10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਬਿਜਲੀ ਦੀ ਸਪਲਾਈ 'ਚ ਸੁਧਾਰ ਨਾ ਹੋਇਆ ਤਾਂ ਸੰਘਰਸ਼ 'ਤੇ ਉਤਰਾਂਗੇ-ਅਰਾਈਆਂਵਾਲਾ

Ad Position 21
No active advertisement
ਅਜੀਤ ਡੈਸਕ 29-04-2026
ਮੱਖੂ,28 ਅਪ੍ਰੈਲ (ਸੰਧੂ)-ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੀ ਹਫ਼ਤਾਵਾਰੀ ਮੀਟਿੰਗ ਜ਼ਿਲ੍ਹਾ ਖ਼ਜ਼ਾਨਚੀ ਸੌਰਵ ਚੌਪੜਾ ਦੀ ਡੇਅਰੀ ਮੱਖੂ ਤੇ ਹੋਈ ਜਿਸ ਵਿਚ ਕਿਸਾਨ ਨੂੰ ਰਹੀਆਂ ਮੁਸ਼ਕਲਾਂ ਤੇ ਵਿਚਾਰ ਚਰਚਾ ਕੀਤੀ ਗਈ | ਬਿਜਲੀ ਵਿਭਾਗ ਵਲੋਂ ਪਿੰਡਾਂ ਵਿਚ ਤੇ ਸ਼ਹਿਰਾਂ ਵਿਚ ਲੱਗ ਰਹੇ ਲੰਬੇ ਲੰਬੇ ਕੱਟਾਂ ਤੋਂ ਬਹੁਤ ਲੋਕ ਦੁਖੀ ਹੋ ਰਹੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੂਬਾ ਪ੍ਰਧਾਨ ਸੁਖਦੇਵ ਸਿੰਘ ਅਰਾਈਆਂਵਾਲਾ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਟੇਜਾਂ ਤੇ ਬਹੁਤ ਉੱਚੀ ਉੱਚੀ ਸਪੀਚ ਕਰਦਾ ਹੈ ਕਿ ਸਾਡੀ ਸਰਕਾਰ ਵਿਚ ਬਿਜਲੀ ਇਕ ਮਿੰਟ ਵੀ ਬੰਦ ਨਹੀਂ ਹੁੰਦੀ, ਪਰ ਸਾਰੇ ਦਿਨ ਵਿਚ 18-18 ਘੰਟੇ ਵੱਡੇ-ਵੱਡੇ ਕੱਟ ਲੱਗ ਰਹੇ ਹਨ | ਬਿਜਲੀ ਮੰਤਰੀ ਅਤੇ ਬਿਜਲੀ ਵਿਭਾਗ ਦੀ ਮੈਨੇਜਮੈਂਟ ਹੁਣ ਕੁੰਭਕਰਨ ਦੀ ਨੀਂਦ ਸੂਤੇ ਪਏ ਹੋਏ ਹਨ | ਸੂਬਾ ਪ੍ਰਧਾਨ ਸੁਖਦੇਵ ਸਿੰਘ ਅਰਾਈਆਂਵਾਲਾ ਨੇ ਬਿਜਲੀ ਮੰਤਰੀ ਤੇ ਬਿਜਲੀ ਵਿਭਾਗ ਨੂੰ ਅਪੀਲ ਕਰਦੇ ਹੋਏ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਜਾਂ ਤਾਂ ਬਿਜਲੀ ਵਿਭਾਗ ਵੱਡੇ-ਵੱਡੇ ਕੱਟ ਜਿਹੜੇ ਪਿੰਡਾਂ ਵਿਚ ਤੇ ਸ਼ਹਿਰਾਂ ਵਿਚ ਲੱਗ ਰਹੇ ਨੇ ਉਨ੍ਹਾਂ ਨੂੰ ਬੰਦ ਕਰੇ ਨਹੀਂ ਤਾਂ ਜਥੇਬੰਦੀ ਨੂੰ ਇਸ ਤੇ ਵੱਡਾ ਸੰਘਰਸ਼ ਕਰਨ ਲਈ ਮਜਬੂਰ ਹੋਣਾ ਪਵੇਗਾ | ਇਸ ਮੀਟਿੰਗ ਵਿਚ ਹਾਜ਼ਰ ਹੋਏ ਕਿਸਾਨ ਆਗੂ ਸੂਬਾ ਪ੍ਰਧਾਨ ਸੁਖਦੇਵ ਸਿੰਘ ਅਰਾਈਆਂਵਾਲਾ, ਜੱਗਾ ਸਿੰਘ ਨੰਗਲ, ਅੰਗਰੇਜ਼ ਸਿੰਘ, ਸਾਹਿਬ ਸਿੰਘ, ਕਰਮ ਸਿੰਘ ਰਸੂਲਪੁਰ, ਮਲਕੀਤ ਸਿੰਘ ਸੂਦਾਂ, ਰਘਬੀਰ ਸਿੰਘ ਅੰਮੀਵਾਲਾ, ਸੋਰਵ ਚੌਪੜਾ ਮੱਖੂ, ਕਾਬਲ ਸਿੰਘ ਲੱਖਣਪਾਲ, ਕੁਲਦੀਪ ਸਿੰਘ ਸਰਪੰਚ, ਜੁਗਰਾਜ ਸਿੰਘ, ਜਗਤਾਰ ਸਿੰਘ, ਲਖਵਿੰਦਰ ਸਿੰਘ ਜੱਲੇਵਾਲਾ ਆਦਿ ਕਿਸਾਨ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ 'ਕਾਸੋ' ਆਪ੍ਰੇਸ਼ਨ ਤਹਿਤ ਜ਼ਿਲ੍ਹੇ ਭਰ ਵਿਚ ਚੱਲਿਆ ਤਲਾਸ਼ੀ ਅਭਿਆਨ ਅਗਲੀ ਖ਼ਬਰ ਵਧਦੀ ਗਰਮੀ ਨੂੰ ਦੇਖਦਿਆਂ ਪੰਛੀਆਂ ਤੇ ਜਾਨਵਰਾਂ ਲਈ ਲੋਕ ਮਿੱਟੀ ਦੇ ਭਾਂਡਿਆਂ 'ਚ ਰੱਖਣ ਪਾਣੀ- ਬਲਵਿੰਦਰ ਸਿੰਘ ਖੁਰਮੀ...
Ad Position 24