ਮੁੱਦਕੀ, 23 ਅਪ੍ਰੈਲ (ਭਾਰਤ ਭੂਸ਼ਨ ਅਗਰਵਾਲ)-ਨਗਰ ਪੰਚਾਇਤ ਮੁੱਦਕੀ ਦੇ ਈ.ਓ. ਜਗਦੀਸ਼ ਰਾਏ ਗਰਗ ਨੇ ਅੱਜ ਨਗਰ ਪੰਚਾਇਤ ਮੁੱਦਕੀ ਵਲੋਂ ਕਸਬੇ ਦੇ ਕੌਂਸਲਰਾਂ ਦੀ ਹਾਜ਼ਰੀ ਵਿਚ ਗਊਸ਼ਾਲਾ ਮੁੱਦਕੀ ਦੇ ਖ਼ਜ਼ਾਨਚੀ ਸਤੀਸ਼ ਕੁਮਾਰ ਅਗਰਵਾਲ ਸਮਾਜ ਸੇਵੀ ਨੂੰ 4 ਲੱਖ ਰੁਪਏ ਦਾ ਚੈੱਕ ਸਹਾਇਤਾ ਵਜੋਂ ਦਿੱਤਾ ਗਿਆ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਨਗਰ ਪੰਚਾਇਤ ਦੇ ਈ.ਓ. ਜਗਦੀਸ਼ ਰਾਏ ਗਰਗ ਨੇ ਦੱਸਿਆ ਕਿ ਨਗਰ ਪੰਚਾਇਤ ਕੋਲ ਇਕੱਤਰ ਹੋਏ ਗਊ ਸੈਸ ਦੀ ਰਾਸ਼ੀ ਵਿਚੋਂ ਚਾਰ ਲੱਖ ਰੁਪਏ ਗਊਸ਼ਾਲਾ ਨੂੰ ਆਰਥਿਕ ਮਦਦ ਵਜੋਂ ਦਿੱਤੇ ਗਏ ਹਨ | ਉਨ੍ਹਾਂ ਕਿਹਾ ਕਿ ਪਹਿਲਾਂ ਵੀ ਸਮੇਂ-ਸਮੇਂ 'ਤੇ ਨਗਰ ਪੰਚਾਇਤ ਵਲੋਂ ਗਊਸ਼ਾਲਾ ਦੀ ਪ੍ਰਬੰਧਕੀ ਕਮੇਟੀ ਨੂੰ ਦਾਨ ਅਤੇ ਮਦਦ ਲਈ ਉਪਰਾਲੇ ਕੀਤੇ ਜਾ ਰਹੇ ਹਨ | ਉਨ੍ਹਾਂ ਭਵਿੱਖ ਵਿਚ ਵੀ ਗਊਸ਼ਾਲਾ ਦੀ ਮਦਦ ਕਰਦੇ ਰਹਿਣ ਦਾ ਭਰੋਸਾ ਦਿੱਤਾ | ਇਸ ਮੌਕੇ ਗਊਸ਼ਾਲਾ ਕਮੇਟੀ ਦੇ ਖ਼ਜ਼ਾਨਚੀ ਸਤੀਸ਼ ਕੁਮਾਰ ਅਗਰਵਾਲ ਸਮਾਜ ਸੇਵੀ ਵਲੋਂ ਨਗਰ ਪੰਚਾਇਤ ਦੇ ਉਕਤ ਉੱਦਮ ਦੀ ਪ੍ਰਸ਼ੰਸਾ ਕਰਦੇ ਹੋਏ ਈ.ਓ., ਪ੍ਰਧਾਨ ਅਤੇ ਸਮੂਹ ਕੌਂਸਲਰਾਂ ਦਾ ਧੰਨਵਾਦ ਕੀਤਾ ਗਿਆ | ਉਨ੍ਹਾਂ ਕਿਹਾ ਕਿ ਗਊਸ਼ਾਲਾ ਕਮੇਟੀ ਵਲੋਂ ਇਸ ਰਕਮ ਦੀ ਸਹੀ ਵਰਤੋ ਗਊਆਂ ਦੀ ਸੇਵਾ ਲਈ ਕੀਤੀ ਜਾਵੇਗੀ | ਇਸ ਮੌਕੇ ਗੁਰਜੀਤ ਕੌਰ ਪ੍ਰਧਾਨ ਨਗਰ ਪੰਚਾਇਤ ਮੁੱਦਕੀ, ਨਰਿੰਦਰਪਾਲ ਕੌਰ ਵਾਈਸ ਪ੍ਰਧਾਨ, ਸੇਵਕ ਸਿੰਘ ਭੱਟੀ ਐਮ.ਸੀ., ਮਹਿੰਦਰ ਸਿੰਘ ਐਮ.ਸੀ., ਮਨਤਾਰ ਸਿੰਘ ਐਮ.ਸੀ., ਸਰਬਜੀਤ ਕੌਰ ਐਮ.ਸੀ., ਪ੍ਰਵੀਨ ਕੌਰ ਐਮ.ਸੀ., ਸੁਖਵੀਰ ਕੌਰ ਐਮ.ਸੀ., ਦਵਿੰਦਰ ਕੁਮਾਰ ਐਮ.ਸੀ., ਲਖਵਿੰਦਰ ਕੌਰ ਐਮ.ਸੀ., ਰਿੰਪੀ ਕੌਰ ਐਮ.ਸੀ. ਆਦਿ ਹਾਜ਼ਰ ਸਨ |