07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਮਹਿਲਾ ਰਾਖਵਾਂਕਰਨ ਦੇ ਨਾਂਅ 'ਤੇ ਕੇਂਦਰ ਔਰਤਾਂ ਨਾਲ ਕਰ ਰਹੀ ਹੈ ਧੋਖਾ-ਬਲਜੀਤ ਕੌਰ ਬੰਗੜ

Ad Position 21
No active advertisement
ਅਜੀਤ ਡੈਸਕ 23-04-2026
ਮੁੱਦਕੀ, 22 ਅਪ੍ਰੈਲ (ਭੁਪਿੰਦਰ ਸਿੰਘ)- ਮਹਿਲਾ ਕਾਂਗਰਸੀ ਆਗੂ ਅਤੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਬਲਜੀਤ ਕੌਰ ਬੰਗੜ ਨੇ ਕੇਂਦਰ ਦੀ ਮੋਦੀ ਸਰਕਾਰ ਨੂੰ ਆੜੇ ਹੱਥੀ ਲੈਂਦਿਆਂ ਕਿਹਾ ਕਿ ਮੋਦੀ ਸਰਕਾਰ ਔਰਤਾਂ ਨਾਲ ਧੋਖਾ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਇਸ ਮੁੱਦੇ ਨੂੰ ੂ ਉਛਾਲ ਕੇ ਵੋਟਾਂ ਬਟੋਰਨਾ ਚਾਹੰੁਦੀ ਹੈ | ਸਰਕਾਰ ਹੁਣ ਨਵੀਂ ਜਨਗਣਨਾ ਅਤੇ ਸੀਟਾਂ ਦੇ ਵਾਧੇ ਦੀ ਗੱਲ ਕਰਕੇ ਮੁੱਦੇ ਨੂੰ ਲਮਕਾ ਰਹੀ ਹੈ | ਬੰਗੜ ਨੇ ਅੱਗੇ ਕਿਹਾ ਕਿ ਬੀ.ਜੇ.ਪੀ ਸਰਕਾਰ ਚੋਣ ਲਾਭ ਲਈ ਇਹ ਮੁੱਦਾ ਵਰਤ ਰਹੀ ਹੈ ਜਦਕਿ ਕਾਂਗਰਸ ਪਾਰਟੀ ਹਮੇਸ਼ਾ ਔਰਤਾਂ ਨੂੰ ਉਨ੍ਹਾਂ ਦੇ ਅਧਿਕਾਰ ਦਿਵਾਉਣ ਲਈ ਵਚਨਬੱਧ ਰਹੇਗੀ | ਉਨ੍ਹਾਂ ਭਾਜਪਾ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਜੇਕਰ ਕੇਂਦਰ ਸੱਚਮੁੱਚ ਹੀ ਔਰਤਾਂ ਦੀ ਹਮਾਇਤ ਕਰਦੀ ਹੈ ਤਾਂ ਨਵੀਂ ਜਨਗਣਨਾ ਕਰਵਾ ਕੇ 33 ਫ਼ੀਸਦੀ ਰਾਖਵਾਂਕਰਨ ਤੁਰੰਤ ਲਾਗੂ ਕਰੇ |
Ad Position 22
No active advertisement
ਪਿਛਲੀ ਖ਼ਬਰ ਹੇਮਕੁੰਟ ਸਕੂਲ ਕੋਟ ਈਸੇ ਖਾਂ ਵਿਖੇ ਵਿਸ਼ਵ ਧਰਤੀ ਦਿਵਸ ਮਨਾਇਆ ਅਗਲੀ ਖ਼ਬਰ ਸਕੂਲਾਂ ਵਿਚ ਗੁਣਾਤਮਿਕ ਸਿੱਖਿਆ ਮਜ਼ਬੂਤ ਕਰਨ ਸੰਬੰਧੀ ਅਕੈਡਮਿਕ ਸਪੋਰਟ ਗਰੁੱਪ ਦੀ ਮੀਟਿੰਗ 'ਚ ਅਹਿਮ ਵਿਚਾਰਾਂ
Ad Position 24