ਹਥਿਆਰਬੰਦ ਲੁਟੇਰੇ ਅÏਰਤ ਦੇ ਗਲੇ ਵਿਚੋਂ ਸੋਨੇ ਦੀ ਚੇਨ ਖੋਹ ਕੇ ਹੋਏ ਫ਼ਰਾਰ
ਅਜੀਤ ਡੈਸਕ
23-04-2026
ਹੈਰੋਇਨ ਸਮੇਤ ਅÏਰਤ ਕਾਬੂ
ਪੁਲਿਸ ਨੇ ਪਰਮਜੀਤ ਕÏਰ ਵਾਸੀ ਕਮਲਾ ਨਗਰ ਨੂੰ ਕਾਬੂ ਕਰਕੇ ਉਸਦੇ ਕਬਜ਼ੇ ਵਿਚੋਂ ਛੇ ਗ੍ਰਾਮ ਦੇ ਕਰੀਬ ਹੈਰੋਇਨ ਬਰਾਮਦ ਕੀਤੀ ਹੈ | ਪੁਲਿਸ ਵਲੋਂ ਉਸ ਪਾਸੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ | ਕਥਿਤ ਦੋਸ਼ੀ ਆਪਣੇ ਘਰ ਵਿਚ ਹੀ ਹੈਰੋਇਨ ਸਪਲਾਈ ਕਰਦੀ ਸੀ |
ਲੜਕੀ ਨਾਲ ਛੇੜਖ਼ਾਨੀ ਕਰਨ ਵਾਲਾ ਕਾਬੂ
ਪੁਲਿਸ ਨੇ ਅਜੇ ਪ੍ਰਤਾਪ ਵਾਸੀ ਬੇਅੰਤ ਕਾਲੋਨੀ ਜਮਾਲਪੁਰ ਦੀ ਸ਼ਿਕਾਇਤ 'ਤੇ ਰਾਹੁਲ ਕੁਮਾਰ ਵਾਸੀ ਬੇਅੰਤ ਕਾਲੋਨੀ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਵਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਉਕਤ ਦੋਸ਼ੀ ਉਤੇ ਉਸਦੀ 13 ਸਾਲ ਦੀ ਨਾਬਾਲਗ ਲੜਕੀ ਨਾਲ ਛੇੜਖ਼ਾਨੀ ਕਰਨ ਦਾ ਦੋਸ਼ ਲਗਾਇਆ ਹੈ¢ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ |
ਨਾਜਾਇਜ਼ ਸ਼ਰਾਬ ਸਮੇਤ ਕਾਬੂ
ਪੁਲਿਸ ਨੇ ਵਿਕਾਸ ਕੁਮਾਰ ਵਾਸੀ ਰਾਮਗੜ੍ਹ ਚੌਕ ਨੂੰ ਕਾਬੂ ਕਰਕੇ ਉਸਦੇ ਕਬਜ਼ੇ ਵਿਚੋਂ 12 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀਆਂ ਹਨ | ਪੁਲਿਸ ਵਲੋਂ ਉਸ ਨੂੰ ਤਾਜਪੁਰ ਚੌਕ ਨੇੜੇ ਉਹ ਕਾਬੂ ਕੀਤਾ ਹੈ | ਉਸ ਪਾਸੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ, ਕਈ ਹੋਰ ਪ੍ਰਗਟਾਵੇ ਹੋਣ ਦੀ ਸੰਭਾਵਨਾ ਹੈ¢