07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਲਕਸ਼ਮੀ ਨਰਾਇਣ ਮੰਦਰ ਨੇ ਅਕਸ਼ੈ ਤਿ੍ਤਿਆ 'ਤੇ ਪੇਸ਼ ਕੀਤੀ ਮਾਨਵਤਾ ਦੀ ਮਿਸਾਲ, ਲੋੜਵੰਦ ਕੰਨਿਆ ਦਾ ਕਰਵਾਇਆ ਵਿਆਹ

Ad Position 21
No active advertisement
ਅਜੀਤ ਡੈਸਕ 23-04-2026
ਫ਼ਾਜ਼ਿਲਕਾ, 22 ਅਪ੍ਰੈਲ (ਦਵਿੰਦਰ ਪਾਲ ਸਿੰਘ)-ਅਕਸ਼ੈ ਤਿ੍ਤੀਆ ਅਤੇ ਭਗਵਾਨ ਪਰਸ਼ੂਰਾਮ ਜਯੰਤੀ ਦੇ ਪਵਿੱਤਰ ਦਿਹਾੜੇ 'ਤੇ ਸਥਾਨਕ ਲਕਸ਼ਮੀਨਾਰਾਇਣ ਮੰਦਿਰ ਵਲੋਂ ਪਰਉਪਕਾਰ ਦੀ ਇਕ ਵਿਲੱਖਣ ਮਿਸਾਲ ਪੇਸ਼ ਕੀਤੀ ਗਈ | ਮੰਦਿਰ ਪ੍ਰਬੰਧਕੀ ਕਮੇਟੀ ਵਲੋਂ ਇਕ ਲੋੜਵੰਦ ਪਰਿਵਾਰ ਦੀ ਲੜਕੀ ਦਾ ਵਿਆਹ ਮੰਦਿਰ ਕੰਪਲੈਕਸ ਵਿਚ ਪੂਰੀ ਮਰਯਾਦਾ ਅਤੇ ਰੀਤੀ-ਰਿਵਾਜਾਂ ਨਾਲ ਸੰਪੰਨ ਕਰਵਾਇਆ ਗਿਆ | ਇਸ ਮੌਕੇ ਮੰਦਿਰ ਵਲੋਂ ਨਵ-ਵਿਆਹੇ ਜੋੜੇ ਨੂੰ ਘਰੇਲੂ ਵਰਤੋਂ ਦਾ ਸਾਰਾ ਜ਼ਰੂਰੀ ਸਾਮਾਨ 'ਕੰਨਿਆਦਾਨ' ਵਜੋਂ ਭੇਟ ਕੀਤਾ ਗਿਆ | ਵਿਆਹ ਤੋਂ ਇਲਾਵਾ ਮੰਦਿਰ ਵਲੋਂ ਪਿੰਡ ਅਰਨੀਵਾਲਾ ਦੇ ਇਕ ਹੋਰ ਲੋੜਵੰਦ ਪਰਿਵਾਰ ਨੂੰ 31,000 ਰੁਪਏ ਦੀ ਨਕਦ ਆਰਥਿਕ ਸਹਾਇਤਾ ਦਿੱਤੀ ਗਈ, ਜਿਸ ਦਾ ਮੁਖੀ ਹਾਦਸੇ ਤੋਂ ਬਾਅਦ ਜ਼ੇਰੇ-ਇਲਾਜ ਹੈ | ਮੰਦਿਰ ਪ੍ਰਬੰਧਕਾਂ ਨੇ ਦੱਸਿਆ ਕਿ ਉਹ ਪਹਿਲਾਂ ਵੀ 8 ਮਾਰਚ ਅਤੇ 19 ਅਪ੍ਰੈਲ ਨੂੰ ਲੋੜਵੰਦ ਲੜਕੀਆਂ ਦੇ ਵਿਆਹ ਕਰਵਾ ਚੁੱਕੇ ਹਨ | ਉਨ੍ਹਾਂ ਦਾ ਮੁੱਖ ਉਦੇਸ਼ ਸਮਾਜ ਦੇ ਕਮਜ਼ੋਰ ਵਰਗ ਦੀ ਸਹਾਇਤਾ ਕਰਨਾ ਅਤੇ ਲੋਕਾਂ ਨੂੰ ਸੇਵਾ ਕਾਰਜਾਂ ਲਈ ਪ੍ਰੇਰਿਤ ਕਰਨਾ ਹੈ |
Ad Position 22
No active advertisement
ਪਿਛਲੀ ਖ਼ਬਰ ਦਾਸ ਐਂਡ ਬ੍ਰਾਊਨ ਵਰਲਡ ਸਕੂਲ 'ਚ Tਸਪਿਕ ਮੈਕੈU ਤਹਿਤ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ ਜਨ ਸੇਵਾ ਸੁਸਾਇਟੀ ਵਲੋਂ ਚੌਥੇ ਸਾਲ ਵੀ ਮੁਫ਼ਤ ਠੰਢੇ ਜਲ ਦੇ ਵਾਹਨ ਦੀ ਸੇਵਾ ਸ਼ੁਰੂ
Ad Position 24