ਫ਼ਾਜ਼ਿਲਕਾ, 26 ਅਪ੍ਰੈਲ (ਦਵਿੰਦਰ ਪਾਲ ਸਿੰਘ)-ਥਾਣਾ ਖੂਈ ਖੇੜਾ ਪੁਲਿਸ ਨੇ ਕਿੰਨੂ ਅਤੇ ਸਫ਼ੈਦੇ ਦੇ ਬੂਟੇ ਪੁੱਟ ਕੇ ਲੈ ਜਾਣ ਵਾਲੇ 7 ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ | ਜਾਂਚ ਅਧਿਕਾਰੀ ਸ.ਥ. ਪੱਪੂ ਰਾਮ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਰਨਾਮ ਸਿੰਘ ਪੁੱਤਰ ਸੁਰਜਣ ਸਿੰਘ ਵਾਸੀ ਪਿੰਡ ਬਕੈਣ ਵਾਲਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਨੇ ਸਾਂਝੀ ਜ਼ਮੀਨ ਵਿਚ 60 ਬੂਟੇ ਕਿੰਨੂਆਂ ਦੇ ਅਤੇ 30 ਬੂਟੇ ਸਫ਼ੈਦੇ ਦੇ ਲਗਾਏ ਸੀ, ਜਿਸ ਨੂੰ ਮੰਗਤ ਸਿੰਘ ਪੁੱਤਰ ਨਰੈਣ ਸਿੰਘ, ਸੁਰਜੀਤ ਸਿੰਘ ਪੁੱਤਰ ਨਰੈਣ ਸਿੰਘ, ਬਲਵੀਰ ਸਿੰਘ ਉਰਫ਼ ਬੀਰੀ ਪੁੱਤਰ ਕਰਨੈਲ ਸਿੰਘ, ਪਰਮਜੀਤ ਸਿੰਘ ਪੁੱਤਰ ਮਹਿਲਾ ਸਿੰਘ, ਸੋਨੰੂ ਸਿੰਘ ਪੁੱਤਰ ਗੁਰਨਾਮ ਸਿੰਘ, ਰਾਜ ਸਿੰਘ ਪੁੱਤਰ ਗੁਰਨਾਮ ਸਿੰਘ ਅਤੇ ਰਾਮ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਬਕੈਣ ਵਾਲਾ ਨੇ ਪੁੱਟ ਦਿੱਤਾ ਅਤੇ ਰੋਕਣ 'ਤੇ ਧਮਕੀਆਂ ਦਿੱਤੀਆਂ | ਜਿਸ ਤੋਂ ਬਾਅਦ ਪੁਲਿਸ ਨੇ ਉਕਤ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ |