15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਪੁਲਿਸ ਵਲੋਂ 2 ਅÏਰਤਾਂ ਸਮੇਤ 5 ਮੈਂਬਰੀ ਹਨੀ ਟਰੈਪ ਗਰੋਹ ਗਿ੍ਫਤਾਰ

Ad Position 21
No active advertisement
ਅਜੀਤ ਡੈਸਕ 22-04-2026
ਜ਼ੀਰਾ, 21 ਅਪ੍ਰੈਲ (ਰਜਨੀਸ਼ ਕਥੂਰੀਆ)-ਥਾਣਾ ਮੱਖੂ ਦੀ ਪੁਲਿਸ ਨੇ 2 ਅÏਰਤਾਂ ਸਮੇਤ ਪੰਜ ਮੈਂਬਰੀ ਹਨੀ ਟਰੈਪ ਗਰੋਹ ਨੂੰ ਗਿ੍ਫਤਾਰ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ | ਇਹ ਗਰੋਹ ਟਰੱਕ ਡਰਾਈਵਰਾਂ ਨੂੰ ਆਪਣਾ ਸ਼ਿਕਾਰ ਬਣਾ ਕੇ ਬਲੈਕਮੇਲ ਕਰਦੇ ਸਨ | ਇਸ ਸਬੰਧ ਵਿਚ ਜਸਪਾਲ ਸਿੰਘ ਢਿੱਲੋਂ ਡੀ.ਐਸ.ਪੀ. ਜ਼ੀਰਾ ਨੇ ਆਪਣੇ ਦਫਤਰ ਵਿਖੇ ਬੁਲਾਈ ਗਈ ਪੈੱ੍ਰਸ ਕਾਨਫ਼ਰੰਸ ਦੇ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਗੁਰਮੀਤ ਸਿੰਘ ਐਸ. ਐਚ.ਓ.ਥਾਣਾ ਮੱਖੂ ਨੂੰ ਅਵਤਾਰ ਸਿੰਘ ਉਰਫ਼ ਮੋਟੂ ਪੁੱਤਰ ਨਿਰਮਲ ਸਿੰਘ ਵਾਸੀ ਜਲਾਲ ਤਹਿਸੀਲ ਰਾਮਪੁਰਾ ਫੂਲ, ਥਾਣਾ ਭਗਤਾ ਭਾਈ ਜ਼ਿਲ੍ਹਾ ਬਠਿੰਡਾ ਨੇ ਦਿੱਤੀ ਇਕ ਲਿਖਤੀ ਦਰਖਾਸਤ ਵਿਚ ਦੱਸਿਆ ਸੀ ਕਿ ਉਹ ਟਰੱਕ ਡਰਾਈਵਰੀ ਕਰਦਾ ਹੈ ਅਤੇ ਮਿਤੀ 4 ਅਪ੍ਰੈਲ 2026 ਨੂੰ ਆਪਣੇ ਘੋੜੇ ਟਰਾਲੇ ਨੰਬਰੀ ਪੀ.ਬੀ.03-ਬੀ.ਐਸ.-0162 'ਤੇ ਰਾਮਪੁਰਾ ਫੂਲ ਫ਼ੈਕਟਰੀ ਵਿਚੋਂ ਸੀਮੈਂਟ ਲੋਡ ਕਰਕੇ ਅੰਮਿ੍ਤਸਰ ਜਾ ਰਿਹਾ ਸੀ ਤਾਂ ਉਹ ਮੱਖੂ ਸ਼ਹਿਰ ਤੋਂ ਅੱਗੇ ਅਤੇ ਨਹਿਰਾਂ ਤੋਂ ਪਿੱਛੇ ਢਾਬੇ 'ਤੇ ਰੁਕਿਆ | ਮਿਤੀ 5 ਅਪ੍ਰੈਲ 2026 ਨੂੰ ਸਵੇਰੇ ਕਰੀਬ 2.30 ਵਜੇ ਜਦੋਂ ਉਹ ਘੋੜੇ ਦੀ ਬਾਰੀ ਖ਼ੋਲ੍ਹ ਕੇ ਥੱਲੇ ਉੱਤਰਨ ਲੱਗਾ ਤਾਂ ਏਨੇ ਸਮੇਂ ਵਿਚ ਪਿੱਛੇ ਇੱਕ ਚਿਟੇ ਰੰਗ ਦੀ ਕਾਰ (ਨੰਬਰ ਐਚ.ਆਰ.-16-ਆਰ-3579) ਡਰਾਈਵਰ ਨੇ ਉਸ ਦੇ ਘੋੜੇ ਟਰਾਲੇ ਦੇ ਅੱਗੇ ਲਿਆ ਕੇ ਲਗਾ ਦਿੱਤੀ | ਜਿਸ ਵਿਚੋਂ ਇਕ ਸਰਦਾਰ ਅਤੇ ਦੋ ਮੋਨੇ ਨੌਜਵਾਨ ਨਿਕਲੇ ਜਿਨਾਂ ਵਿਚੋਂ ਸਰਦਾਰ ਕੋਲ ਕਿਰਪਾਨ ਸੀ | ਉਸ ਨੇ ਦੱਸਿਆ ਕਿ ਇਸੇ ਦੌਰਾਨ 2 ਜ਼ਨਾਨੀਆਂ ਵੀ ਇਹਨਾਂ ਕੋਲ ਆ ਗਈਆਂ | ਉਕਤ ਤਿੰਨੇ ਜਣੇ ਅਵਤਾਰ ਸਿੰਘ ਦੇ ਘੋੜੇ ਟਰਾਲੇ ਦੀ ਬਾਰੀ ਖ਼ੋਲ ਕੇ ਘੋੜੇ ਟਰਾਲੇ ਵਿਚ ਚਲੇ ਗਏ ਅਤੇ ਉਸ ਨੂੰ ਕਹਿਣ ਲੱਗੇ ਕਿ ਤੂੰ ਘੋੜੇ ਟਰਾਲੇ ਵਿਚ ਜ਼ਨਾਨੀਆਂ ਚੜ੍ਹਾਉਂਦਾ ਹੈਂ ਅਤੇ ਅਵਤਾਰ ਸਿੰਘ ਦੀ ਕੁੱਟਮਾਰ ਕਰਦੇ ਹੋਏ ਧਮਕੀਆਂ ਦੇਣ ਲੱਗੇ ਕਿ ਅਸੀਂ ਤੇਰੀ ਵੀਡੀਓ ਬਣਾ ਲਵਾਂਗੇ ਅਤੇ ਇਹਨਾਂ ਨੇ ਅਵਤਾਰ ਸਿੰਘ ਦੇ ਘੋੜੇ ਟਰਾਲੇ ਦੇ ਕੈਬਿਨ ਵਿਚੋਂ 10,000 ਰੁਪਏ ਕੱਢ ਕੇ ਜੇਬ ਵਿਚ ਪਾ ਲਏ | ਜਦੋਂਕਿ ਸਰਦਾਰ ਆਦਮੀ ਨੇ ਝਪਟ ਮਾਰ ਕੇ ਮੋਬਾਈਲ ਫੋਨ ਵੀ ਖੋਹ ਲਿਆ ਅਤੇ ਆਪਣੀ ਕਾਰ ਵਿਚ ਸਵਾਰ ਹੋ ਕੇ ਅੰਮਿ੍ਤਸਰ ਵੱਲ ਚਲੇ ਗਏ | ਡੀ.ਐਸ.ਪੀ.ਜਸਪਾਲ ਸਿੰਘ ਢਿੱਲੋਂ ਨੇ ਅੱਗੇ ਦੱਸਿਆ ਕਿ ਅਵਤਾਰ ਸਿੰਘ ਮੁਤਾਬਿਕ ਉਹਨਾਂ ਵਲੋਂ ਪੜਤਾਲ ਕਰਨ ਤੇ ਉਕਤ ਵਾਰਦਾਤ ਨੂੰ ਅੰਜਾਮ ਦੇਣ ਵਾਲਿਆਂ ਦੀ ਪਛਾਣ ਨਵਦੀਪ ਸਿੰਘ ਉਰਫ਼ ਗਗਨ ਪੁੱਤਰ ਜਗਮਿੰਦਰ ਸਿੰਘ ਵਾਸੀ ਕੋਟ-ਈਸੇ-ਖਾਂ, ਪ੍ਰਭਜੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਮਸੀਤਾਂ ਜ਼ਿਲ੍ਹਾ ਮੋਗਾ, ਪਰਮਜੀਤ ਸਿੰਘ ਉਰਫ਼ ਟੋਨੀ ਪੁੱਤਰ ਜਤਿੰਦਰ ਸਿੰਘ ਵਾਸੀ ਕੋਟ-ਈਸੇ-ਖਾਂ ਅਤੇ ਇਹਨਾਂ ਦੇ ਨਾਲ 2 ਜ਼ਨਾਨੀਆਂ ਮਨਪ੍ਰੀਤ ਕੌਰ ਪਤਨੀ ਸੁਖਚੈਨ ਸਿੰਘ ਅਤੇ ਸਰਬਜੀਤ ਕੌਰ ਪਤਨੀ ਕੁਲਵਿੰਦਰ ਸਿੰਘ ਵਾਸੀ ਮੱਖੂ ਵਜੋਂ ਹੋਈ ਹੈ ਅਤੇ ਇਹਨਾਂ ਨੇ ਲੁੱਟਾਂ-ਖੋਹਾਂ ਕਰਨ ਵਾਲਾ ਗਰੋਹ ਬਣਾਇਆ ਹੋਇਆ ਹੈ | ਡੀ.ਐਸ.ਪੀ.ਜ਼ੀਰਾ ਜਸਪਾਲ ਸਿੰਘ ਢਿੱਲੋਂ ਨੇ ਦੱਸਿਆ ਕਿ ਅਵਤਾਰ ਸਿੰਘ ਉਰਫ਼ ਮੋਟੂ ਵਲੋਂ ਦਿੱਤੀ ਗਈ ਦਰਖਾਸਤ ਦੇ ਆਧਾਰ 'ਤੇ ਕਾਰਵਾਈ ਕਰਦਿਆਂ ਥਾਣਾ ਮੱਖੂ ਦੇ ਐਸ.ਐਚ.ਓ. ਗੁਰਮੀਤ ਸਿੰਘ ਦੀ ਅਗਵਾਈ ਵਿਚ ਪੁਲਿਸ ਨੇ ਇਹਨਾਂ ਸਾਰੇ ਦੋਸ਼ੀਆਂ ਨੂੰ ਗਿ੍ਫਤਾਰ ਕਰਕੇ ਉਹਨਾਂ ਵਲੋਂ ਵਾਰਦਾਤ ਲਈ ਵਰਤੀ ਗਈ ਕਾਰ ਅਤੇ ਤਲਵਾਰ ਤੋਂ ਇਲਾਵਾ ਅਵਤਾਰ ਸਿੰਘ ਕੋਲੋਂ ਖੋਹਿਆ ਗਿਆ ਮੋਬਾਈਲ ਵੀ ਬਰਾਮਦ ਕਰ ਲਿਆ ਗਿਆ ਹੈ | ਡੀ.ਐਸ.ਪੀ.ਜ਼ੀਰਾ ਜਸਪਾਲ ਸਿੰਘ ਢਿੱਲੋਂ ਨੇ ਦੱਸਿਆ ਕਿ ਇਹਨਾਂ ਦੋਸ਼ੀਆਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਇਹਨਾਂ ਵਲੋਂ ਹੋਰ ਕਿੰਨੀਆਂ ਵਾਰਦਾਤਾਂ ਕੀਤੀਆਂ ਗਈਆਂ ਹਨ ਬਾਰੇ ਪੁੱਛ ਗਿੱਛ ਕੀਤੀ ਜਾ ਸਕੇ | ਇਸ ਮੌਕੇ 'ਤੇ ਡੀ.ਐਸ.ਪੀ.ਜ਼ੀਰਾ ਜਸਪਾਲ ਸਿੰਘ ਢਿੱਲੋਂ ਦੇ ਨਾਲ ਗੁਰਮੀਤ ਸਿੰਘ ਐਸ.ਐਚ.ਓ.ਥਾਣਾ ਮੱਖੂ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ 2027 ਦੀਆਂ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਭਾਰੀ ਜਿੱਤ ਪ੍ਰਾਪਤ ਕਰਕੇ ਸਰਕਾਰ ਬਣਾਏਗੀ-ਕਾਂਗਰਸੀ ਆਗੂ ਅਗਲੀ ਖ਼ਬਰ ਮਹਿਲਾਵਾਂ ਦੇ 33 ਫ਼ੀਸਦੀ ਹੱਕ 'ਤੇ ਸਿਆਸੀ ਖੇਡ! ਕਾਂਗਰਸ ਦਾ ਭਾਰਤੀ ਜਨਤਾ ਪਾਰਟੀ 'ਤੇ ਤਿੱਖਾ ਹਮਲਾ
Ad Position 24