29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਅਮਨਜੀਤ ਮਲਟੀਸਪੈਸ਼ਲਿਟੀ ਹਸਪਤਾਲ ਆਰਿਫ਼ ਕੇ ਵਿਖੇ ਮੈਡੀਕਲ ਕੈਂਪ ਕੱਲ

Ad Position 21
No active advertisement
ਅਜੀਤ ਡੈਸਕ 05-05-2026
ਮੱਲਾਂਵਾਲਾ, 4 ਮਈ (ਬਲਬੀਰ ਸਿੰਘ ਜੋਸਨ)- ਇਲਾਕੇ ਦੇ ਲੋਕਾਂ ਨੂੰ ਬਿਹਤਰ ਅਤੇ ਸਸਤੀਆਂ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਅਮਨਜੀਤ ਮਲਟੀਸਪੈਸ਼ਲਿਟੀ ਹਸਪਤਾਲ ਆਰਿਫ਼ ਕੇ ਵਿਖੇ 6 ਮਈ ਦਿਨ ਬੁੱਧਵਾਰ ਨੂੰ ਵਿਸ਼ੇਸ਼ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ | ਇਸ ਕੈਂਪ ਸਬੰਧੀ ਦੇ ਜਾਣਕਾਰੀ ਦਿੰਦੇ ਹੋਏ ਡਾ. ਅਮਨਜੀਤ ਸਿੰਘ ਨੇ ਦੱਸਿਆ ਕਿ ਹਸਪਤਾਲ 'ਚ 6 ਮਈ ਨੂੰ ਵਿਸ਼ੇਸ਼ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ | ਇਹ ਕੈਂਪ ਸਵੇਰੇ 9:30 ਵਜੇ ਤੋਂ ਸ਼ਾਮ 5 ਵਜੇ ਤੱਕ ਚੱਲੇਗਾ | ਜਿਸ ਦੌਰਾਨ ਕੈਂਪ ਦੌਰਾਨ ਲੈਬ ਟੈੱਸਟ ਅੱਧੇ ਰੇਟ 'ਤੇ ਕੀਤੇ ਜਾਣਗੇ | ਜਦਕਿ ਅਲਟਰਾਸਾਊਾਡ ਸਿਰਫ਼ 350 ਰੁਪਏ ਵਿਚ ਕੀਤਾ ਜਾਵੇਗਾ | ਇਸ ਤੋਂ ਇਲਾਵਾ ਹਸਪਤਾਲ ਵਲੋਂ ਕਈ ਵੱਡੇ ਆਪ੍ਰੇਸ਼ਨਾਂ ਲਈ ਵੀ ਵਿਸ਼ੇਸ਼ ਰਾਹਤ ਦਰਾਂ 'ਤੇ ਕੀਤੇ ਜਾਣਗੇ | ਜਾਣਕਾਰੀ ਅਨੁਸਾਰ ਦੋਵੇਂ ਗੋਡੇ ਬਦਲਣ ਦਾ ਆਪ੍ਰੇਸ਼ਨ ਸਮੇਤ ਸਾਰੇ ਖ਼ਰਚਿਆਂ ਦੇ ਸਿਰਫ਼ 1 ਲੱਖ 60 ਹਜ਼ਾਰ ਰੁਪਏ ਵਿਚ ਕੀਤਾ ਜਾਵੇਗਾ | ਨਾਰਮਲ ਡਿਲਿਵਰੀ ਅਤੇ ਸੀਜ਼ੇਰੀਅਨ ਆਪ੍ਰੇਸ਼ਨ 14,500 ਰੁਪਏ, ਜਦਕਿ ਪਿੱਤੇ ਦਾ ਦੂਰਬੀਨ ਰਾਹੀਂ ਆਪ੍ਰੇਸ਼ਨ, ਬੱਚੇਦਾਨੀ ਦੀਆਂ ਰਸੌਲ਼ੀਆਂ ਦਾ ਇਲਾਜ ਜਾਂ ਬੱਚੇਦਾਨੀ ਕੱਢਣ ਦਾ ਆਪ੍ਰੇਸ਼ਨ ਅਤੇ ਹਰਨੀਆਂ ਦਾ ਆਪ੍ਰੇਸ਼ਨ ਸਿਰਫ਼ 15,000 ਰੁਪਏ ਵਿਚ ਕਰਨ ਦੀ ਸਹੂਲਤ ਦਿੱਤੀ ਜਾਵੇਗੀ | ਹਸਪਤਾਲ ਪ੍ਰਬੰਧਕਾਂ ਨੇ ਦੱਸਿਆ ਕਿ ਇਲਾਜ ਦੌਰਾਨ ਦਵਾਈਆਂ ਅਤੇ ਟੈੱਸਟਾਂ ਸਮੇਤ ਕੋਈ ਹੋਰ ਵਾਧੂ ਖਰਚਾ ਨਹੀਂ ਲਿਆ ਜਾਵੇਗਾ | ਹਸਪਤਾਲ ਪ੍ਰਬੰਧਕਾਂ ਨੇ ਵੱਧ ਤੋਂ ਵੱਧ ਲੋਕਾਂ ਨੂੰ ਇਸ ਮੌਕੇ ਦਾ ਲਾਭ ਚੁੱਕਣ ਦੀ ਅਪੀਲ ਕੀਤੀ ਹੈ |
Ad Position 22
No active advertisement
ਪਿਛਲੀ ਖ਼ਬਰ ਅਮਨਜੀਤ ਮਲਟੀਸਪੈਸ਼ਲਿਟੀ ਹਸਪਤਾਲ ਆਰਿਫ਼ ਕੇ ਵਿਖੇ ਮੈਡੀਕਲ ਕੈਂਪ ਕੱਲ ਅਗਲੀ ਖ਼ਬਰ ਜੇ.ਕੇ.ਐੱਸ ਸਕੂਲ ਦੇ ਵਿਦਿਆਰਥੀਆਂ ਦਾ ਤਾਇਕਵਾਂਡੋ ਮੁਕਾਬਲੇ 'ਚ ਸ਼ਾਨਦਾਰ ਪ੍ਰਦਰਸ਼ਨ
Ad Position 24