ਕੁੱਲਗੜ੍ਹੀ, 22 ਅਪ੍ਰੈਲ( ਸੁਖਜਿੰਦਰ ਸਿੰਘ ਸੰਧੂ)-ਬਾਬਾ ਫ਼ਰੀਦ ਇੰਟਰਨੈਸ਼ਨਲ ਸਕੂਲ ਕੁੱਲਗੜ੍ਹੀ ਵਿਖੇ ਸ੍ਰੀ ਸਹਿਜ ਪਾਠ ਸੇਵਾ ਸੁਸਾਇਟੀ ਮੋਗਾ ਜੌਨ ਦੇ ਸੇਵਾਦਾਰ ਭਾਈ ਰਤਨ ਸਿੰਘ ਅਤੇ ਭਾਈ ਰਾਜਪਾਲ ਸਿੰਘ ਦੀ ਅਗਵਾਈ ਹੇਠ ਸ਼ਖ਼ਸੀਅਤ ਉਸਾਰੀ ਕੈਂਪ ਲਗਾਇਆ ਗਿਆ¢ ਇਸ ਕੈਂਪ 'ਚ ਛੇਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ | ਵਿਦਿਆਰਥੀਆਂ ਨੂੰ ਦੁਨਿਆਵੀ ਵਿੱਦਿਆ ਦੇ ਨਾਲ਼-ਨਾਲ਼ ਨੈਤਿਕ ਵਿੱਦਿਆ ਦਾ ਗਿਆਨ ਪ੍ਰਾਪਤ ਕਰਨ ਲਈ ਪ੍ਰੇਰਤ ਕੀਤਾ ਗਿਆ | ਇਸ ਸਮੇਂ ਵਿਦਿਆਰਥੀਆਂ ਨੂੰ ਗੁਰਬਾਣੀ ਦੇ ਹਵਾਲੇ ਦੇ ਕੇ ਜੀਵਨ ਵਿਚ ਸਾਡੇ ਆਉਣ ਦਾ ਅਸਲ ਮਕਸਦ ਅਤੇ ਜੀਵਨ ਜਿਊਣ ਦੇ ਢੰਗ ਬਾਰੇ ਦੱਸਦਿਆਂ ਭਾਈ ਸਾਹਿਬ ਵਲੋਂ ਗੁਰਮਤਿ ਅਨੁਸਾਰ ਜੀਵਨ ਜਿਊਣਾ ਅਤੇ ਮਨਮਤ ਅਨੁਸਾਰ ਜੀਵਨ ਜਿਊਣ ਵਿਚ ਫ਼ਰਕ ਦੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ¢ ਇਸ ਸੰਸਥਾ ਤੋਂ ਪ੍ਰੇਰਿਤ ਹੋ ਕੇ ਸਕੂਲ ਦੇ ਬਹੁ ਗਿਣਤੀ ਵਿਦਿਆਰਥੀ ਸਹਿਜ-ਪਾਠ ਆਪ ਕਰਦੇ ਹਨ ਅਤੇ ਅੱਜ ਦੇ ਇਸ ਸੈਸ਼ਨ ਵਿਚ ਵੀ ਨਵੇਂ ਵਿਦਿਆਰਥੀ ਜੁੜੇ ਹਨ ਜਿਨ੍ਹਾਂ ਨੇ ਸਹਿਜ ਪਾਠ ਦੀ ਸੇਵਾ ਲਈ ਆਪਣੇ ਨਾਮ ਦਰਜ ਕਰਵਾਏ ਹਨ¢ ਵਿਦਿਆਰਥੀਆਂ ਨੇ ਸੈਮੀਨਾਰ ਨੂੰ ਬੜੀ ਹੀ ਸਹਿਜਤਾ ਨਾਲ ਸੁਣਿਆ ਅਤੇ ਆਪਣੇ ਨਿੱਜੀ ਜੀਵਨ ਵਿਚ ਅਪਣਾਉਣ ਦਾ ਪ੍ਰਣ ਕੀਤਾ¢ ਸੰਸਥਾ ਵਲੋਂ ਉਨ੍ਹਾਂ ਵਿਦਿਆਰਥੀਆਂ ਅਤੇ ਅਧਿਆਪਕ ਸਾਹਿਬਾਨਾਂ ਨੂੰ ਵੀ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਨੇ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਪਾਏ ਸਨ¢ ਇਸ ਸੈਮੀਨਾਰ ਦੀ ਪ੍ਰਸ਼ੰਸਾ ਕਰਦਿਆਂ ਸਕੂਲ ਦੀ ਮੈਨੇਜਮੈਂਟ ਕਮੇਟੀ ਅਤੇ ਸਕੂਲ ਦੇ ਪਿ੍ੰਸੀਪਲ ਮੈਡਮ ਰਿਤੂ ਚੋਪੜਾ ਵਲੋਂ ਇਸ ਸੰਸਥਾ ਦਾ ਧੰਨਵਾਦ ਕੀਤਾ ਕਰਦਿਆਂ ਵਿਸ਼ਵਾਸ ਦਵਾਇਆ ਕਿ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਅਜਿਹੇ ਸੈਮੀਨਾਰਾਂ ਦਾ ਆਜੋਯਨ ਕੀਤਾ ਜਾਂਦਾ ਰਹੇਗਾ ਤਾਂ ਜੋ ਉਹ ਚੰਗੀ ਸੋਚ ਦੇ ਧਾਰਨੀ ਹੋ ਕਾਮਯਾਬ ਇਨਸਾਨ ਬਣ ਸਕਣ¢