ਫ਼ਿਰੋਜ਼ਪੁਰ, 25 ਅਪ੍ਰੈਲ(ਸੁਖਵਿੰਦਰ ਸਿੰਘ)-ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਹੋਰ ਪਵਿੱਤਰ ਗ੍ਰੰਥਾਂ ਦੀ ਬੇਅਦਬੀ ਸਬੰਧੀ ਬਣਾਏ ਗਏ ਨਵੇਂ ਕਾਨੂੰਨ ਦੀ ਚੁਫੇਰਿਉ ਸ਼ਲਾਘਾ ਹੋ ਰਹੀ ਹੈ ਤੇ ਆਪ ਦੇ ਵਿਰੋਧੀ ਆਗੂ ਇਸ ਨਵੇਂ ਬਣਾਏ ਅਤੇ ਪਾਸ ਕੀਤੇ ਕਾਨੂੰਨ ਤੋਂ ਮੱਥੇ 'ਤੇ ਹੱਥ ਧਰ ਕੇ ਬੈਠ ਗਏ ਹਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਧਾਰਮਿਕ ਖੇਤਰ ਵਿਚ ਮੋਹਰੀ ਰੋਲ ਅਦਾ ਕਰ ਰਹੀ ਸਿੱਖ ਪੰਥ ਦੀ ਜੁਝਾਰੂ ਜਥੇਬੰਦੀ ਸਿੱਖ ਸਟੂਡੈਂਟਸ ਫੈਡਰੇਸ਼ਨ ਮਹਿਤਾ ਦੇ ਆਗੂਆਂ ਭਾਈ ਜਸਪਾਲ ਸਿੰਘ,ਸੁਖਦੇਵ ਸਿੰਘ ਲਾਡਾ,ਉਡੀਕ ਸਿੰਘ ਕੁੰਡੇ,ਗਗਨਦੀਪ ਸਿੰਘ ਚਾਵਲਾ, ਜਰਨੈਲ ਸਿੰਘ ਗਾਬੜੀਆ,ਮਨਜੀਤ ਸਿੰਘ ਅÏਲਖ ,ਡਾ. ਗੁਰਮੀਤ ਸਿੰਘ , ਜਸਬੀਰ ਸਿੰਘ ਤੇਗ਼ਾ ਸਿੰਘ ਵਾਲਾ ਅਤੇ ਸਾਥੀਆਂ ਨੇ ਇਸ ਕਾਨੂੰਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਬਣਾਏ ਗਏ ਕਾਨੂੰਨ ਬੇਅਦਬੀ ਦੇ ਕੇਸਾਂ ਦਾ ਲਗਭਗ ਸਫ਼ਾਇਆ ਹੋ ਜਾਵੇਗਾ | ਜੇਕਰ ਫਿਰ ਵੀ ਕੋਈ ਗ਼ਲਤੀ ਕਰੇਗਾ ਤਾਂ ਉਸ ਨੂੰ ਉਮਰ ਕੈਦ ਦੀ ਸ਼ਜਾ ਹੋਣ ਤੇ ਬਾਕੀ ਕੋਈ ਹੋਰ ਹਿੰਮਤ ਨਹੀਂ ਕਰੇਗਾ | ਉਕਤ ਆਗੂਆਂ ਨੇ ਆਪ ਵਿਰੋਧੀ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਵੀ ਇਸ ਕਾਨੂੰਨ ਦੀ ਸ਼ਲਾਘਾ ਕਰਨ ਕਿਉਂਕਿ ਜੋ ਕੰਮ ਉਨ੍ਹਾਂ ਨੇ ਨਹੀਂ ਕੀਤਾ, ਕਿਸੇ ਹੋਰ ਨੇ ਹਿੰਮਤ ਕਰਕੇ ਸਮੁੱਚੀ ਕੌਮ ਦਾ ਦਿਲ ਜਿੱਤਿਆ ਹੈ ਉਨ੍ਹਾਂ ਨੂੰ ਵੀ ਇਸ 'ਚ ਸ਼ਰੀਕ ਹੋਣਾ ਚਾਹੀਦਾ ਹੈ | ਇਸ ਮੌਕੇ ਫੈਡਰੇਸ਼ਨ ਮਹਿਤਾ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਭਾਈ ਜਸਪਾਲ ਸਿੰਘ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਅਪੀਲ ਕੀਤੀ ਹੈ ਕਿ ਉਹ ਜਨਤਾ ਨਾਲ ਵੋਟਾਂ ਸਮੇਂ ਬੁਢਾਪਾ ਪੈਨਸ਼ਨ 2500 ਕਰਨ ਦਾ ਵਾਅਦਾ ਪੂਰਾ ਕਰੇ ਤਾਂ ਜੋ ਜਨਤਾ ਕੋਲ ਕੋਈ ਬਹਾਨਾ ਨਾ ਬਚ ਸਕੇ | ਉਨ੍ਹਾਂ ਨੇ ਕਿਹਾ ਹੈ ਕਿ ਅÏਰਤਾਂ ਨੂੰ ਦੇਣ ਵਾਲੇ 1000 ਰੁਪਏ ਦੀ ਵਿਧੀ ਵੀ ਸਪਸ਼ਟ ਕੀਤੀ ਜਾਵੇ ਤਾਂ ਜੋ ਇਸ ਵੇਲੇ ਭੰਬਲਭੂਸੇ ਵਾਲੀ ਸਥਿਤੀ ਬਣੀ ਹੋਈ ਹੈ ਉਹ ਸਪਸ਼ਟ ਹੋ ਸਕੇ | ਇਸ ਸਮੇਂ ਉਕਤ ਆਗੂਆਂ ਦੇ ਨਾਲ ਹਰਜਿੰਦਰ ਸਿੰਘ ਬੱਗਾ,ਕੁਲਦੀਪ ਸਿੰਘ ਲੋਕੋ ,ਜਸਬੀਰ ਸਿੰਘ ਜੱਸ, ਕੁਲਦੀਪ ਸਿੰਘ ਨੰਢਾ, ਕਿਰਨਦੀਪ ਸਿੰਘ ਪੱਲਾ, ਰਣਜੀਤ ਸਿੰਘ ਬੱਬਲੂ, ਸੁਰਜੀਤ ਸਿੰਘ ਸੰਧੂ, ਮਿਹਰ ਸਿੰਘ ਅਤੇ ਗੁਰਮੇਲ ਸਿੰਘ ਭੇਡੀਆ ਆਦਿ ਹਾਜ਼ਰ ਸਨ |