05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਥਾਣਾ ਕੁੱਲਗੜ੍ਹੀ ਸਾਹਮਣੇ ਸੜਕ 'ਤੇ ਧਰਨਾ ਲਗਾਉਣ ਵਾਲਿਆਂ 'ਤੇ ਮੁਕੱਦਮਾ ਦਰਜ ਪਰਚੇ 'ਚ 'ਆਪ' ਦੇ ਸੀਨੀਅਰ ਆਗੂ ਅਤੇ ਉਨ੍ਹਾਂ ਦੇ ਪਿਤਾ ਦਾ ਨਾਂਅ ਵੀ ਸ਼ਾਮਲ

Ad Position 21
No active advertisement
ਅਜੀਤ ਡੈਸਕ 24-04-2026
ਕੁੱਲਗੜ੍ਹੀ, 23 ਮਾਰਚ (ਸੁਖਜਿੰਦਰ ਸਿੰਘ ਸੰਧੂ)-ਪੁਲਿਸ ਥਾਣਾ ਕੁੱਲਗੜ੍ਹੀ ਅਧੀਨ ਆਉਂਦੇ ਪਿੰਡ ਬਸਤੀ ਢਾਬ ਵਾਲੀ ਦੇ ਵਾਸੀਆਂ ਅਤੇ ਉਨ੍ਹਾਂ ਦੇ ਸਮਰਥਕਾਂ ਵਲੋਂ ਇਕ ਲੜਾਈ-ਝਗੜੇ 'ਚ ਪੁਲਿਸ ਵਲੋਂ ਲੋੜੀਂਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਨਾ ਕਰਨ ਦੇ ਰੋਸ ਵਜੋਂ ਥਾਣਾ ਕੁੱਲਗੜ੍ਹੀ ਸਾਹਮਣੇ ਫਿਰੋਜ਼ਪੁਰ-ਮੋਗਾ ਮਾਰਗ 'ਤੇ ਧਰਨਾ ਲਗਾਇਆ ਗਿਆ ਸੀ | ਧਰਨੇ ਵਾਲੀ ਥਾਂ 'ਤੇ ਪਹੁੰਚੇ ਡੀ.ਐੱਸ.ਪੀ.ਦਿਹਾਤੀ ਕਰਨ ਸ਼ਰਮਾ ਨੇ ਪੀੜਤ ਧਿਰ ਨੂੰ ਵਿਸ਼ਵਾਸ ਦਿਵਾਇਆ ਸੀ ਕਿ ਉਨ੍ਹਾਂ ਦੀ ਮੰਗ ਅਨੁਸਾਰ ਪੜਤਾਲ ਕਰਕੇ ਯੋਗ ਕਾਰਵਾਈ ਕੀਤੀ ਜਾਵੇਗੀ | ਜਿਸ ਤੋਂ ਬਾਅਦ ਧਰਨਾ ਸਮਾਪਤ ਕਰਵਾ ਦਿੱਤਾ ਗਿਆ ਸੀ, ਪਰ ਉਸੇ ਦਿਨ ਪੁਲਿਸ ਨੇ ਧਰਨਾ ਲਗਾਉਣ ਵਾਲਿਆਂ 'ਤੇ ਨੈਸ਼ਨਲ ਹਾਈਵੇ ਰੋਕਣ ਅਤੇ ਹੁੱਲੜਬਾਜ਼ੀ ਕਰਨ ਦੇ ਦੋਸ਼ਾਂ ਤਹਿਤ ਮੁਕੱਦਮਾ ਦਰਜ ਕਰ ਦਿੱਤਾ | ਇਸ ਦਾ ਪਤਾ ਕੱਲ੍ਹ ਰਾਤ ਨੂੰ ਸੋਸ਼ਲ ਮੀਡੀਆ 'ਤੇ ਐੱਫ.ਆਈ.ਆਰ. ਦੀ ਕਾਪੀ ਵਾਇਰਲ ਹੋਣ ਤੋਂ ਬਾਅਦ ਲੱਗਾ¢ਇਸ ਮੁਕੱਦਮੇ 'ਚ ਆਮ ਆਦਮੀ ਪਾਰਟੀ ਦੇ ਮੁੱਢਲੇ ਮੈਂਬਰ ਅਤੇ ਸੀਨੀਅਰ ਆਗੂ ਨਿਸ਼ਾਨ ਸਿੰਘ ਥਿੰਦ, ਸੂਬਾ ਸਕੱਤਰ ਬੀ.ਸੀ. ਵਿੰਗ ਮਾਲਵਾ ਜ਼ੋਨ ਵਾਸੀ ਬਸਤੀ ਢਾਬ, ਉਨ੍ਹਾਂ ਦੇ ਪਿਤਾ ਅਤੇ ਅਕਾਲੀ ਆਗੂ ਹਰਪ੍ਰੀਤ ਸਿੰਘ ਸਮੇਤ 14 ਵਿਅਕਤੀਆਂ ਦੇ ਨਾਮ ਅਤੇ 80/90 ਅਣਪਛਾਤੇ ਵਿਅਕਤੀਆਂ 'ਤੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ¢ ਧਰਨਾ ਲਗਾਉਣ ਵਾਲਿਆਂ 'ਤੇ ਹੋਈ ਇਸ ਕਾਰਵਾਈ, ਖ਼ਾਸ ਕਰਕੇ ਸੱਤਾ ਧਿਰ ਦੇ ਸੀਨੀਅਰ ਆਗੂ 'ਤੇ ਪਰਚਾ ਦਰਜ ਹੋਣ ਨਾਲ, ਲੋਕ ਹੈਰਾਨ ਹਨ | ਆਮ ਤÏਰ 'ਤੇ ਇਨਸਾਫ਼ ਲੈਣ ਲਈ ਲੋਕ ਧਰਨਿਆਂ ਦਾ ਸਹਾਰਾ ਲੈਂਦੇ ਹਨ, ਪਰ ਜ਼ਿਲ੍ਹਾ ਪੁਲਿਸ ਵਲੋਂ ਸੱਤਾ ਧਿਰ ਦੇ ਸੀਨੀਅਰ ਆਗੂ ਨੂੰ ਨਿਸ਼ਾਨਾ ਬਣਾ ਕੇ ਅਜਿਹੀ ਕਾਰਵਾਈ ਪਹਿਲੀ ਵਾਰ ਹੋਈ ਹੈ |
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਕਾਲੀਏ ਵਾਲਾ ਵਿਖੇ ਮਨਾਇਆ ਵਿਸ਼ਵ ਧਰਤੀ ਦਿਵਸ ਤੇ ਜਲ ਪੰਦਰ੍ਹਵਾੜਾ 2026 ਅਗਲੀ ਖ਼ਬਰ ਅਮਿਤਾਭ ਸਿੱਧੂ ਜ਼ਿਲ੍ਹਾ ਕਾਂਗਰਸ ਫ਼ਿਰੋਜ਼ਪੁਰ ਦੇ ਜਨਰਲ ਸਕੱਤਰ ਬਣੇ
Ad Position 24