ਤਲਵੰਡੀ ਭਾਈ, 23 ਅਪ੍ਰੈਲ (ਕੁਲਜਿੰਦਰ ਸਿੰਘ ਗਿੱਲ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵਲੋਂ ਜ਼ਿਲ੍ਹਾ ਫ਼ਿਰੋਜ਼ਪੁਰ ਕਾਂਗਰਸ ਦੇ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ ਗਠਿਤ ਕੀਤੀ ਗਈ ਜ਼ਿਲ੍ਹਾ ਕਾਂਗਰਸ ਕਮੇਟੀ ਫਿਰੋਜ਼ਪੁਰ ਦੀ ਕਾਰਜਕਾਰਨੀ ਨੂੰ ਪ੍ਰਵਾਨਗੀ ਦਿੱਤੀ ਗਈ ਹੈ | ਜਿਸ ਤਹਿਤ ਹਲਕਾ ਫਿਰੋਜ਼ਪੁਰ ਦਿਹਾਤੀ ਦੇ ਕਾਂਗਰਸ ਇੰਚਾਰਜ ਅਮਰਦੀਪ ਸਿੰਘ ਆਸ਼ੂ ਬੰਗੜ ਦੀ ਸਿਫ਼ਾਰਿਸ਼ ਤੇ ਨੌਜਵਾਨ ਕਾਂਗਰਸੀ ਆਗੂ ਤਰਸੇਮ ਵੱਤਾ ਅਤੇ ਕੌਂਸਲਰ ਰਾਕੇਸ਼ ਕੁਮਾਰ ਕਾਇਤ ਨੂੰ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ | ਉਕਤ ਆਗੂਆਂ ਦੀਆਂ ਇਨ੍ਹਾਂ ਨਿਯੁਕਤੀਆਂ ਤੇ ਰਾਜਿੰਦਰ ਛਾਬੜਾ ਮੈਂਬਰ ਪੰਜਾਬ ਪ੍ਰਦੇਸ਼ ਕਾਂਗਰਸ, ਰੂਪ ਲਾਲ ਵੱਤਾ, ਤਰਸੇਮ ਸਿੰਘ ਮੱਲਾ ਪ੍ਰਧਾਨ ਨਗਰ ਕੌਂਸਲ, ਮੱਖਣ ਸਿੰਘ ਝਿਉਂਟ, ਹਰਦੀਪ ਸਿੰਘ ਹੈਪੀ, ਗੁਰਬਖ਼ਸ਼ ਸਿੰਘ ਮੱਪਾ ਬਰਾੜ, ਭਜਨ ਸਿੰਘ ਸਿਆਣ ਕੌਂਸਲਰ, ਸਹਿਦੇਵ ਸਿੰਘ ਬਰਾੜ, ਬਲਜੀਤ ਸਿੰਘ ਬਰਾੜ, ਭੁਪਿੰਦਰ ਸਿੰਘ ਭਿੰਦਾ ਨੰਬਰਦਾਰ, ਮਨੀਸ਼ ਕੁਮਾਰ ਸੁਲਹਾਨੀ, ਕੁਲਵੰਤ ਸਿੰਘ ਮੱਲ, ਹਰਮਨਜੀਤ ਸਿੰਘ ਗਿੱਲ, ਸੁਖਚੈਨ ਸਿੰਘ ਬਲਾਕ ਇੰਚਾਰਜ, ਕੇਵਲ ਸਿੰਘ ਭੰਗਰਾ ਆਦਿ ਆਗੂਆਂ ਨੇ ਖ਼ੁਸ਼ੀ ਪ੍ਰਗਟ ਕਰਦਿਆਂ ਕਾਂਗਰਸ ਲੀਡਰਸ਼ਿਪ ਦਾ ਧੰਨਵਾਦ ਕੀਤਾ ਹੈ |