10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਦਿਵਯ ਜੋਤੀ ਜਾਗਿ੍ਤੀ ਸੰਸਥਾਨ ਵਲੋਂ ਹਫ਼ਤਾਵਾਰੀ ਸਤਿਸੰਗ ਕਰਵਾਇਆ

Ad Position 21
No active advertisement
ਅਜੀਤ ਡੈਸਕ 29-04-2026
ਫ਼ਾਜ਼ਿਲਕਾ, 28 ਅਪ੍ਰੈਲ (ਦਵਿੰਦਰ ਪਾਲ ਸਿੰਘ)-ਦਿਵਯ ਜੋਤੀ ਜਾਗਿ੍ਤੀ ਸੰਸਥਾਨ ਵਲੋਂ ਫ਼ਾਜ਼ਿਲਕਾ ਸਥਿਤ ਆਸ਼ਰਮ ਵਿਚ ਹਫ਼ਤਾਵਾਰੀ ਸਤਿਸੰਗ ਪ੍ਰੋਗਰਾਮ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ | ਇਸ ਅਧਿਆਤਮਿਕ ਸਮਾਗਮ ਵਿਚ ਸਾਧਵੀ ਗੁਰਪ੍ਰੀਤ ਭਾਰਤੀ ਨੇ ਸੰਗਤ ਨੂੰ ਨਿਹਾਲ ਕਰਦਿਆਂ ਪ੍ਰਭੂ ਦੇ ਅੰਤਰ-ਦਰਸ਼ਨਾਂ ਦੀ ਮਹੱਤਤਾ 'ਤੇ ਜ਼ੋਰ ਦਿੱਤਾ | ਸਾਧਵੀ ਨੇ ਆਪਣੇ ਪ੍ਰਵਚਨਾਂ ਵਿਚ ਕਿਹਾ ਕਿ ਹਰ ਮਨੁੱਖ ਆਪਣੇ ਅੰਦਰ ਪ੍ਰਭੂ ਦੇ ਦਰਸ਼ਨ ਕਰਨ ਦੀ ਸਮਰੱਥਾ ਰੱਖਦਾ ਹੈ | ਉਨ੍ਹਾਂ ਦੱਸਿਆ ਕਿ ਆਤਮ-ਸਾਕਸ਼ਾਤਕਾਰ ਦੀ ਪ੍ਰਕਿਰਿਆ ਰਾਹੀਂ ਹੀ ਮਨੁੱਖ ਆਪਣੇ ਆਪ ਨੂੰ ਪ੍ਰਮਾਤਮਾ ਨਾਲ ਜੋੜ ਸਕਦਾ ਹੈ | ਧਿਆਨ ਦੇ ਜ਼ਰੀਏ ਇਨਸਾਨ ਆਪਣੇ ਕਰਮਾਂ, ਦੋਸ਼ਾਂ ਅਤੇ ਨਕਾਰਾਤਮਕਤਾਵਾਂ ਨੂੰ ਗਿਆਨ ਦੀ ਅੱਗ ਵਿਚ ਸਾੜ ਕੇ ਸਦੀਵੀ ਸ਼ਾਂਤੀ ਅਤੇ ਅਨੰਦ ਪ੍ਰਾਪਤ ਕਰ ਸਕਦਾ ਹੈ | ਉਨ੍ਹਾਂ ਅੱਗੇ ਕਿਹਾ ਕਿ ਅੱਜ ਦੇ ਅੰਧਕਾਰਮਈ ਅਤੇ ਤਣਾਅਪੂਰਨ ਯੁੱਗ ਵਿਚ 'ਈਸ਼ਵਰੀ-ਗਿਆਨ' ਹੀ ਮਨੁੱਖ ਨੂੰ ਅੰਦਰੂਨੀ ਮਜ਼ਬੂਤੀ ਪ੍ਰਦਾਨ ਕਰਦਾ ਹੈ | ਸਾਧਵੀ ਜੀ ਨੇ ਸਪਸ਼ਟ ਕੀਤਾ ਕਿ ਪ੍ਰਭੂ ਕੇਵਲ ਗੱਲਾਂ ਜਾਂ ਸਿਧਾਂਤਾਂ ਦਾ ਵਿਸ਼ਾ ਨਹੀਂ ਹੈ, ਸਗੋਂ ਉਸ ਦਾ ਪ੍ਰਤੱਖ ਦਰਸ਼ਨ ਜ਼ਰੂਰੀ ਹੈ, ਜੋ ਕਿ ਇੱਕ ਪੂਰਨ ਗੁਰੂ ਵਲੋਂ ਬ੍ਰਹਮ ਗਿਆਨ ਦੀ ਬਖਸ਼ਿਸ਼ ਨਾਲ ਹੀ ਸੰਭਵ ਹੈ | ਪ੍ਰੋਗਰਾਮ ਦੇ ਅਖੀਰ ਵਿਚ ਨੈਨਸੀ ਵਲੋਂ ਗਾਏ ਗਏ ਭਗਤੀ ਭਰਪੂਰ ਭਜਨਾਂ ਨੇ ਸਾਰੀ ਸੰਗਤ ਨੂੰ ਮੰਤਰ-ਮੁਗਧ ਕਰ ਦਿੱਤਾ |
Ad Position 22
No active advertisement
ਪਿਛਲੀ ਖ਼ਬਰ ਫ਼ਾਜ਼ਿਲਕਾ ਦੀ ਡਰੇਨ ਵਿਚੋਂ ਅਣਪਛਾਤੀ ਲੜਕੀ ਦੀ ਲਾਸ਼ ਬਰਾਮਦ ਅਗਲੀ ਖ਼ਬਰ ਗਊ ਮਾਤਾ ਦੀ ਰੱਖਿਆ ਲਈ ਐਸ.ਡੀ.ਐਮ. ਨੂੰ ਗਊ ਭਗਤਾਂ ਵਲੋਂ ਮੰਗ ਪੱਤਰ ਸੌਂਪਿਆ
Ad Position 24