09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਸਰਹੱਦੀ ਪਿੰਡਾਂ ਵਿਚ ਸਮਾਰਟ ਮੀਟਰਾਂ ਦੀਆਂ ਸਿੰਮਾਂ ਦੀ ਚੋਰੀ ਨੇ ਖੜ੍ਹੇ ਕੀਤੇ ਗੰਭੀਰ ਸਵਾਲ

Ad Position 21
No active advertisement
ਅਜੀਤ ਡੈਸਕ 26-04-2026
ਫ਼ਿਰੋਜ਼ਪੁਰ, 25 ਅਪ੍ਰੈਲ(ਗੁਰਿੰਦਰ ਸਿੰਘ)- ਫ਼ਿਰੋਜ਼ਪੁਰ ਜ਼ਿਲ੍ਹੇ ਦੇ ਸਰਹੱਦੀ ਪਿੰਡਾਂ ਵਿਚ ਸਮਾਰਟ ਬਿਜਲੀ ਮੀਟਰਾਂ ਨਾਲ ਜੁੜੀਆਂ ਸਿੰਮ ਕਾਰਡਾਂ ਦੀ ਚੋਰੀ ਦੇ ਮਾਮਲੇ ਨੇ ਚਿੰਤਾਜਨਕ ਰੂਪ ਧਾਰਨ ਕਰ ਲਿਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਕਈ ਪਿੰਡਾਂ ਵਿਚ ਲੱਗੇ ਸਮਾਰਟ ਮੀਟਰਾਂ ਵਿਚੋਂ ਸਿੰਮ ਕਾਰਡ ਕੱਢ ਕੇ ਗ਼ੈਰਕਾਨੰੂਨੀ ਢੰਗ ਨਾਲ ਵਰਤੇ ਜਾ ਰਹੇ ਹਨ, ਜਿਨ੍ਹਾਂ ਨੂੰ ਕੁੱਝ ਲੋਕ ਆਪਣੇ ਨਿੱਜੀ ਮੋਬਾਈਲ ਫੋਨਾਂ ਵਿਚ ਵਰਤ ਰਹੇ ਹਨ | ਇਸ ਸਬੰਧੀ ਬਿਜਲੀ ਵਿਭਾਗ ਕੋਲ ਲਗਾਤਾਰ ਸ਼ਿਕਾਇਤਾਂ ਦਰਜ ਹੋ ਰਹੀਆਂ ਹਨ | ਇਹ ਘਟਨਾਵਾਂ ਗੱਟੀ ਰਾਜੋ ਕੇ, ਟੇਢੀ ਵਾਲਾ, ਅਲੀ ਕੇ, ਹਜ਼ਾਰੇ ਵਾਲਾ, ਪੋਜੋ ਕੇ, ਪੱਲਾ ਮੇਘਾਂ ਅਤੇ ਦਰਵੇਸ਼ਾਂ ਕੇ ਸਮੇਤ ਮਮਦੋਟ ਖੇਤਰ ਦੇ ਕਈ ਪਿੰਡਾਂ ਵਿਚ ਸਾਹਮਣੇ ਆਈਆਂ ਹਨ | ਵਿਭਾਗੀ ਅਧਿਕਾਰੀਆਂ ਮੁਤਾਬਿਕ ਸਮਾਰਟ ਮੀਟਰਾਂ ਵਿਚ ਲੱਗੀਆਂ ਸਿੰਮ ਕਾਰਡਾਂ ਡਾਟਾ ਟਰਾਂਸਮਿਸ਼ਨ ਲਈ ਅਹਿਮ ਹੁੰਦੀਆਂ ਹਨ, ਜਿਨ੍ਹਾਂ ਰਾਹੀਂ ਬਿਜਲੀ ਦੀ ਖਪਤ ਸੰਬੰਧੀ ਜਾਣਕਾਰੀ ਸਿੱਧੀ ਕੰਟਰੋਲ ਸੈਂਟਰ ਤੱਕ ਪਹੁੰਚਦੀ ਹੈ | ਇਨ੍ਹਾਂ ਸਿੰਮਾਂ ਦੀ ਚੋਰੀ ਨਾਲ ਨਾ ਸਿਰਫ਼ ਮੀਟਰਿੰਗ ਪ੍ਰਣਾਲੀ ਪ੍ਰਭਾਵਿਤ ਹੋ ਰਹੀ ਹੈ, ਸਗੋਂ ਸਰਕਾਰ ਨੂੰ ਆਰਥਿਕ ਨੁਕਸਾਨ ਵੀ ਝੇਲਣਾ ਪੈ ਰਿਹਾ ਹੈ | ਸੁਰੱਖਿਆ ਪੱਖੋਂ ਵੀ ਇਹ ਮਾਮਲਾ ਗੰਭੀਰ ਮੰਨਿਆ ਜਾ ਰਿਹਾ ਹੈ | ਕਿਉਂਕਿ ਇਹ ਸਰਹੱਦੀ ਇਲਾਕੇ ਪਹਿਲਾਂ ਹੀ ਨਸ਼ੇ ਅਤੇ ਹਥਿਆਰਾਂ ਦੀ ਤਸਕਰੀ ਲਈ ਸੰਵੇਦਨਸ਼ੀਲ ਰਹੇ ਹਨ, ਇਸ ਲਈ ਅਧਿਕਾਰੀਆਂ ਨੂੰ ਡਰ ਹੈ ਕਿ ਚੋਰੀ ਕੀਤੀਆਂ ਸਿੰਮਾਂ ਦਾ ਦੁਰਉਪਯੋਗ ਕਰਕੇ ਗ਼ੈਰਕਾਨੰੂਨੀ ਗਤੀਵਿਧੀਆਂ ਨੂੰ ਹੋਰ ਵਧਾਵਾ ਮਿਲ ਸਕਦਾ ਹੈ | ਇਸ ਨਾਲ ਕਾਨੂੰਨ-ਵਿਵਸਥਾ ਲਈ ਨਵੀਆਂ ਚੁਨੌਤੀਆਂ ਖੜ੍ਹੀਆਂ ਹੋ ਸਕਦੀਆਂ ਹਨ | ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਬਿਜਲੀ ਵਿਭਾਗ ਅਤੇ ਸੁਰੱਖਿਆ ਏਜੰਸੀਆਂ ਨੇ ਸਾਂਝੀ ਤੌਰ 'ਤੇ ਜਾਂਚ ਸ਼ੁਰੂ ਕਰ ਦਿੱਤੀ ਹੈ | ਪ੍ਰਭਾਵਿਤ ਇਲਾਕਿਆਂ ਵਿਚ ਨਿਗਰਾਨੀ ਵਧਾਈ ਗਈ ਹੈ ਅਤੇ ਸ਼ੱਕੀ ਗਤੀਵਿਧੀਆਂ 'ਤੇ ਨਜ਼ਰ ਰੱਖੀ ਜਾ ਰਹੀ ਹੈ | ਇਸ ਦੇ ਨਾਲ ਹੀ, ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣੇ ਆਲੇ-ਦੁਆਲੇ ਹੋ ਰਹੀ ਕਿਸੇ ਵੀ ਸ਼ੱਕੀ ਹਲਚਲ ਬਾਰੇ ਤੁਰੰਤ ਸਬੰਧਿਤ ਵਿਭਾਗ ਨੂੰ ਸੂਚਿਤ ਕਰਨ ਤਾਂ ਜੋ ਸਮੇਂ ਸਿਰ ਕਾਰਵਾਈ ਕੀਤੀ ਜਾ ਸਕੇ | ਇਸ ਘਟਨਾ ਨੇ ਨਾ ਸਿਰਫ਼ ਤਕਨੀਕੀ ਸੁਰੱਖਿਆ ਪ੍ਰਣਾਲੀ 'ਤੇ ਸਵਾਲ ਖੜ੍ਹੇ ਕੀਤੇ ਹਨ, ਸਗੋਂ ਸਰਹੱਦੀ ਖੇਤਰਾਂ ਵਿਚ ਸੁਰੱਖਿਆ ਮਜ਼ਬੂਤ ਕਰਨ ਦੀ ਲੋੜ ਨੂੰ ਵੀ ਦੁਬਾਰਾ ਉਜਾਗਰ ਕੀਤਾ ਹੈ |
Ad Position 22
No active advertisement
ਪਿਛਲੀ ਖ਼ਬਰ ਕਿਸਾਨ ਯੂਨੀਅਨ ਨੇ ਮੀਟਿੰਗ ਕਰਦਿਆਂ ਆਪਣੇ ਹੱਕਾਂ ਪ੍ਰਤੀ ਉਠਾਈ ਆਵਾਜ਼ ਅਗਲੀ ਖ਼ਬਰ ਪਿੰਡ ਮਲਸੀਆਂ ਕਲਾਂ ਦੇ ਨੌਜਵਾਨ ਦੀ ਕੈਨੇਡਾ ਵਿਚ ਗੋਲੀ ਲੱਗਣ ਨਾਲ ਮੌਤ
Ad Position 24