13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਮੱਲਾਂਵਾਲਾ 'ਚ ਸਫ਼ਾਈ ਸੇਵਕ ਹੜਤਾਲ 'ਤੇ

Ad Position 21
No active advertisement
ਅਜੀਤ ਡੈਸਕ 12-05-2026
ਮੱਲਾਂਵਾਲਾ, 11 ਮਈ (ਬਲਬੀਰ ਸਿੰਘ ਜੋਸਨ)-ਕਸਬਾ ਮੱਲਾਂਵਾਲਾ ਵਿਚ ਵਿਕਾਸ ਦੀਆਂ ਚਰਚਾਵਾਂ ਨਾਲੋਂ ਗੰਦਗੀ ਦੇ ਢੇਰਾਂ ਦੀ ਚਰਚਾ ਜ਼ਿਆਦਾ ਹੋ ਰਹੀ ਹੈ | ਹਾਲਾਤ ਇਹ ਹਨ ਕਿ ਕਸਬੇ ਦੇ ਦੁਕਾਨਦਾਰ ਅਤੇ ਮਕਾਨ ਮਾਲਕ ਘਰਾਂ ਅਤੇ ਦੁਕਾਨਾਂ ਦਾ ਕੂੜਾ ਬੋਰੀਆਂ 'ਚ ਭਰ ਕੇ ਨਗਰ ਪੰਚਾਇਤ ਦਫ਼ਤਰ ਨਾਲ ਬਣੇ ਕੂੜਾ ਡੰਪ 'ਚ ਸੁੱਟਣ ਲਈ ਮਜਬੂਰ ਹਨ | ਨਗਰ ਪੰਚਾਇਤ ਦਫ਼ਤਰ ਦੇ ਬਾਹਰ ਅੱਧੀ ਸੜਕ ਤੱਕ ਫੈਲਿਆ ਗੰਦਗੀ ਦਾ ਢੇਰ ਕਸਬੇ ਦੇ ਵਿਕਾਸ ਦੇ ਦਾਅਵਿਆਂ ਦੀ ਅਸਲ ਤਸਵੀਰ ਪੇਸ਼ ਕਰ ਰਿਹਾ ਹੈ | ਕਸਬੇ ਵਿਚ ਸਫ਼ਾਈ ਪ੍ਰਬੰਧ ਪੂਰੀ ਤਰ੍ਹਾਂ ਡਗਮਗਾਏ ਹੋਏ ਦਿਖਾਈ ਦੇ ਰਹੇ ਹਨ | ਸਫ਼ਾਈ ਸੇਵਕਾਂ ਦੀ ਹੜਤਾਲ ਕਾਰਨ ਗਲੀਆਂ, ਬਾਜ਼ਾਰਾਂ ਅਤੇ ਮੁੱਖ ਸੜਕਾਂ 'ਤੇ ਕੂੜੇ ਦੇ ਢੇਰ ਲੱਗੇ ਹੋਏ ਹਨ | ਜਿਸ ਨਾਲ ਲੋਕਾਂ ਵਿਚ ਬਿਮਾਰੀਆਂ ਫੈਲਣ ਦਾ ਡਰ ਵਧ ਗਿਆ ਹੈ | ਸਥਾਨਕ ਲੋਕਾਂ ਨੇ ਦੱਸਿਆ ਕਿ ਜਦੋਂ ਵੀ ਕਿਸੇ ਸੱਤਾਧਾਰੀ ਆਗੂ ਦੀ ਕਸਬੇ ਵਿੱਚ ਆਮਦ ਹੁੰਦੀ ਹੈ ਤਾਂ ਵਿਕਾਸ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ, ਪਰ ਜ਼ਮੀਨੀ ਹਕੀਕਤ ਕੁਝ ਹੋਰ ਹੀ ਬਿਆਨ ਕਰਦੀ ਹੈ | ਲੋਕਾਂ ਦਾ ਕਹਿਣਾ ਹੈ ਕਿ ਜੇ ਨਗਰ ਪੰਚਾਇਤ ਦਫ਼ਤਰ ਦੇ ਬਾਹਰ ਹੀ ਗੰਦਗੀ ਦੇ ਢੇਰ ਲੱਗੇ ਹੋਣ ਤਾਂ ਕਸਬੇ ਦੇ ਹੋਰ ਇਲਾਕਿਆਂ ਦੀ ਸਥਿਤੀ ਦਾ ਅੰਦਾਜ਼ਾ ਆਸਾਨੀ ਨਾਲ ਲਗਾਇਆ ਜਾ ਸਕਦਾ ਹੈ | ਕਸਬੇ ਦੇ ਸਾਰੇ ਵਾਰਡਾਂ ਵਿਚ ਰਹਿੰਦੇ ਲੋਕ ਗੰਦਗੀ ਅਤੇ ਬਦਬੂ ਭਰੇ ਮਾਹੌਲ ਵਿਚ ਜੀਵਨ ਬਿਤਾਉਣ ਲਈ ਮਜਬੂਰ ਹਨ | ਸਫ਼ਾਈ ਸੇਵਕ ਹੜਤਾਲ ਤੇ ਜਾਣ ਕਾਰਨ ਕਈ ਦਿਨਾਂ ਤੋਂ ਨਾਲੀਆਂ ਦੀ ਸਫ਼ਾਈ ਨਾ ਹੋਣ ਕਾਰਨ ਗੰਦਾ ਪਾਣੀ ਅਤੇ ਕੂੜਾ ਨਾਲੀਆਂ ਦੇ ਕਿਨਾਰੇ ਪਿਆ ਰਹਿੰਦਾ ਹੈ, ਜਿਸ ਨਾਲ ਇਲਾਕੇ ਵਿੱਚ ਕੁੜੇ ਦੀ ਬਦਬੂ ਫੈਲੀ ਰਹਿੰਦੀ ਹੈ | ਕਸਬੇ ਦੇ ਲੋਕਾਂ ਨੇ ਦੱਸਿਆ ਕਿ ਪਿਛਲੇ ਦਿਨੀਂ ਕਸਬੇ ਦੀ ਕੁਝ ਕੁ ਵਾਰਡਾਂ ਵਿਚ ਸਿਹਤ ਵਿਭਾਗ ਵਲੋਂ ਲਏ ਗਏ ਟੈੱਸਟਾਂ ਦੌਰਾਨ ਗੰਦਗੀ ਕਾਰਨ ਪੀਲੀਆ ਦੇ ਕਈ ਕੇਸ ਸਾਹਮਣੇ ਆਏ ਸਨ, ਪਰ ਇਸ ਤੋਂ ਬਾਅਦ ਵੀ ਨਗਰ ਪੰਚਾਇਤ ਮੱਲਾਂਵਾਲਾ ਵਲੋਂ ਨਾ ਤਾਂ ਸਫ਼ਾਈ ਮੁਹਿੰਮ ਚਲਾਈ ਗਈ ਅਤੇ ਨਾ ਹੀ ਲੋਕਾਂ ਨੂੰ ਜਾਗਰੂਕ ਕਰਨ ਲਈ ਕੋਈ ਵਿਸ਼ੇਸ਼ ਕਦਮ ਚੁੱਕਿਆ ਗਿਆ | ਕਸਬਾ ਵਾਸੀਆਂ ਨੇ ਨਗਰ ਪੰਚਾਇਤ, ਸਿਹਤ ਵਿਭਾਗ ਅਤੇ ਜ਼ੀਰਾ ਹਲਕੇ ਦੇ ਵਿਧਾਇਕ ਨਰੇਸ਼ ਕਟਾਰੀਆ ਤੋਂ ਮੰਗ ਕੀਤੀ ਹੈ ਕਿ ਕਸਬੇ ਦੀ ਸਫ਼ਾਈ ਵੱਲ ਤੁਰੰਤ ਧਿਆਨ ਦਿੱਤਾ ਜਾਵੇ |
Ad Position 22
No active advertisement
ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਵਫ਼ਦ ਨੇ ਐਸ.ਡੀ.ਐਮ.ਜ਼ੀਰਾ ਲਛਮਣ ਸਿੰਘ ਨੂੰ ਦਿੱਤਾ ਮੰਗ ਪੱਤਰ ਅਗਲੀ ਖ਼ਬਰ ਨਗਰ ਕੌਂਸਲ 'ਚ ਸਫ਼ਾਈ ਸੇਵਕਾਂ ਦਾ ਧਰਨਾ 6ਵੇਂ ਦਿਨ 'ਚ ਸ਼ਾਮਿਲ
Ad Position 24