਼ਰੰਸ ਕਰਦੇ ਹੋਏ ਕੇਂਦਰ ਦੀ ਭਾਰਤੀ ਜਨਤਾ ਪਾਰਟੀ ਸਰਕਾਰ 'ਤੇ ਤਿੱਖੇ ਹਮਲੇ ਕੀਤੇ | ਉਨ੍ਹਾਂ ਕਿਹਾ ਕਿ 2023 ਵਿਚ ਮਹਿਲਾਵਾਂ ਲਈ 33% ਰਾਖਵਾਂ ਬਿੱਲ ਪਾਸ ਹੋਣ ਦੇ ਬਾਵਜੂਦ ਇਸ ਨੰੂ ਲਾਗੂ ਕਰਨ ਵਿਚ ਜਾਣਬੁੱਝ ਕੇ ਦੇਰੀ ਕੀਤੀ ਗਈ ਹੈ | ਉਨ੍ਹਾਂ ਦੱਸਿਆ ਕਿ ਉਸ ਸਮੇਂ ਕਾਂਗਰਸ ਦੇ ਨੇਤਾਵਾਂ ਨੇ ਮੰਗ ਕੀਤੀ ਸੀ ਕਿ 2011 ਦੀ ਜਨਗਣਨਾ ਦੇ ਆਧਾਰ 'ਤੇ ਹੀ ਇਹ ਬਿੱਲ ਤੁਰੰਤ ਲਾਗੂ ਕੀਤਾ ਜਾਵੇ ਤਾਂ ਜੋ 2024 ਦੀਆਂ ਚੋਣਾਂ ਵਿਚ ਮਹਿਲਾਵਾਂ ਨੂੰ ਉਨ੍ਹਾਂ ਦਾ ਹੱਕ ਮਿਲ ਸਕੇ ਪਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਇਸ ਨੰੂ ਜਨਗਣਨਾ ਨਾਲ ਜੋੜ ਕੇ ਲਟਕਾ ਦਿੱਤਾ | ਬੰਗੜ ਨੇ ਕਿਹਾ ਕਿ ਸਰਕਾਰ ਹੁਣ ਨਵੀਂ ਜਨਗਣਨਾ ਅਤੇ ਸੀਟਾਂ ਦੇ ਵਾਧੇ ਦੀ ਗੱਲ ਕਰਕੇ ਮੁੱਦੇ ਨੂੰ ਹੋਰ ਲੰਬਾ ਖਿੱਚ ਰਹੀ ਹੈ ਜਿਸ ਨਾਲ ਛੋਟੇ ਰਾਜਾਂ ਜਿਵੇਂ ਪੰਜਾਬ ਨੂੰ ਨੁਕਸਾਨ ਹੋ ਸਕਦਾ ਹੈ | ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਸੀਟਾਂ 543 ਤੋਂ ਵਧਾ ਕੇ 800 ਦੇ ਕਰੀਬ ਕੀਤੀਆਂ ਗਈਆਂ ਤਾਂ ਉੱਤਰੀ ਭਾਰਤ ਦੇ ਵੱਡੇ ਰਾਜਾਂ ਦਾ ਪੱਲਾ ਭਾਰੀ ਹੋ ਜਾਵੇਗਾ | ਉਨ੍ਹਾਂ ਦਲੀਲ ਦਿੱਤੀ ਕਿ ਪੰਜਾਬ ਵਰਗੇ ਰਾਜਾਂ ਨੇ ਹਮੇਸ਼ਾ ਸਰਕਾਰ ਦੀਆਂ ਨੀਤੀਆਂ ਨੂੰ ਅਪਣਾਇਆ ਹੈ, ਖਾਸ ਕਰਕੇ ਜਨਸੰਖਿਆ ਨਿਯੰਤਰਨ ਵਿਚ ਪਰ ਹੁਣ ਉਹਨਾਂ ਨੂੰ ਇਸ ਦਾ ਨੁਕਸਾਨ ਝੱਲਣਾ ਪੈ ਸਕਦਾ ਹੈ | ਕਾਂਗਰਸ ਨੇ ਮੰਗ ਕੀਤੀ ਕਿ ਮਹਿਲਾਵਾਂ ਨੂੰ 33% ਰਾਖਵਾਂ ਤੁਰੰਤ ਮੌਜੂਦਾ 543 ਸੀਟਾਂ 'ਤੇ ਹੀ ਦਿੱਤਾ ਜਾਵੇ ਜਾਂ ਫਿਰ ਜਨਗਣਨਾ ਤੋਂ ਬਾਅਦ ਇਸ ਨੰੂ ਅਲੱਗ ਤੌਰ 'ਤੇ ਲਾਗੂ ਕੀਤਾ ਜਾਵੇ | ਉਨ੍ਹਾਂ ਇਹ ਵੀ ਕਿਹਾ ਕਿ ਦੋ ਵੱਖ-ਵੱਖ ਬਿੱਲਾਂ ਨੂੰ ਇਕੱਠੇ ਪਾਸ ਕਰਨ ਦੀ ਕੋਸ਼ਿਸ਼ ਲੋਕਤੰਤਰ ਦੇ ਖ਼ਿਲਾਫ਼ ਹੈ | ਅੰਤ ਵਿਚ ਬੰਗੜ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਸਰਕਾਰ ਸਿਰਫ਼ ਚੋਣੀ ਲਾਭ ਲਈ ਇਹ ਮੁੱਦਾ ਵਰਤ ਰਹੀ ਹੈ ਪਰ ਕਾਂਗਰਸ ਪਾਰਟੀ ਹਮੇਸ਼ਾ ਮਹਿਲਾਵਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਦਿਵਾਉਣ ਲਈ ਵਚਨਬੱਧ ਰਹੇਗੀ | ਇਸ ਮੌਕੇ ਸਰਬਜੀਤ ਕੌਰ ਬਰਾੜ, ਬਲਾਕ ਪ੍ਰਧਾਨ ਕੰਵਲਪ੍ਰੀਤ ਸਿੰਘ ਗਿੱਲ, ਰਵਿੰਦਰ ਸਿੰਘ ਤੂਤ, ਸੁਖਜੀਤ ਸਿੰਘ ਗੋਗੀ ਪਿਆਰੇਆਣਾ, ਬਲਦੇਵ ਸਿੰਘ ਰਤਾ ਖੇੜਾ, ਜਥੇਦਾਰ ਮਲਕੀਤ ਸਿੰਘ ਸਰਪੰਚ, ਦਲਜੀਤ ਸਿੰਘ ਬਿੱਟੂ, ਗੁਰਵਿੰਦਰ ਸਿੰਘ ਝੋਕ, ਪ੍ਰੀਤ ਸਿੰਘ, ਦਲਵੀਰ ਸਿੰਘ, ਮਨਪ੍ਰੀਤ ਸਿੰਘ ਵਿਰਕ, ਕਰਨਵੀਰ ਸਿੰਘ ਬਰਾੜ, ਕਾਰਜ ਸਿੰਘ ਸਰਪੰਚ, ਮੋਹਿਤ ਸਿੰਘ ਸਰਪੰਚ, ਕਸ਼ਮੀਰ ਸਿੰਘ ਲੋਹਗੜ੍ਹ, ਰਿੰਪਾ, ਮਹਿਲਾ ਆਗੂ ਅਮਰਜੀਤ ਕੌਰ, ਮਹਿਲਾ ਆਗੂ ਹਰਚਰਨ ਕੌਰ ਨਰਾਇਣਗੜ੍ਹ, ਮਹਿਲਾ ਆਗੂ ਜਸਪ੍ਰੀਤ ਕੌਰ ਪੀਏ ਤਰਨ ਬੁੱਟਰ ਤੋਂ ਇਲਾਵਾ ਨਿੱਜੀ ਸਕੱਤਰ ਕਮਲ ਗਿੱਲ ਸੋਨੰੂ ਆਦਿ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੁਲਿਸ ਵਲੋਂ 2 ਅÏਰਤਾਂ ਸਮੇਤ 5 ਮੈਂਬਰੀ ਹਨੀ ਟਰੈਪ ਗਰੋਹ ਗਿ੍ਫਤਾਰ ਅਗਲੀ ਖ਼ਬਰ ਭਗਵੰਤ ਮਾਨ ਸਰਕਾਰ ਵਲੋਂ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਖ਼ਿਲਾਫ਼ ਬਣਾਇਆ ਗਿਆ ਕਾਨੂੰਨ ਇਤਿਹਾਸਕ ਕਦਮ- ਭੁੱਲਰ
Ad Position 24