14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਤਲਵੰਡੀ ਭਾਈ ਅੰਦਰ ਖਾਦ ਤੇ ਦਵਾਈਆਂ ਦੀਆਂ ਸਮੂਹ ਦੁਕਾਨਾਂ ਰਹੀਆਂ ਬੰਦ

Ad Position 21
No active advertisement
ਅਜੀਤ ਡੈਸਕ 28-04-2026
ਤਲਵੰਡੀ ਭਾਈ, 27 ਅਪ੍ਰੈਲ (ਰਵਿੰਦਰ ਸਿੰਘ ਬਜਾਜ)- ਤਲਵੰਡੀ ਭਾਈ ਦੀ ਖਾਦ, ਬੀਜ ਤੇ ਕੀਟਨਾਸ਼ਕ ਐਸੋਸੀਏਸ਼ਨ ਨੇ ਆਲ ਇੰਡੀਆ ਐਗਰੀ ਇਨਪੁੱਟ ਡੀਲਰਜ਼ ਐਸੋਸੀਏਸ਼ਨ ਵਲੋਂ ਦਿੱਤੀ ਕਾਲ ਦੀ ਹਮਾਇਤ ਕਰਦਿਆਂ ਸੋਮਵਾਰ ਦੁਕਾਨਾਂ ਬੰਦ ਰੱਖ ਕੇ ਹੜਤਾਲ ਕੀਤੀ ਗਈ | ਇਸ ਸਬੰਧੀ ਪੈਸਟੀਸਾਈਡ ਐਸੋਸੀਏਸ਼ਨ ਤਲਵੰਡੀ ਭਾਈ ਦੇ ਪ੍ਰਧਾਨ ਤਰਸੇਮ ਵੱਤਾ ਨੇ ਦੱਸਿਆ ਕਿ ਡੀਲਰਾਂ ਦੀਆਂ ਮੰਗਾਂ ਜਿਵੇਂ ਕਿ ਖਾਦ ਨੂੰ ਬਿਨਾਂ ਕਿਸੇ ਵਾਧੂ ਖ਼ਰਚੇ ਦੇ ਪਰਚੂਨ ਦੁਕਾਨਦਾਰਾਂ ਤੱਕ ਪਹੁੰਚ ਕਰਕੇ ਦੇਣਾ, ਖਾਦ ਦੇ ਨਾਲ ਹੋਰ ਬੇਲੋੜੀ ਸਮਗਰੀ ਬੰਦ ਕਰਨਾ, ਡੀਲਰ ਲਈ ਖਾਦ ਦੇ ਮਾਰਜਨ ਵਿਚ ਵਾਧਾ ਕਰਨਾ, ਖਾਦ ਦੀ ਵਿੱਕਰੀ ਲਈ ਲਿਆਂਦੀ ਜਾ ਰਹੀ ਈ-ਟੋਕਨ ਪ੍ਰਣਾਲੀ ਬੰਦ ਕਰਨਾ, ਸੈਂਪਲ ਫ਼ੇਲ੍ਹ ਕਰਨ ਵਾਲੀਆਂ ਕੰਪਨੀਆਂ 'ਤੇ ਕਾਰਵਾਈ ਕਰਨਾ, ਬੀਜ ਸਾਥੀ ਪੋਰਟਲ ਕੰਪਨੀਆਂ ਤੱਕ ਸੀਮਤ ਹੋਵੇ ਆਦਿ ਮੁੱਖ ਮੰਗਾਂ ਸਰਕਾਰ ਪਾਸੋਂ ਮਨਵਾਉਣ ਲਈ ਅੱਜ ਬੰਦ ਦੀ ਕਾਲ ਦਿੱਤੀ ਗਈ ਸੀ, ਜਿਸ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ | ਇਸ ਮੌਕੇ ਅਜੇ ਮੋਂਗਾ, ਸਾਹਿਲ ਅਰੋੜਾ, ਸੁਖਚੈਨ ਸਿੰਘ, ਹਰਪ੍ਰੀਤ ਸਿੰਘ, ਨਰਿੰਦਰਜੀਤ ਸਿੰਘ, ਅਸ਼ਵਨੀ ਗੁਲ੍ਹਾਟੀ, ਨਰੇਸ਼ ਕੁਮਾਰ, ਜਗਦੀਸ਼ ਗੋਇਲ, ਮਹਿੰਦਰ ਪਾਲ ਢੱਲ, ਸੋਨੂੰ ਗੋਇਲ, ਜਸਮੀਕ ਸਿੰਘ ਬਜਾਜ, ਜਗਦੀਸ਼ ਅਨੇਜਾ, ਜਤਿੰਦਰ ਸਿੰਘ, ਨੱਥਾ ਸਿੰਘ ਬਰਾੜ, ਜਗਜੋਤ ਖੋਸਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬਿਜਲੀ ਕੱਟਾਂ ਦੇ ਰੋਸ ਵਿਰੁੱਧ ਭਾਕਿਯੂ ਕ੍ਰਾਂਤੀਕਾਰੀ ਵਲੋਂ ਰੋਸ ਧਰਨੇ ਕੱਲ੍ਹ ਨੂੰ ਅਗਲੀ ਖ਼ਬਰ ਅਕਾਲੀ ਦਲ ਅੰਮਿ੍ਤਸਰ ਵਲੋਂ ਭਾਜਪਾ ਦੇ ਬੁਲਾਰੇ ਰਮਨ ਮਲਿਕ ਖ਼ਿਲਾਫ਼ ਪਰਚਾ ਦਰਜ ਕਰਨ ਦੀ ਮੰਗ ਕਿਹਾ, ਸੰਬੰਧਿਤ ਨਿਊਜ਼ ਚੈਨ...
Ad Position 24