15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਕੇਂਦਰੀ ਜੇਲ੍ਹ ਵਿਚ ਕਾਰਵਾਈ-8 ਹਵਾਲਾਤੀਆਂ ਕੋਲੋਂ ਮੋਬਾਈਲ ਫੋਨ 'ਤੇ ਨਸ਼ੀਲੇ ਪਦਾਰਥ ਬਰਾਮਦ

Ad Position 21
repet_subhas-goyals [Copy P29]
ਅਜੀਤ ਡੈਸਕ 25-04-2026
ਫ਼ਿਰੋਜ਼ਪੁਰ, 24 ਅਪ੍ਰੈਲ (ਸੁਖਵਿੰਦਰ ਸਿੰਘ)-ਸਿਟੀ ਥਾਣਾ ਫਿਰੋਜ਼ਪੁਰ ਵਿੱਚ ਕੇਂਦਰੀ ਜੇਲ੍ਹ ਅੰਦਰ ਚਲਾਈ ਗਈ ਤਲਾਸ਼ੀ ਮੁਹਿੰਮ ਦੌਰਾਨ 8 ਹਵਾਲਾਤੀਆਂ ਕੋਲੋਂ 12 ਮੋਬਾਈਲ ਫੋਨ ਅਤੇ 55 ਪੁੜੀਆਂ ਜਰਦਾ (ਤੰਬਾਕੂ) ਬਰਾਮਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਸਬੰਧੀ ਪੁਲਿਸ ਵੱਲੋਂ ਜੇਲ੍ਹ ਐਕਟ ਦੀ ਧਾਰਾ 52-ਏ ਅਤੇ 42 ਪਰੀਜਨ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ | ਸਿਟੀ ਥਾਣਾ ਦੇ ਐਸ.ਆਈ. ਸੁਖਦੇਵ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੇਂਦਰੀ ਜੇਲ੍ਹ ਦੇ ਸਹਾਇਕ ਸੁਪਰਡੈਂਟ ਵਲੋਂ ਭੇਜੇ ਗਏ ਵੱਖ-ਵੱਖ ਪੱਤਰਾਂ ਦੇ ਆਧਾਰ 'ਤੇ ਇਹ ਕਾਰਵਾਈ ਕੀਤੀ ਗਈ | ਤਲਾਸ਼ੀ ਦੌਰਾਨ ਹਵਾਲਾਤੀ ਅਲਬਖਸ਼ ਸਿੰਘ ਉਰਫ਼ ਕਾਕਾ ਕੋਲੋਂ ਇਕ ਟੱਚ ਸਕਰੀਨ ਮੋਬਾਈਲ (ਓਪੋ ਕੰਪਨੀ) ਬਰਾਮਦ ਕੀਤਾ ਗਿਆ | ਇਸੇ ਤਰ੍ਹਾਂ ਹਵਾਲਾਤੀ ਗੁਲਸ਼ਨ ਸਿੰਘ ਕੋਲੋਂ ਇਕ ਪੁੜੀ ਜਰਦਾ, ਮਨਪ੍ਰੀਤ ਸਿੰਘ ਕੋਲੋਂ ਇਕ ਟੱਚ ਸਕਰੀਨ ਮੋਬਾਈਲ, ਜਦਕਿ ਗੁਰਪ੍ਰੀਤ ਸਿੰਘ ਕੋਲੋਂ 6 ਕੀਪੈਡ ਮੋਬਾਈਲ ਫੋਨ ਅਤੇ 54 ਪੁੜੀਆਂ ਜਰਦਾ ਬਰਾਮਦ ਹੋਈਆਂ | ਇਸ ਤੋਂ ਇਲਾਵਾ ਪ੍ਰਭਜੀਤ ਸਿੰਘ ਉਰਫ਼ ਪ੍ਰਭਦੀਪ ਕੋਲੋਂ ਇਕ ਕੀਪੈਡ ਮੋਬਾਈਲ, ਗੁਰਜਿੰਦਰ ਸਿੰਘ ਉਰਫ਼ ਨਿੱਕਾ ਕੋਲੋਂ ਇਕ ਟੱਚ ਸਕਰੀਨ ਮੋਬਾਈਲ (ਪੋਕੋ ਕੰਪਨੀ), ਹਰਨੇਕ ਸਿੰਘ ਅਤੇ ਅਸ਼ਰ ਕੋਲੋਂ ਵੀ ਇਕ-ਇਕ ਕੀਪੈਡ ਮੋਬਾਈਲ ਫੋਨ ਬਰਾਮਦ ਹੋਏ | ਪੁਲਿਸ ਮੁਤਾਬਿਕ ਹਵਾਲਾਤੀ ਅਲਬਖਸ਼ ਸਿੰਘ ਉਰਫ਼ ਕਾਕਾ ਪੁੱਤਰ ਬਲਦੇਵ ਸਿੰਘ ਵਾਸੀ ਪਿੰਡ ਖਲਚੀਆਂ ਜਦੀਦ ਥਾਣਾ ਸਦਰ ਫਿਰੋਜ਼ਪੁਰ ਜ਼ਿਲ੍ਹਾ ਫਿਰੋਜ਼ਪੁਰ, ਹਵਾਲਾਤੀ ਗੁਲਸ਼ਨ ਸਿੰਘ ਪੁੱਤਰ ਮੁਖ਼ਤਿਆਰ ਸਿੰਘ ਵਾਸੀ ਅਰਾਈਆਂ ਵਾਲਾ ਉਰਫ਼ ਮੋਹਕਮ ਵਾਲਾ ਥਾਣਾ ਮੱਖੂ, ਹਵਾਲਾਤੀ ਮਨਪ੍ਰੀਤ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਪਿੰਡ ਜੱਲੋ ਕੇ ਥਾਣਾ ਮਮਦੋਟ, ਹਵਾਲਾਤੀ ਗੁਰਪ੍ਰੀਤ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਭਾਰਤ ਨਗਰ ਬਸਤੀ ਭੱਟੀਆਂ ਵਾਲੀ ਫਿਰੋਜ਼ਪੁਰ ਸ਼ਹਿਰ, ਹਵਾਲਾਤੀ ਪ੍ਰਭਜੀਤ ਸਿੰਘ ਉਰਫ਼ ਪ੍ਰਭਦੀਪ ਪੁੱਤਰ ਬੋਹੜ ਸਿੰਘ ਵਾਸੀ ਵਜੀਤਪੁਰ ਥਾਣਾ ਕੁੱਲਗੜ੍ਹੀ ਜ਼ਿਲ੍ਹਾ ਫ਼ਿਰੋਜ਼ਪੁਰ, ਹਵਾਲਾਤੀ ਗੁਰਜਿੰਦਰ ਸਿੰਘ ਉਰਫ਼ ਨਿੱਕਾ ਪੁੱਤਰ ਸੁੱਚਾ ਸਿੰਘ ਵਾਸੀ ਝੋੜਾ ਬੇਗਾ ਪੁਰਾਣ, ਹਵਾਲਾਤੀ ਹਰਨੇਕ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਸਿੱਲੀ ਵਿੰਡ ਥਾਣਾ ਮੱਖੂ ਜ਼ਿਲ੍ਹਾ ਫਿਰੋਜ਼ਪੁਰ, ਹਵਾਲਾਤੀ ਅਛਰ ਪੁੱਤਰ ਖੁਸ਼ੀਰਾਮ ਵਾਸੀ ਬਸਤੀ ਬਾਲਮੀਕੀ ਦਾਖਲੀ ਪਿੰਡ ਹਸਤੀ ਵਾਲਾ ਜ਼ਿਲ੍ਹਾ ਫਿਰੋਜ਼ਪੁਰ ਦੇ ਖ਼ਿਲਾਫ਼ ਕੇਂਦਰੀ ਜੇਲ੍ਹ ਦੇ ਸਹਾਇਕ ਸੁਪਰਡੈਂਟ ਦੇ ਬਿਆਨਾਂ ਦੇ ਆਧਾਰ 'ਤੇ ਸਿਟੀ ਥਾਣਾ ਫਿਰੋਜ਼ਪੁਰ ਵਿਚ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੀ ਕਾਰਵਾਈ ਜਾਰੀ ਹੈ |
Ad Position 22
No active advertisement
ਪਿਛਲੀ ਖ਼ਬਰ ਪ੍ਰੀ-ਐਸ.ਆਈ.ਆਰ. ਜ਼ਿਲ੍ਹਾ ਫ਼ਿਰੋਜ਼ਪੁਰ 'ਚ 2003 ਦੇ ਵੋਟਰਾਂ ਵਿਚੋਂ 85.35 ਫ਼ੀਸਦੀ ਦੀ ਮੈਪਿੰਗ ਮੁਕੰਮਲ-ਜ਼ਿਲ੍ਹਾ ਚੋਣ... ਅਗਲੀ ਖ਼ਬਰ ਕਣਕ ਦੇ ਘੱਟ ਝਾੜ ਨੇ ਕਿਸਾਨਾਂ ਨੂੰ ਪੂਰੀ ਤਰ੍ਹਾਂ ਝੰਬਿਆ- ਕਿਸਾਨ ਆਗੂ
Ad Position 24