22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਲੰਮੇ ਬਿਜਲੀ ਕੱਟਾਂ ਕਾਰਨ ਹਰ ਵਰਗ ਪਰੇਸ਼ਾਨ-ਲਖਵਿੰਦਰ ਸਿੰਘ ਪੀਰ ਮੁਹੰਮਦ

Ad Position 21
No active advertisement
ਅਜੀਤ ਡੈਸਕ 27-04-2026
ਮੱਖੂ, 26 ਅਪ੍ਰੈਲ (ਕੁਲਵਿੰਦਰ ਸਿੰਘ ਸੰਧੂ)-ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਸੂਬਾ ਆਗੂ ਲਖਵਿੰਦਰ ਸਿੰਘ ਪੀਰ ਮੁਹੰਮਦ ਨੇ ਪ੍ਰੈੱਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਬਿਜਲੀ ਅੱਖ ਮਚੋਲੇ ਖੇਡ ਰਹੀ ਹੈ ਅਤੇ ਕਈ ਕਈ ਘੰਟਿਆਂ ਦੇ ਲੰਮੇ ਕੱਟ ਲੱਗ ਰਹੇ ਹਨ | ਜਿਸ ਨਾਲ ਆਮ ਵਰਗ ਖਾਸ ਕਰਕੇ ਮਜ਼ਦੂਰ ਕਿਸਾਨ ਬਹੁਤ ਪਰੇਸ਼ਾਨ ਹਨ ਕਿਉਂਕਿ ਸਾਰਾ ਦਿਨ ਕੰਮ ਕਰਨ ਦੇ ਬਾਵਜੂਦ ਜਦ ਰਾਤ ਨੂੰ ਦੋ ਘੜੀਆਂ ਸੌਣਾ ਹੁੰਦਾ ਹੈ ਤਾਂ ਬਿਜਲੀ ਦੇ ਲੰਮੇ ਕੱਟ ਲਏ ਜਾ ਰਹੇ ਹਨ ਸ਼ਹਿਰਾਂ ਵਿਚ ਬਹੁਤ ਬੁਰਾ ਹਾਲ ਹੈ | ਬਿਜਲੀ ਮੁਲਾਜ਼ਮਾਂ ਤੋਂ ਪਤਾ ਚੱਲਿਆ ਹੈ ਕਿ ਪੰਜਾਬ ਸਰਕਾਰ ਬਿਜਲੀ ਦੀ ਰਿਪੇਅਰ ਕਰ ਰਹੀ ਹੈ ਇਹ ਤਾਂ ਉਹ ਗੱਲ ਹੋਈ ਬੂਹੇ ਬੈਠੇ ਜੰਝ ਤੇ ਵਿੰਨੋ੍ਹ ਕੁੜੀ ਦੇ ਕੰਨ , ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਲਖਵਿੰਦਰ ਸਿੰਘ ਪੀਰ ਮੁਹੰਮਦ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਉਹਨਾਂ ਕਿਹਾ ਕਿ ਪਹਿਲਾਂ ਸਰਕਾਰ ਇਹ ਰਿਪੇਅਰ ਦਾ ਕੰਮ ਸੀਜ਼ਨ ਤੋਂ ਪਹਿਲੋਂ ਪਹਿਲੋਂ ਮੁਕੰਮਲ ਕਰ ਲੈਂਦੀਆਂ ਸਨ, ਪਰ ਇਸ ਵਾਰ ਕਣਕ ਦਾ ਸੀਜ਼ਨ ਸਿਰ 'ਤੇ ਆ ਗਿਆ ਤਾਂ ਸਰਕਾਰ ਨੇ ਰਿਪੇਅਰ ਸ਼ੁਰੂ ਕਰਤੀ | 24 ਘੰਟੇ ਬਿਜਲੀ ਦੇਣ ਦੇ ਵਾਅਦੇ ਫ਼ੇਲ੍ਹ ਹੋ ਰਹੇ ਹਨ ਜਿਸ ਨਾਲ ਹਰ ਵਰਗ ਖੱਜਲ ਖਵਾਰ ਹੋ ਰਿਹਾ ਹੈ | ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਰਿਪੇਅਰ ਦੇ ਨਾਂਅ 'ਤੇ ਲਾਏ ਜਾਂਦੇ ਲੰਮੇ ਲੰਮੇ ਕੱਟ ਬੰਦ ਕੀਤੇ ਜਾਣ ਤਾਂ ਜੋ ਬਜ਼ੁਰਗ, ਮਜ਼ਦੂਰ, ਬੱਚੇ ਆਦਿ ਦਾ ਜੀਣਾ ਦੁੱਭਰ ਹੋਇਆ ਪਿਆ ਹੈ ਅਤੇ ਇਸ ਨਾਲ ਪਰੇਸ਼ਾਨ ਹੋ ਰਹੇ ਹਨ ਉਹ ਪ੍ਰੇਸ਼ਾਨੀ ਤੋਂ ਬਚ ਸਕਣ |
Ad Position 22
No active advertisement
ਪਿਛਲੀ ਖ਼ਬਰ ਨਾਜਾਇਜ਼ ਉਸਾਰੀ 'ਤੇ ਚੱਲਿਆ ਪ੍ਰਸ਼ਾਸਨ ਦਾ ਪੀਲਾ ਪੰਜਾ ਅਗਲੀ ਖ਼ਬਰ ਨਸ਼ੇ ਦੀ ਹਾਲਤ 'ਚ ਵਿਅਕਤੀ ਕਾਬੂ
Ad Position 24