14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਬਿਜਲੀ ਕੱਟਾਂ ਦੇ ਰੋਸ ਵਿਰੁੱਧ ਭਾਕਿਯੂ ਕ੍ਰਾਂਤੀਕਾਰੀ ਵਲੋਂ ਰੋਸ ਧਰਨੇ ਕੱਲ੍ਹ ਨੂੰ

Ad Position 21
No active advertisement
ਅਜੀਤ ਡੈਸਕ 28-04-2026
ਜ਼ੀਰਾ, 27 ਅਪ੍ਰੈਲ (ਹਰਜੀਤ ਸਿੰਘ ਗਿੱਲ)-ਪੰਜਾਬ ਵਿਚ ਲੱਗ ਰਹੇ ਬਿਜਲੀ ਕੱਟਾਂ ਦੇ ਕਾਰਨ ਲੋਕਾਂ ਵਿਚ ਹਾਹਾਕਾਰ ਮੱਚੀ ਹੋਈ ਹੈ | ਜਿਸ ਕਰਕੇ ਇਨ੍ਹਾਂ ਬਿਜਲੀ ਕੱਟਾਂ ਦੇ ਰੋਸ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵਲੋਂ ਪੰਜਾਬ ਦੇ ਐਕਸੀਅਨ ਦਫ਼ਤਰਾਂ ਮੂਹਰੇ ਮਿਤੀ 29 ਅਪ੍ਰੈਲ ਦਿਨ ਬੁੱਧਵਾਰ ਨੂੰ ਧਰਨੇ ਲਗਾਏ ਜਾ ਰਹੇ ਹਨ | ਇਸ ਸਬੰਧ ਵਿਚ ਵਧੇਰੇ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਸਕੱਤਰ ਗੁਰਭਾਗ ਸਿੰਘ ਮਰੂੜ੍ਹ ਨੇ ਦੱਸਿਆ ਕਿ ਇਨ੍ਹਾਂ ਧਰਨਿਆਂ ਦਾ ਸਮਾਂ ਸਵੇਰੇ 11 ਵਜੇ ਤੋਂ ਲੈ ਕੇ ਬਾਅਦ ਦੁਪਹਿਰ 2 ਵਜੇ ਤੱਕ ਤਿੰਨ ਘੰਟਿਆਂ ਦਾ ਹੋਵੇਗਾ | ਉਨ੍ਹਾਂ ਕਿਹਾ ਕਿ ਲਗਾਏ ਜਾ ਰਹੇ ਇਨ੍ਹਾਂ ਲੰਮੇ-ਲੰਮੇ ਬਿਜਲੀ ਕੱਟਾਂ ਨੇ ਲੋਕਾਂ ਦਾ ਬੁਰਾ ਹਾਲ ਕੀਤਾ ਹੋਇਆ ਹੈ | ਲੋਕ ਸਾਰਾ ਦਿਨ ਆਪਣੇ ਕੰਮ ਧੰਦੇ ਕਰਨ ਪਿੱਛੋਂ ਬੁਰੀ ਤਰ੍ਹਾਂ ਥੱਕੇ ਹੋਏ ਹੁੰਦੇ ਹਨ, ਪਰ ਰਾਤ ਨੂੰ ਜਦ ਉਨ੍ਹਾਂ ਦੇ ਕੁੱਝ ਘੰਟੇ ਆਰਾਮ ਕਰਨ ਦਾ ਸਮਾਂ ਹੁੰਦਾ ਹੈ ਤਾਂ ਸਾਰੀ ਰਾਤ ਬਿਜਲੀ ਦੇ ਲੰਬੇ ਕੱਟ ਅਕਸਰ ਹੀ ਚੱਲਦੇ ਰਹਿਣ ਕਾਰਨ ਲੋਕਾਂ ਦੀ ਰਾਤ ਗਰਮੀ ਨਾਲ ਤੜਫਦਿਆਂ ਦੀ ਲੰਘਦੀ ਹੈ | ਜਿਸ ਕਰਕੇ ਰਾਤ ਭਰ ਦੀ ਬੇਆਰਾਮੀ ਕਾਰਨ ਦੂਸਰੇ ਦਿਨ ਉਨ੍ਹਾਂ ਵਿਚ ਕੰਮ ਕਰਨ ਦੀ ਹਿੰਮਤ ਵੀ ਨਹੀਂ ਰਹਿੰਦੀ | ਉਨ੍ਹਾਂ ਕਿਹਾ ਕਿ ਇਨ੍ਹਾਂ ਕੱਟਾਂ ਕਾਰਨ ਛੋਟੇ ਬੱਚਿਆਂ ਦਾ ਤਾਂ ਹੋਰ ਵੀ ਬੁਰਾ ਹਾਲ ਹੈ ਜਦਕਿ ਵਿਦਿਆਰਥੀਆਂ ਦੀ ਪੜ੍ਹਾਈ ਤੇ ਵੀ ਬੜਾ ਮਾੜਾ ਅਸਰ ਪੈ ਰਿਹਾ ਹੈ | ਬਿਜਲੀ ਨਾ ਆਉਣ ਕਾਰਨ ਗਰਮੀ ਦੇ ਨਾਲ ਨਾਲ ਲੋਕਾਂ ਨੂੰ ਮੱਛਰ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ ਜੋ ਕਿ ਡੇਂਗੂ ਤੇ ਮਲੇਰੀਆ ਵਰਗੀਆਂ ਬਿਮਾਰੀਆਂ ਦੀ ਜੜ੍ਹ ਹੈ | ਗੁਰਭਾਗ ਸਿੰਘ ਮਰੂੜ੍ਹ ਨੇ ਦੱਸਿਆ ਕਿ ਲੋਕਾਂ ਦੀਆਂ ਇਨ੍ਹਾਂ ਸਮੱਸਿਆਵਾਂ ਨੂੰ ਸਮਝਦਿਆਂ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵਲੋਂ ਇਹ ਧਰਨੇ ਲਗਾਏ ਜਾ ਰਹੇ ਹਨ | ਇਸ ਮੌਕੇ ਜ਼ਿਲ੍ਹਾ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਅਲੀਪੁਰ, ਬਲਾਕ ਜ਼ੀਰਾ ਰੋਹੀ ਚੜ੍ਹਦਾ ਤੋਂ ਸੁਖਦੇਵ ਸਿੰਘ ਤਲਵੰਡੀ, ਜ਼ਿਲ੍ਹਾ ਆਗੂ ਸਤਵੀਰ ਕੌਰ ਝੱਤਰਾ, ਬਲਾਕ ਮੱਖੂ ਦੇ ਪ੍ਰਧਾਨ ਚਰਨਜੀਤ ਸਿੰਘ, ਬਲਦੇਵ ਸਿੰਘ ਮੇਹਰ ਸਿੰਘ ਵਾਲਾ,ਚਰਨਜੀਤ ਸਿੰਘ ਬੱਲ ਬਲਾਕ ਸਕੱਤਰ, ਸੋਹਣ ਸਿੰਘ ਢੰਡੀਆਂ ਬਲਾਕ ਜ਼ੀਰਾ ਰੋਹੀ ਪ੍ਰਧਾਨ, ਗੁਲਜ਼ਾਰ ਸਿੰਘ ਗੋਗੋਆਣੀ, ਕੁਲਵਿੰਦਰ ਸਿੰਘ ਕਾਲਾ ਲਹੁਕੇ, ਸੀਨੀਅਰ ਮੀਤ ਪ੍ਰਧਾਨ ਬੂਟਾ ਸਿੰਘ ਲਹਿਰਾ ਅਤੇ ਕਰਨੈਲ ਸਿੰਘ ਸਾਧੂ ਵਾਲਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬਿਜਲੀ ਬੋਰਡ ਦੀਆਂ ਸਭ ਡਵੀਜ਼ਨਾਂ 'ਤੇ ਮਈ ਦਿਵਸ ਮਨਾਇਆ ਜਾਵੇਗਾ-ਭੁੱਲਰ ਅਗਲੀ ਖ਼ਬਰ ਤਲਵੰਡੀ ਭਾਈ ਅੰਦਰ ਖਾਦ ਤੇ ਦਵਾਈਆਂ ਦੀਆਂ ਸਮੂਹ ਦੁਕਾਨਾਂ ਰਹੀਆਂ ਬੰਦ
Ad Position 24