ਜ਼ੀਰਾ, 2 ਮਈ (ਹਰਜੀਤ ਸਿੰਘ ਗਿੱਲ)-ਪੈਨਸ਼ਨਰਜ਼ ਵੈਲਫੇਅਰ ਫੈਡਰੇਸ਼ਨ ਮੰਡਲ ਜ਼ੀਰਾ ਵਲੋਂ ਮਜ਼ਦੂਰ ਦਿਵਸ ਦੇ ਸਬੰਧ ਵਿਚ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਇਸ ਇਤਿਹਾਸਿਕ ਦਿਨ ਤੇ ਮੰਡਲ ਦਫ਼ਤਰ ਜ਼ੀਰਾ ਵਿਖੇ ਝੰਡਾ ਝੁਲਾਇਆ ਗਿਆ | ਇਸ ਦੌਰਾਨ ਵੱਖ ਵੱਖ ਬੁਲਾਰਿਆਂ ਨੇ ਸ਼ਿਕਾਗੋ ਦੇ ਸ਼ਹੀਦਾਂ ਦੇ ਇਤਿਹਾਸ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਨੂੰ ਯਾਦ ਕੀਤਾ | ਬੁਲਾਰਿਆਂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਜ਼ ਕਰਮਚਾਰੀਆਂ ਦੀਆਂ ਮੰਗਾਂ ਤੁਰੰਤ ਮੰਨੀਆਂ ਜਾਣੀਆਂ ਚਾਹੀਦੀਆਂ ਹਨ | ਉਨ੍ਹਾਂ ਨੇ ਕਿਹਾ ਸਰਕਾਰ ਵਲੋਂ ਕਰਮਚਾਰੀਆਂ ਨੂੰ 18 ਫ਼ੀਸਦੀ ਬਣਦਾ ਮਹਿੰਗਾਈ ਭੱਤਾ ਅਤੇ ਰਿਟਾਇਰਡ ਕਰਮਚਾਰੀਆਂ ਨੂੰ 2.59 ਫੈਕਟਰ ਨਾਲ ਬਣਦਾ ਇਹ ਮਹਿੰਗਾਈ ਭੱਤਾ ਦਿੱਤਾ ਜਾਵੇ | ਆਗੂਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਵਲ ਸਰਕਾਰ ਨੇ ਧਿਆਨ ਨਾ ਦਿੱਤਾ ਤਾਂ ਜਥੇਬੰਦੀ ਵਲੋਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ | ਇਸ ਮੌਕੇ ਸੰਤੋਖ ਸਿੰਘ ਮੰਡਲ ਸਕੱਤਰ, ਤਰਸੇਮ ਸਿੰਘ ਹਰਾਜ, ਹਰਪ੍ਰੀਤ ਸਿੰਘ, ਕੇਵਲ ਕਿ੍ਸ਼ਨ ਕੈਸ਼ੀਅਰ, ਗੁਰਦੇਵ ਸਿੰਘ ਪ੍ਰਧਾਨ ਉਪ ਮੰਡਲ, ਗੁਰਮੇਲ ਸਿੰਘ ਕੈਸ਼ੀਅਰ, ਜੁਗਰਾਜ ਸਿੰਘ ਵਕੀਲਾਂ ਵਾਲਾ, ਚਰਨਜੀਤ ਸਿੰਘ ਪੰਡੋਰੀ, ਅਵਤਾਰ ਸਿੰਘ ਕੈਸ਼ੀਅਰ, ਜਸਵਿੰਦਰ ਸਿੰਘ ਤਲਵੰਡੀ ਭਾਈ, ਮਾਮ ਚੰਦ, ਰਣਜੀਤ ਸਿੰਘ, ਗੁਰਦੀਪ ਸਿੰਘ ਫੇਰੋ ਕੇ, ਹਿੰਮਤ ਸਿੰਘ ਮੰਡਲ ਪ੍ਰਧਾਨ, ਨਛੱਤਰ ਸਿੰਘ ਸਹਾਰਾ ਕਲੱਬ, ਬਲਬੀਰ ਸਿੰਘ ਖ਼ਾਲਸਾ ਸਰਕਲ ਸਕੱਤਰ ਅਤੇ ਵਿਸ਼ੇਸ਼ ਤੌਰ ਤੇ ਸਿੰਚਾਈ ਵਿਭਾਗ ਦੇ ਰਿਟਾਇਰਡ ਕਰਮਚਾਰੀ ਤੇ ਮੰਡੀਕਰਨ ਦੇ ਰਿਟਾਇਰਡ ਕਰਮਚਾਰੀ ਹਾਜ਼ਰ ਸਨ |