05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਅਮਿਤਾਭ ਸਿੱਧੂ ਜ਼ਿਲ੍ਹਾ ਕਾਂਗਰਸ ਫ਼ਿਰੋਜ਼ਪੁਰ ਦੇ ਜਨਰਲ ਸਕੱਤਰ ਬਣੇ

Ad Position 21
No active advertisement
ਅਜੀਤ ਡੈਸਕ 24-04-2026
ਮਮਦੋਟ, 23 ਅਪ੍ਰੈਲ (ਸੁਖਦੇਵ ਸਿੰਘ ਸੰਗਮ)-ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਦਿਸ਼ਾ-ਨਿਰਦੇਸ਼ਾ ਤੇ ਜ਼ਿਲ੍ਹਾ ਪ੍ਰਧਾਨ ਫ਼ਿਰੋਜ਼ਪੁਰ ਕੁਲਬੀਰ ਸਿੰਘ ਜ਼ੀਰਾ ਦੁਆਰਾ ਨਵੀਆਂ ਨਿਯੁਕਤੀਆਂ ਕਰਦਿਆਂ ਮਮਦੋਟ ਦੇ ਨੌਜਵਾਨ ਆਗੂ ਅਮਿਤਾਭ ਸਿੰਘ ਸਿੱਧੂ ਨੂੰ ਜ਼ਿਲ੍ਹਾ ਕਾਂਗਰਸ ਕਮੇਟੀ ਫ਼ਿਰੋਜ਼ਪੁਰ ਦਾ ਜਨਰਲ ਸਕੱਤਰ ਬਣਾਇਆ ਗਿਆ ਹੈ | ਉਨ੍ਹਾਂ ਦੀ ਇਸ ਨਿਯੁਕਤੀ ਤੇ ਖ਼ੁਸ਼ੀ ਦਾ ਇਜ਼ਹਾਰ ਕਰਦਿਆਂ ਪੁਸ਼ਪਿੰਦਰ ਸਿੰਘ ਬਲਾਕ ਪ੍ਰਧਾਨ, ਮੁਖ਼ਤਿਆਰ ਸਿੰਘ ਸਰਪੰਚ, ਕਰਨ ਮਨਚੰਦਾ, ਖੰਡੂ ਰਾਉਕੇ, ਰਾਜੂ ਚੋਪੜਾ, ਰਾਕੇਸ਼ ਸੋਈ, ਗੁਰਜੰਟ ਸਿੰਘ ਸਰਪੰਚ, ਅਮਰਦੀਪ ਲੱਖੋਂ ਕਿ, ਕੁਲਦੀਪ ਸਿੰਘ ਫ਼ੌਜੀ, ਸੁੱਚਾ ਸਿੰਘ ਮਮਦੋਟ, ਹਰਪਾਲ ਸਿੰਘ ਜਤਾਲਾ ਅਤੇ ਰਣਜੀਤ ਸਿੰਘ ਜਤਾਲਾ ਨੇ ਵਧਾਈਆਂ ਦਿੱਤੀਆਂ ਅਤੇ ਕਿਹਾ ਕਿ ਅਮਿਤਾਭ ਸਿੰਘ ਨੂੰ ਦਿੱਤੀ ਗਈ ਅਹਿਮ ਜ਼ਿੰਮੇਵਾਰੀ ਨਾਲ ਬਲਾਕ ਮਮਦੋਟ ਦਾ ਮਾਨ ਵਧਿਆ ਹੈ ਅਤੇ ਸਮੁੱਚੀ ਕਾਂਗਰਸੀ ਲੀਡਰਸ਼ਿਪ ਵਿਚ ਉਤਸ਼ਾਹ ਪਾਇਆ ਜਾਣ ਲਗਾ ਹੈ |
Ad Position 22
No active advertisement
ਪਿਛਲੀ ਖ਼ਬਰ ਥਾਣਾ ਕੁੱਲਗੜ੍ਹੀ ਸਾਹਮਣੇ ਸੜਕ 'ਤੇ ਧਰਨਾ ਲਗਾਉਣ ਵਾਲਿਆਂ 'ਤੇ ਮੁਕੱਦਮਾ ਦਰਜ ਪਰਚੇ 'ਚ 'ਆਪ' ਦੇ ਸੀਨੀਅਰ ਆਗੂ ਅਤੇ ਉਨ੍... ਅਗਲੀ ਖ਼ਬਰ ਤਰਸੇਮ ਵੱਤਾ ਅਤੇ ਰਾਕੇਸ਼ ਕੁਮਾਰ ਕਾਇਤ ਜ਼ਿਲ੍ਹਾ ਜਨਰਲ ਸਕੱਤਰ ਨਿਯੁਕਤ
Ad Position 24