07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਧਰਤੀ ਦਿਵਸ ਮੌਕੇ ਵਿਦਿਆਰਥੀਆਂ ਵਲੋਂ ਵਾਤਾਵਰਨ ਸੰਭਾਲ ਦਾ ਸੰਦੇਸ਼-ਪਿ੍ੰਸੀਪਲ ਡਾ. ਵੰਦਨਾ ਧਵਨ

Ad Position 21
No active advertisement
ਅਜੀਤ ਡੈਸਕ 23-04-2026
ਗੁਰੂਹਰਸਹਾਏ, 22 ਅਪ੍ਰੈਲ (ਕਪਿਲ ਕੰਧਾਰੀ)-ਮਾਤਾ ਸਾਹਿਬ ਕੌਰ ਸੀਨੀਅਰ ਸੈਕੰਡਰੀ ਪਬਲਿਕ ਸਕੂਲ, ਗੁਰੂਹਰਸਹਾਏ ਵਿਚ ਧਰਤੀ ਦਿਵਸ ਸਕੂਲ ਦੀ ਪਿ੍ੰਸੀਪਲ ਡਾਕਟਰ ਵੰਦਨਾ ਧਵਨ ਦੀ ਅਗਵਾਈ ਹੇਠ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ 'ਤੇ ਵੱਖ-ਵੱਖ ਜਮਾਤਾਂ ਦੇ ਵਿਦਿਆਰਥੀਆਂ ਲਈ ਕਈ ਰਚਨਾਤਮਿਕ ਗਤੀਵਿਧੀਆਂ ਕਰਵਾਈਆਂ ਗਈਆਂ | ਇਸ ਮੌਕੇ ਜਾਣਕਾਰੀ ਦਿੰਦੇ ਹੋਏ ਸਕੂਲ ਦੀ ਪਿ੍ੰਸੀਪਲ ਡਾ. ਵੰਦਨਾ ਧਵਨ ਨੇ ਦੱਸਿਆ ਕਿ ਧਰਤੀ ਦਿਵਸ ਮੌਕੇ ਅੱਜ ਦੂਜੀ ਜਮਾਤ ਅਤੇ ਤੀਜੀ ਜਮਾਤ ਦੇ ਵਿਦਿਆਰਥੀਆਂ ਨੇ ਲਿਫ ਬੁੱਕਮਾਰਕ ਬਣਾਏ, ਜਦਕਿ ਜਮਾਤ ਚੌਥੀ ਅਤੇ ਪੰਜਵੀਂ ਦੇ ਵਿਦਿਆਰਥੀਆਂ ਨੇ Tਬੈੱਸਟ ਆਊਟ ਆਫ਼ ਵੈਸਟUਤਹਿਤ ਪੈਂਸਿਲ ਹੋਲਡਰ ਤਿਆਰ ਕੀਤੇ ਗਏ | ਇਸੇ ਤਰ੍ਹਾਂ ਜਮਾਤ ਛੇਵੀਂ ਅਤੇ ਸੱਤਵੀਂ ਦੇ ਵਿਦਿਆਰਥੀਆਂ ਨੇ ਇਕੋ-ਫ੍ਰਰੈਂਡਲੀ ਬੈਜ ਅਤੇ ਕੀਚੇਨ ਬਣਾਏ | ਜਮਾਤ ਅੱਠਵੀਂ ਦੇ ਵਿਦਿਆਰਥੀਆਂ ਵਲੋਂ ਮਿੰਨੀ ਪੌਦਾ ਗਮਲਿਆਂ ਦੀ ਸਜਾਵਟ ਕੀਤੀ ਗਈ | ਜਦਕਿ ਜਮਾਤ ਨੌਵੀਂ ਅਤੇ ਦਸਵੀਂ ਦੇ ਵਿਦਿਆਰਥੀਆਂ ਨੇ ਪਲਾਂਟੇਸ਼ਨ ਡਰਾਈਵ ਵਿਚ ਭਾਗ ਲੈ ਕੇ ਵਾਤਾਵਰਨ ਸੰਭਾਲ ਦਾ ਸੰਦੇਸ਼ ਦਿੱਤਾ | ਇਸ ਦੌਰਾਨ ਸਕੂਲ ਪ੍ਰਾਂਗਣ ਵਿਚ ਵਿਦਿਆਰਥੀਆਂ ਵਲ਼ੋਂ ਪਿ੍ੰਸੀਪਲ ਡਾਕਟਰ ਵੰਦਨਾ ਧਵਨ ਨਾਲ ਮਿਲ ਕੇ ਪੌਦੇ ਵੀ ਲਗਾਏ ਗਏ | ਸਕੂਲ ਦੀ ਪਿ੍ੰਸੀਪਲ ਡਾ. ਵੰਦਨਾ ਧਵਨ ਨੇ ਕਿਹਾ, Tਧਰਤੀ ਦੀ ਰੱਖਿਆ ਕਰਨਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ ਅਤੇ ਛੋਟੇ-ਛੋਟੇ ਯਤਨ ਹੀ ਵੱਡਾ ਬਦਲਾਅ ਲਿਆ ਸਕਦੇ ਹਨ | ਸਕੂਲ ਦੇ ਚੇਅਰਮੈਨ ਮਹੀਪਾਲ ਸਿੰਘ ਅਤੇ ਮੈਨੇਜਰ ਹਰਬੀਰ ਸਿੰਘ ਨੇ ਵਿਦਿਆਰਥੀਆਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਅਜਿਹੇ ਪ੍ਰੋਗਰਾਮ ਬੱਚਿਆਂ ਵਿਚ ਪ੍ਰਕਿਰਤੀ ਪ੍ਰਤੀ ਜਾਗਰੂਕਤਾ ਪੈਦਾ ਕਰਦੇ ਹਨ | ਇਸ ਮੌਕੇ ਕੋਆਰਡੀਨੇਟਰ ਅਭੈ ਬਜਾਜ, ਸੰਦੀਪ ਅਤੇ ਰਚਨਾ ਮੌਂਗਾ ਦੇ ਨਾਲ ਐਕਟੀਵਿਟੀ ਇੰਚਾਰਜ ਮਿਸ ਮਨਪ੍ਰੀਤ ਦੀ ਹਾਜ਼ਰੀ ਵਿਚ ਪ੍ਰੋਗਰਾਮ ਸਫਲਤਾਪੂਰਵਕ ਸੰਪੰਨ ਹੋਇਆ |
Ad Position 22
No active advertisement
ਪਿਛਲੀ ਖ਼ਬਰ ਹਥਿਆਰਬੰਦ ਲੁਟੇਰੇ ਅÏਰਤ ਦੇ ਗਲੇ ਵਿਚੋਂ ਸੋਨੇ ਦੀ ਚੇਨ ਖੋਹ ਕੇ ਹੋਏ ਫ਼ਰਾਰ ਅਗਲੀ ਖ਼ਬਰ ਸ਼੍ਰੀ ਆਤਮ ਵੱਲਭ ਜੈਨ ਵਿੱਦਿਆ ਮੰਦਰ ਜ਼ੀਰਾ ਵਿਖੇ ਧਰਤੀ ਦਿਵਸ ਮਨਾਇਆ
Ad Position 24