ਜ਼ੀਰਾ, 22 ਅਪ੍ਰੈਲ (ਹੀਰਾ)-ਸਮਾਜ ਸੇਵਾ ਨੂੰ ਪਰਨਾਈ ਸੰਸਥਾ ਸਹਾਰਾ ਕਲੱਬ ਜ਼ੀਰਾ ਦੀ ਮਹੀਨੇਵਾਰ ਮੀਟਿੰਗ ਕਲੱਬ ਪ੍ਰਧਾਨ ਗੁਰਤੇਜ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਫ਼ਿਰੋਜ਼ਪੁਰ ਰੋਡ ਜ਼ੀਰਾ ਵਿਖੇ ਹੋਈ | ਮੀਟਿੰਗ ਦੌਰਾਨ ਸੰਸਥਾ ਵਲੋਂ ਪਿਛਲੇ ਦਿਨੀ ਕਰਵਾਏ ਗਏ ਮਾਂਈਡ ਪਾਵਰ ਸੈਸ਼ਨ ਨੂੰ ਸਫਲ ਬਣਾਉਣ 'ਤੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ | ਇਸ ਦੌਰਾਨ ਕਲੱਬ ਮੈਂਬਰ ਦਲਬੀਰ ਸਿੰਘ ਠੇਕੇਦਾਰ ਵਲੋਂ ਆਪਣੀ ਪਤਨੀ ਦਲਜੀਤ ਕੌਰ ਦੀ ਰਿਟਾਇਰਮੈਂਟ ਹੋਣ ਦੀ ਖ਼ੁਸ਼ੀ ਵਿਚ ਸੰਸਥਾ ਨੂੰ ਮਾਲੀ ਸਹਾਇਤਾ ਦਿੱਤੀ ਗਈ | ਮੀਟਿੰਗ ਦੌਰਾਨ ਜੀਵਨ ਮੱਲ ਸਕੂਲ ਦੇ ਗੇਟ ਅੱਗੇ ਸਹਾਰਾ ਕਲੱਬ ਵਲੋਂ ਬਣਾਈ ਪਾਰਕ ਅੱਗੇ ਲੱਗੀ ਤਾਰ ਨੂੰ ਦੁਬਾਰਾ ਲਗਾਉਣ ਦਾ ਸਰਬ ਸੰਮਤੀ ਨਾਲ ਫ਼ੈਸਲਾ ਕੀਤਾ ਗਿਆ | ਇਸ ਮੌਕੇ ਕਲੱਬ ਪ੍ਰਧਾਨ ਗੁਰਤੇਜ ਸਿੰਘ ਨੇ ਦੱਸਿਆ ਕਿ 1 ਮਈ ਤੋਂ ਚੱਲਦੀ ਫਿਰਦੀ ਠੰਢੇ ਪਾਣੀ ਦੀ ਟੈਂਕੀ ਦੀ ਸ਼ੁਰੂਆਤ ਕੀਤੀ ਜਾਵੇਗੀ | ਮੀਟਿੰਗ ਦੌਰਾਨ ਗੁਰਤੇਜ ਸਿੰਘ ਗਿੱਲ ਪ੍ਰਧਾਨ, ਹਰਬੰਸ ਸਿੰਘ ਸ਼ੇਖ਼ਾ ਜਨਰਲ ਸਕੱਤਰ, ਜਸਵਿੰਦਰ ਸਿੰਘ ਖ਼ਾਲਸਾ ਖ਼ਜ਼ਾਨਚੀ, ਨਛੱਤਰ ਸਿੰਘ ਸਰਪ੍ਰਸਤ, ਜਸਵਿੰਦਰਪਾਲ ਸਿੰਘ ਸੀਨੀਅਰ ਮੀਤ ਪ੍ਰਧਾਨ, ਜਸਵੰਤ ਸਿੰਘ ਨਾਮਦੇਵ, ਜਰਨੈਲ ਸਿੰਘ ਭੁੱਲਰ, ਮੇਜਰ ਸਿੰਘ ਗਿੱਲ ਲੈਕਚਰਾਰ, ਦਲਬੀਰ ਸਿੰਘ ਜੇ.ਈ, ਪਰਮਜੀਤ ਸਿੰਘ ਬਰਾੜ ਆਦਿ ਮੈਂਬਰ ਹਾਜ਼ਰ ਸਨ |