07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਪਿੰਡ ਕੜਮਾ ਨੂੰ ਜਾਂਦੀ ਸੰਪਰਕ ਸੜਕ ਦਾ ਬੁਰਾ ਹਾਲ, ਰਾਹਗੀਰ ਪ੍ਰੇਸ਼ਾਨ

Ad Position 21
No active advertisement
ਅਜੀਤ ਡੈਸਕ 23-04-2026
ਮਮਦੋਟ, 22 ਅਪ੍ਰੈਲ(ਰਾਜਿੰਦਰ ਸਿੰਘ ਹਾਂਡਾ)-ਮਮਦੋਟ-ਖਾਈ ਮਾਰਗ ਤੋਂ ਪਿੰਡ ਕੜਮਾਂ ਨੂੰ ਜਾਣ ਵਾਲੀ ਸੰਪਰਕ ਸੜਕ ਦਾ ਬਹੁਤ ਬੁਰਾ ਹਾਲ ਹੋਣ ਕਾਰਨ ਰਾਹਗੀਰਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਸੰਪਰਕ ਸੜਕ ਪਿਛਲੇ ਲੰਮੇ ਸਮੇਂ ਤੋਂ ਖਸਤਾ ਹਾਲਤ ਵਿਚ ਹੈ | ਪਿੰਡ ਵਾਸੀਆਂ ਅਨੁਸਾਰ ਕੋਈ ਚਾਰ-ਪੰਜ ਸਾਲ ਪਹਿਲਾਂ ਇਸ ਸੜਕ ਦੀ ਮੁਰੰਮਤ ਹੋਈ ਸੀ, ਪਰੰਤੂ ਠੇਕੇਦਾਰ ਵਲੋਂ ਵਰਤੇ ਗਏ ਘੱਟ ਅਤੇ ਘਟੀਆਂ ਮੈਟੀਰੀਅਲ ਕਾਰਨ ਕੁਝ ਮਹੀਨਿਆਂ ਅੰਦਰ ਹੀ ਇਸ ਸੜਕ ਵਿਚ ਵੱਡੇ ਵੱਡੇ ਟੋਏ ਪੈ ਗਏ ਅਤੇ ਸੜਕ ਖਸਤਾ ਹਾਲਤ ਵਿਚ ਪਹੁੰਚ ਗਈ | ਜਿਸ ਤੋਂ ਬਾਅਦ ਕਈ ਵਾਰ ਸੜਕ ਵਿਭਾਗ ਦੇ ਅਧਿਕਾਰੀਆਂ ਅਤੇ ਹਲਕਾ ਵਿਧਾਇਕ ਦੇ ਧਿਆਨ ਵਿਚ ਲਿਆਂਦਾ ਗਿਆ, ਪਰੰਤੂ ਕਿਸੇ ਨੇ ਵੀ ਠੇਕੇਦਾਰ ਦੀ ਜਵਾਬਦੇਹੀ ਨਹੀਂ ਕੀਤੀ ਅਤੇ ਨਾ ਸੜਕ ਨੂੰ ਦੋਬਾਰਾ ਮੁਰੰਮਤ ਕੀਤਾ ਹੈ | ਜਿਸ ਕਾਰਨ ਪਿਛਲੇ ਕਈ ਸਾਲਾਂ ਤੋਂ ਇਲਾਕੇ ਦੇ ਲੋਕ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ | ਨਜ਼ਦੀਕੀ ਘਰਾਂ ਵਾਲਿਆਂ ਨੇ ਦੱਸਿਆਂ ਕਿ ਖਸਤਾ ਹਾਲਤ ਸੜਕ ਵਿਚੋਂ ਉੱਡਦੇ ਮਿੱਟੀ ਘੱਟੇ ਨੇ ਉਹਨਾਂ ਦਾ ਜਿਊਣਾ ਦੁੱਭਰ ਕੀਤਾ ਹੋਇਆ ਹੈ,ਉੱਪਰੋਂ ਜਦੋਂ ਮੀਂਹ ਪੈ ਜਾਵੇ ਤਾਂ ਸੜਕ ਛੱਪੜ ਦਾ ਰੂਪ ਧਾਰਨ ਕਰ ਲੈਂਦੀ ਹੈ | ਜਿਸ ਕਾਰਨ ਪੈਦਲ ਅਤੇ ਦੋ ਪਹੀਆਂ ਵਾਹਨਾਂ 'ਤੇ ਚੱਲਣ ਵਾਲਿਆਂ ਨੂੰ ਬਹੁਤ ਮੁਸ਼ਕਿਲ ਹੋ ਜਾਂਦਾ ਹੈ | ਇਲਾਕੇ ਨਿਵਾਸੀਆਂ ਨੇ ਇਸ ਖਸਤਾ ਹਾਲਤ ਸੜਕ ਨੂੰ ਤੁਰੰਤ ਮੁਰੰਮਤ ਕਰਕੇ ਰਾਹਤ ਦਿਵਾਉਣ ਦੀ ਮੰਗ ਕੀਤੀ ਹੈ |
Ad Position 22
No active advertisement
ਪਿਛਲੀ ਖ਼ਬਰ ਸਮਾਜ ਸੇਵੀ ਸੰਸਥਾ ਸਹਾਰਾ ਕਲੱਬ ਦੀ ਮਹੀਨੇਵਾਰ ਮੀਟਿੰਗ ਅਗਲੀ ਖ਼ਬਰ ਵਰਦੇਵ ਸਿੰਘ ਮਾਨ ਵਲੋਂ ਜਸਪਾਲ ਸਿੰਘ ਲੱਖੋਂ ਕੇ ਦਾ ਸਨਮਾਨ
Ad Position 24