09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਪੰਜਾਬ ਦੇ ਹਜ਼ਾਰਾਂ ਅਧਿਆਪਕ ਏ.ਪੀ.ਏ.ਆਰ. ਭਰਨ ਤੋਂ ਵਾਂਝੇ, ਜੀ ਐਸ.ਟੀ.ਯੂ. ਨੇ ਮਿਤੀ ਵਧਾਉਣ ਦੀ ਕੀਤੀ ਮੰਗ

Ad Position 21
No active advertisement
ਅਜੀਤ ਡੈਸਕ 03-05-2026
ਜ਼ੀਰਾ, 2 ਮਈ (ਪ੍ਰਤਾਪ ਸਿੰਘ ਹੀਰਾ)-ਪੰਜਾਬ ਦੇ ਹਜ਼ਾਰਾਂ ਅਧਿਆਪਕ ਸਿੱਖਿਆ ਵਿਭਾਗ ਵਲੋਂ ਨਿਰਧਾਰਿਤ 30 ਅਪ੍ਰੈਲ ਦੀ ਆਖ਼ਰੀ ਮਿਤੀ ਤੱਕ ਆਈ.ਐਚ.ਆਰ.ਐਮ 'ਤੇ ਆਪਣੀ ੲ.ੇਪੀ.ਏ.ਆਰ. ਆਨਲਾਈਨ ਭਰਨ ਤੋਂ ਵਾਂਝੇ ਰਹਿ ਗਏ ਹਨ | ਇਸ ਸਬੰਧੀ ਪ੍ਰੈੱਸ ਨੋਂਟ ਜਾਰੀ ਕਰਦਿਆਂ ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਦੇ ਪ੍ਰਧਾਨ ਸੁਰਿੰਦਰ ਪੁਆਰੀ, ਵਿੱਤ ਸਕੱਤਰ ਨਵੀਨ ਸਚਦੇਵਾ, ਜਨਰਲ ਸਕੱਤਰ ਜਿੰਦਰ ਪਾਇਲਟ, ਐਡੀਸ਼ਨਲ ਸਕੱਤਰ ਬਾਜ਼ ਸਿੰਘ ਭੁੱਲਰ, ਸੀਨੀਅਰ ਮੀਤ ਪ੍ਰਧਾਨ ਸੁਖਜਿੰਦਰ ਸਿੰਘ ਖ਼ਾਨਪੁਰ, ਪੈੱ੍ਰਸ ਸਕੱਤਰ ਟਹਿਲ ਸਿੰਘ ਸਰਾਭਾ, ਸੀਨੀਅਰ ਮੀਤ ਪ੍ਰਧਾਨ ਰਾਜਬੀਰ ਸਿੰਘ ਢਿੱਲੋਂ, ਗੁਰਪ੍ਰੀਤ ਸਿੰਘ ਧੰਨਾ ਅਤੇ ਮੁੱਖ ਸਲਾਹਕਾਰ ਪ੍ਰੇਮ ਚਾਵਲਾ ਨੇ ਦੱਸਿਆ ਕਿ ਇਸ ਦਾ ਮੁੱਖ ਕਾਰਨ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੇ ਨਤੀਜੇ ਸਮੇਂ ਸਿਰ ਜਾਰੀ ਨਾ ਕਰਨਾ ਦੱਸਿਆ ਜਾ ਰਿਹਾ ਹੈ | ਕਿਉਂਕਿ ਇਸ ਵਿਚ ਨਤੀਜੇ ਭਰਨ ਨਾਲ ਹੀ ਅਧਿਆਪਕਾਂ ਨੂੰ ਨੰਬਰਾਂ ਦੀ ਗ੍ਰੇਡਿੰਗ ਦੇ ਕੇ ਦਰਜਾਬੰਦੀ ਕੀਤੀ ਜਾਂਦੀ ਹੈ | ਮਿਲੀ ਜਾਣਕਾਰੀ ਅਨੁਸਾਰ, ਨਾਨ-ਬੋਰਡ ਜਮਾਤਾਂ ਨੂੰ ਪੜ੍ਹਾਉਣ ਵਾਲੇ ਅਧਿਆਪਕਾਂ ਨੇ ਆਪਣੀਆਂ ਏ.ਪੀ.ਏ.ਆਰਾਂ ਆਨਲਾਈਨ ਭਰ ਦਿੱਤੀਆਂ ਹਨ, ਪਰ ਬੋਰਡ ਜਮਾਤਾਂ ਨਾਲ ਸੰਬੰਧਿਤ ਅਧਿਆਪਕ ਨਤੀਜਿਆਂ ਦੀ ਉਡੀਕ ਵਿਚ ਰਹੇ | ਨਤੀਜੇ ਜਾਰੀ ਨਾ ਹੋਣ ਅਤੇ ਵਿਭਾਗ ਵਲੋਂ ਮਿਤੀ ਵਿਚ ਕੋਈ ਵਾਧਾ ਨਾ ਕਰਨ ਕਾਰਨ ਵੱਡੀ ਗਿਣਤੀ ਵਿਚ ਅਧਿਆਪਕ ਏ.ਪੀ.ਏ.ਆਰ. ਭਰਨ ਤੋਂ ਵਾਂਝੇ ਰਹਿ ਗਏ ਹਨ | ਯੂਨੀਅਨ ਆਗੂਆਂ ਨੇ ਮੰਗ ਕੀਤੀ ਹੈ ਕਿ ਆਈ.ਐਚ.ਆਰ.ਐਮ ਪੋਰਟਲ 'ਤੇ ਏ.ਪੀ.ਏ.ਆਰ ਭਰਨ ਦੀ ਮਿਤੀ ਵਿਚ ਤੁਰੰਤ ਵਾਧਾ ਕੀਤਾ ਜਾਵੇ ਅਤੇ ਇਹ ਮਿਆਦ ਉਸ ਵੇਲੇ ਤੱਕ ਵਧਾਈ ਜਾਵੇ ਜਦੋਂ ਤੱਕ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੇ ਨਤੀਜੇ ਜਾਰੀ ਨਹੀਂ ਕੀਤੇ ਜਾਂਦੇ | ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇ ਅਧਿਆਪਕਾਂ ਨਾਲ ਹੋ ਰਹੇ ਇਸ ਅਨਿਆਈ ਨੂੰ ਤੁਰੰਤ ਦੂਰ ਨਾ ਕੀਤਾ ਗਿਆ ਤਾਂ ਸੰਘਰਸ਼ ਦੀ ਰਾਹ ਅਪਣਾਈ ਜਾ ਸਕਦੀ ਹੈ | ਇਸ ਮਾਮਲੇ ਨੂੰ ਲੈ ਕੇ ਅਧਿਆਪਕ ਵਰਗ ਵਿਚ ਨਿਰਾਸ਼ਾ ਪਾਈ ਜਾ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਘਰ ਵਿਚ ਦਾਖ਼ਲ ਹੋ ਕੇ ਮਾਰ ਦੇਣ ਦੀ ਨੀਅਤ ਨਾਲ ਕੀਤੇ ਫਾਇਰ, 5 ਨਾਮਜ਼ਦ ਅਗਲੀ ਖ਼ਬਰ ਬਲੈਰੋ ਪਿੱਕਅੱਪ ਗੱਡੀ 'ਤੇ ਚੋਰੀ ਦੀਆਂ 40 ਬੋਰੀਆਂ ਕਣਕ ਵੇਚਣ ਲਈ ਲਿਜਾਂਦਾ 1 ਦੋਸ਼ੀ ਗਿ੍ਫ਼ਤਾਰ
Ad Position 24