ਫ਼ਿਰੋਜ਼ਪੁਰ, 28 ਅਪ੍ਰੈਲ (ਗੁਰਿੰਦਰ ਸਿੰਘ)-12ਵੀਂ ਆਈਡੀ ਆਬੈਕਸ ਰਾਜ ਪੱਧਰੀ ਪ੍ਰਤੀਯੋਗਤਾ ਅਤੇ ਗ੍ਰੈਜੂਏਸ਼ਨ ਸਮਾਰੋਹ 2026 ਫ਼ਿਰੋਜ਼ਪੁਰ ਵਿਚ ਸਫਲਤਾਪੂਰਵਕ ਆਯੋਜਿਤ ਕੀਤਾ ਗਿਆ | ਇਸ ਮੁਕਾਬਲੇ ਵਿਚ ਵੱਖ-ਵੱਖ ਪੱਧਰ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲੈਂਦੇ ਹੋਏ ਆਪਣੀ ਮਾਨਸਿਕ ਗਣਨਾ ਦੀ ਕਾਬਲੀਅਤ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ | ਵਿਜ਼ੂਅਲ ਪ੍ਰਤੀਯੋਗਤਾ ਦੌਰਾਨ ਵਿਦਿਆਰਥੀਆਂ ਨੂੰ ਸਿਰਫ਼ 8 ਮਿੰਟਾਂ ਵਿਚ 200 ਪ੍ਰਸ਼ਨ ਹੱਲ ਕਰਨ ਦੀ ਚੁਨੌਤੀ ਦਿੱਤੀ ਗਈ ਜਿਸ ਵਿਚ ਭਾਗੀਦਾਰਾਂ ਨੇ ਤੇਜ਼ੀ, ਇਕਾਗਰਤਾ ਅਤੇ ਸਹੀ ਨਤੀਜੇ ਦੇ ਕੇ ਸਭ ਨੂੰ ਪ੍ਰਭਾਵਿਤ ਕੀਤਾ | ਇਸ ਸ਼੍ਰੇਣੀ ਵਿਚ ਪਿ੍ਆਂਸ਼ ਗੁਪਤਾ, ਦੇਵਾਂਸ਼ ਕੁਮਾਰ, ਵਿਹਾਨ ਬੰਸਲ ਅਤੇ ਯੁਵਾਨ ਗੁਪਤਾ ਸੁਪਰ ਚੈਂਪੀਅਨ ਰਹੇ ਜਿਨ੍ਹਾਂ ਨੂੰ 1100 ਰੁਪਏ ਨਕਦ ਇਨਾਮ ਅਤੇ ਟ੍ਰਰਾਫ਼ੀ ਦੇ ਕੇ ਸਨਮਾਨਿਤ ਕੀਤਾ ਗਿਆ | ਹੋਰ ਲੈਵਲਾਂ ਵਿਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਵੀ ਟ੍ਰਰਾਫ਼ੀਆਂ ਨਾਲ ਨਵਾਜਿਆ ਗਿਆ | ਓਰਲ ਪ੍ਰਤੀਯੋਗਤਾ ਵਿਚ ਸੋਮਯ ਗੁਪਤਾ, ਰਿਜ਼ਵਾਨ ਅਤੇ ਦੇਵੇਸ਼ ਟਾਂਟਿਆ ਨੇ ਸੁਪਰ ਚੈਂਪੀਅਨ ਬਣਦੇ ਹੋਏ ਸਾਈਕਲ ਅਤੇ ਟ੍ਰਰਾਫ਼ੀ ਹਾਸਲ ਕੀਤੀ | ਸਮਾਗਮ ਦਾ ਮੰਚ ਸੰਚਾਲਨ ਡਾ. ਵਨੀਤਾ ਕਟਾਰੀਆ ਵਲੋਂ ਕੀਤਾ ਗਿਆ | ਇਸ ਮੌਕੇ 'ਤੇ ਪਰਮਿੰਦਰ ਥਿੰਦ, ਗੁਰਨਾਮ ਭੁੱਲਰ, ਸਨੀ ਸਚਦੇਵਾ, ਸ਼ਿਵਮ ਕੱਕੜ, ਅਮਿਤ ਬਤਰਾ, ਡਾ. ਆਲੋਕ ਬਤਰਾ, ਸੂਰਜ ਮਹਿਤਾ, ਡਾ. ਕੁਲਵਿੰਦਰ ਨੰਦਾ ਅਤੇ ਨਿਰਮਲਜੀਤ ਅਰੋੜਾ ਵੀ ਮੌਜੂਦ ਸਨ | ਇਸ ਦੇ ਨਾਲ ਹੀ ਗਰੈਜੂਏਸ਼ਨ ਸਮਾਰੋਹ ਦੌਰਾਨ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵੀ ਸਨਮਾਨਿਤ ਕੀਤਾ ਗਿਆ |