07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਸਕੂਲਾਂ ਵਿਚ ਗੁਣਾਤਮਿਕ ਸਿੱਖਿਆ ਮਜ਼ਬੂਤ ਕਰਨ ਸੰਬੰਧੀ ਅਕੈਡਮਿਕ ਸਪੋਰਟ ਗਰੁੱਪ ਦੀ ਮੀਟਿੰਗ 'ਚ ਅਹਿਮ ਵਿਚਾਰਾਂ

Ad Position 21
No active advertisement
ਅਜੀਤ ਡੈਸਕ 23-04-2026
ਫ਼ਿਰੋਜ਼ਪੁਰ, 22 ਅਪ੍ਰੈਲ(ਗੁਰਿੰਦਰ ਸਿੰਘ)-ਸਕੂਲਾਂ ਵਿਚ ਗੁਣਾਤਮਿਕ ਸਿੱਖਿਆ ਨੂੰ ਹੋਰ ਮਜ਼ਬੂਤ ਕਰਨ ਅਤੇ ਸਰਕਾਰੀ ਯੋਜਨਾਵਾਂ ਦੀ ਪ੍ਰਭਾਵਸ਼ਾਲੀ ਲਾਗੂ ਕਰਨ ਨੂੰ ਯਕੀਨੀ ਬਣਾਉਣ ਦੇ ਮੰਤਵ ਨਾਲ ਜ਼ਿਲ੍ਹਾ ਸਿੱਖਿਆ ਅਧਿਕਾਰੀ (ਐਲੀਮੈਂਟਰੀ) ਫ਼ਿਰੋਜ਼ਪੁਰ ਸੁਨੀਤਾ ਰਾਣੀ ਦੀ ਅਗਵਾਈ ਹੇਠ ਸਥਾਨਕ ਸਰਕਾਰੀ ਪ੍ਰਾਇਮਰੀ ਮਾਡਲ ਸਕੂਲ ਵਿਚ ਅਕੈਡਮਿਕ ਸਪੋਰਟ ਗਰੁੱਪ ਦੀ ਇਕ ਮਹੱਤਵਪੂਰਨ ਮੀਟਿੰਗ ਆਯੋਜਿਤ ਕੀਤੀ ਗਈ | ਇਸ ਮੌਕੇ ਡਿਪਟੀ ਰਿਸੋਰਸ ਕੋਆਰਡੀਨੇਟਰ (ਡੀ.ਆਰ.ਸੀ.) ਸੁਭਾਸ਼ ਚੰਦਰ ਵੀ ਹਾਜ਼ਰ ਰਹੇ | ਮੀਟਿੰਗ ਦੌਰਾਨ ਗੁਣਾਤਮਿਕ ਸਿੱਖਿਆ ਦੇ ਤਹਿਤ 'ਮਿਸ਼ਨ ਸਮਰੱਥ 4.0' ਨੂੰ ਸਕੂਲ ਪੱਧਰ 'ਤੇ ਸੁਚਾਰੂ ਢੰਗ ਨਾਲ ਲਾਗੂ ਕਰਨ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ | ਇਸ ਤੋਂ ਇਲਾਵਾ ਮੋਨੀਟਰਿੰਗ ਅਤੇ ਅਬਜ਼ਰਵੇਸ਼ਨ ਪ੍ਰਕਿਰਿਆ ਨੂੰ ਹੋਰ ਮਜ਼ਬੂਤ ਅਤੇ ਪ੍ਰਭਾਵਸ਼ਾਲੀ ਬਣਾਉਣ ਲਈ ਸਪਸ਼ਟ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ | ਡੀ.ਈ.ਓ. ਵਲੋਂ ਖ਼ਾਸ ਤੌਰ 'ਤੇ ਇਸ ਗੱਲ 'ਤੇ ਜ਼ੋਰ ਦਿੱਤਾ ਗਿਆ ਕਿ ਹਰ ਸਕੂਲ ਵਿਚ ਸਿੱਖਿਆ ਦੀ ਗੁਣਵੱਤਾ ਵਿਚ ਲਗਾਤਾਰ ਸੁਧਾਰ ਲਿਆਂਦਾ ਜਾਵੇ | 'ਵਿੱਦਿਆ ਪ੍ਰਵੇਸ਼' ਪ੍ਰੋਗਰਾਮ ਦੀ ਅਹਿਮੀਅਤ ਨੂੰ ਉਜਾਗਰ ਕਰਦੇ ਹੋਏ ਇਸ ਨੂੰ ਸੁਚੱਜੇ ਢੰਗ ਨਾਲ ਲਾਗੂ ਕਰਨ 'ਤੇ ਵੀ ਗਹਿਰਾਈ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ | ਉਨ੍ਹਾਂ ਕਿਹਾ ਕਿ ਬੱਚਿਆਂ ਦੀ ਬੁਨਿਆਦੀ ਸਿੱਖਣ ਸਮਰੱਥਾ ਨੂੰ ਮਜ਼ਬੂਤ ਕਰਨ ਵਿਚ ਇਹ ਪ੍ਰੋਗਰਾਮ ਕੇਂਦਰੀ ਭੂਮਿਕਾ ਨਿਭਾਉਂਦਾ ਹੈ | ਇਸ ਮੌਕੇ ਸਕੂਲਾਂ ਵਿਚ ਟੀਚਾ ਚਾਰਟ, ਸਮਾਂ-ਸਾਰਣੀ ਅਤੇ ਵਿਦਿਆਰਥੀਆਂ ਦੀ ਪੱਧਰ ਅਨੁਸਾਰ ਗਰੁੱਪ ਬਣਾਉਣ ਸਬੰਧੀ ਵੀ ਚਰਚਾ ਕੀਤੀ ਗਈ | ਸਪਲੀਮੈਂਟਰੀ ਮੈਟੀਰੀਅਲ ਅਤੇ ਵਰਕ ਬੁੱਕਾਂ ਦੀ ਵਰਤੋਂ ਦੀ ਸਮੀਖਿਆ ਕਰਦੇ ਹੋਏ ਇਹ ਹਦਾਇਤ ਦਿੱਤੀ ਗਈ ਕਿ ਇਹ ਸਾਧਨ ਵਿਦਿਆਰਥੀਆਂ ਦੇ ਅਧਿਐਨ ਨੂੰ ਹੋਰ ਰੁਚਿਕਾਰ ਅਤੇ ਪ੍ਰਭਾਵਸ਼ਾਲੀ ਬਣਾਉਣ ਲਈ ਪੂਰੀ ਤਰ੍ਹਾਂ ਵਰਤੇ ਜਾਣ | ਇਸ ਦੇ ਨਾਲ ਹੀ ਸਕੂਲ ਲਾਇਬ੍ਰੇਰੀਆਂ ਦੀ ਸਥਿਤੀ ਅਤੇ ਕਿਤਾਬਾਂ ਦੀ ਉਪਲਬਧਤਾ ਬਾਰੇ ਵੀ ਜਾਣਕਾਰੀ ਪ੍ਰਾਪਤ ਕੀਤੀ ਗਈ | ਗੁਣਾਤਮਿਕ ਸਿੱਖਿਆ ਨਾਲ ਸੰਬੰਧਿਤ ਸਕੂਲਾਂ ਨੂੰ ਪ੍ਰਾਪਤ ਹੋ ਰਹੀਆਂ ਗਰਾਂਟਾਂ ਦੀ ਪਾਰਦਰਸ਼ੀ ਅਤੇ ਸੁਚੱਜੀ ਵਰਤੋਂ ਨੂੰ ਯਕੀਨੀ ਬਣਾਉਣ ਲਈ ਵੀ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ | ਸਵੇਰ ਦੀ ਸਭਾ, ਵਿਦਿਆਰਥੀਆਂ ਦੀਆਂ ਕਾਪੀਆਂ ਅਤੇ ਵਰਕ ਬੁੱਕਾਂ ਦੀ ਨਿਯਮਿਤ ਜਾਂਚ ਨੂੰ ਸਿੱਖਣ ਪ੍ਰਕਿਰਿਆ ਦਾ ਅਤੁੱਟ ਹਿੱਸਾ ਕਰਾਰ ਦਿੱਤਾ ਗਿਆ | ਆਪਣੇ ਸੰਬੋਧਨ ਵਿਚ ਜ਼ਿਲ੍ਹਾ ਸਿੱਖਿਆ ਅਫ਼ਸਰ ਸੁਨੀਤਾ ਰਾਣੀ ਨੇ ਅਧਿਆਪਕਾਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਪ੍ਰਤੀ ਗੰਭੀਰ ਰਹਿਣ ਲਈ ਪ੍ਰੇਰਿਤ ਕੀਤਾ, ਤਾਂ ਜੋ ਵਿਦਿਆਰਥੀਆਂ ਨੂੰ ਉੱਚ-ਮਿਆਰੀ ਸਿੱਖਿਆ ਪ੍ਰਦਾਨ ਕੀਤੀ ਜਾ ਸਕੇ |
ਇਸ ਦੌਰਾਨ ਡੀ.ਆਰ.ਸੀ. ਸੁਭਾਸ਼ ਚੰਦਰ ਨੇ 'ਮਿਸ਼ਨ ਸਮਰੱਥ 4.0' ਅਧੀਨ ਟੈਸਟਿੰਗ ਦੀ ਰੈਂਡਮ ਜਾਂਚ ਕਰਨ ਅਤੇ ਉਸ ਨਾਲ ਸੰਬੰਧਿਤ ਰਿਪੋਰਟਾਂ ਨੂੰ ਸਮੇਂ ਸਿਰ ਸੰਬੰਧਿਤ ਐਪ 'ਤੇ ਅੱਪਲੋਡ ਕਰਨ ਦੀ ਹਦਾਇਤ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਮਹਿਲਾ ਰਾਖਵਾਂਕਰਨ ਦੇ ਨਾਂਅ 'ਤੇ ਕੇਂਦਰ ਔਰਤਾਂ ਨਾਲ ਕਰ ਰਹੀ ਹੈ ਧੋਖਾ-ਬਲਜੀਤ ਕੌਰ ਬੰਗੜ ਅਗਲੀ ਖ਼ਬਰ ਮਹਿਲਾ ਰਾਖਵਾਂਕਰਨ ਦੇ ਨਾਂਅ 'ਤੇ ਕੇਂਦਰ ਔਰਤਾਂ ਨਾਲ ਕਰ ਰਹੀ ਹੈ ਧੋਖਾ-ਬਲਜੀਤ ਕੌਰ ਬੰਗੜ
Ad Position 24