ਲੁਧਿਆਣਾ, 22 ਅਪ੍ਰੈਲ (ਜਤਿੰਦਰ ਭੰਬੀ)-ਐਸ.ਡੀ.ਪੀ. ਸਭਾ ਦੇ ਪ੍ਰਧਾਨ ਬਲਰਾਜ ਕੁਮਾਰ ਭਸੀਨ ਦੀ ਅਗਵਾਈ ਹੇਠ ਐਸ.ਡੀ.ਪੀ. ਕਾਲਜ ਦੇ ਕਾਸਮੈਟੋਲੋਜੀ ਵਿਭਾਗ ਨੇ ਸਮਰੱਥ ਪ੍ਰੋਜੈਕਟ ਅਧੀਨ 'ਇਕ ਦਿਨਾ ਸੈੱਲਫ਼ ਗਰੂਮਿੰਗ ਵਰਕਸ਼ਾਪ' ਕਰਵਾਈ, ਜਿਸ ਦਾ ਉਦੇਸ਼ ਵਿਦਿਆਰਥੀਆਂ ਨੂੰ ਆਪਣੀ ਆਵਾਜ਼ ਖੋਜਣ, ਆਤਮਵਿਸ਼ਵਾਸ ਪੈਦਾ ਕਰਨ ਅਤੇ ਆਪਣੇ ਭਵਿੱਖ ਨੂੰ ਆਕਾਰ ਦੇਣ ਲਈ ਸ਼ਕਤੀ ਪ੍ਰਦਾਨ ਕਰਨਾ ਸੀ | ਕਾਲਜ ਦੀ ਪ੍ਰਸਿੱਧ ਸਾਬਕਾ ਵਿਦਿਆਰਥੀ ਮਨਪ੍ਰੀਤ ਕੌਰ ਸੈਸ਼ਨ ਲਈ ਸਰੋਤ ਵਿਅਕਤੀ ਸਨ | ਸਰੋਤ ਵਿਅਕਤੀ ਦਾ ਡਾ. ਰੰਜਨਾ ਸੂਦ, ਕਾਰਜਕਾਰੀ ਪਿ੍ੰਸੀਪਲ ਦੁਆਰਾ ਨਿੱਘਾ ਸਵਾਗਤ ਕੀਤਾ ਗਿਆ | ਸਰੋਤ ਵਿਅਕਤੀ ਨੇ ਸ਼ਖ਼ਸੀਅਤ ਅਤੇ ਪੇਸ਼ੇਵਰ ਦਿੱਖ ਨੂੰ ਵਧਾਉਣ ਲਈ ਵੱਖ-ਵੱਖ ਤਕਨੀਕਾਂ ਦਾ ਪ੍ਰਦਰਸ਼ਨ ਕੀਤਾ, ਵਿਦਿਆਰਥੀਆਂ ਨੂੰ ਸੁੰਦਰਤਾ ਅਤੇ ਤੰਦਰੁਸਤੀ ਲਈ ਜ਼ਰੂਰੀ ਵਿਹਾਰਕ ਹੁਨਰ ਪ੍ਰਦਾਨ ਕੀਤੇ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਇਹ ਵੀ ਦੱਸਿਆ ਕਿ ਸੈੱਲਫ਼ ਗਰੂਮਿੰਗ ਸਵੈ-ਮਾਣ ਵਧਾਉਣ ਵਿਚ ਕਿਵੇਂ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ | ਕਾਰਜਕਾਰੀ ਪਿ੍ੰਸੀਪਲ ਡਾ. ਰੰਜਨਾ ਸੂਦ, ਕਾਸਮੈਟੋਲੋਜੀ ਵਿਭਾਗ ਦੁਆਰਾ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ |