ਜ਼ੀਰਾ, 12 ਮਈ(ਪ੍ਰਤਾਪ ਸਿੰਘ ਹੀਰਾ)-ਵਿੱਦਿਅਕ ਖੇਤਰ ਵਿਚ ਮੱਲਾਂ ਮਾਰਨ ਦੇ ਨਾਲ-ਨਾਲ ਸਕੂਲ ਦੇ ਵਾਤਾਵਰਣ ਨੂੰ ਸਾਫ਼-ਸੁਥਰਾ ਅਤੇ ਹਰਿਆ-ਭਰਿਆ ਰੱਖਣ ਲਈ ਸ਼ਹੀਦ ਗੁਰਦਾਸ ਰਾਮ ਮੈਮੋਰੀਅਲ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਜ਼ੀਰਾ ਦੇ ਸਟਾਫ ਨੇ ਇਕ ਬਹੁਤ ਹੀ ਸ਼ਲਾਘਾਯੋਗ ਕਦਮ ਚੁੱਕਿਆ ਹੈ | ਸਕੂਲ ਦੇ ਸਮੂਹ ਸਟਾਫ ਵਲੋਂ ਆਪਣੀ ਨੇਕ ਕਮਾਈ ਵਿਚੋਂ ਸਕੂਲ ਦੀ ਸਫ਼ਾਈ ਲਈ ਇਕ ਆਧੁਨਿਕ ਸਫ਼ਾਈ ਮਸ਼ੀਨ ਸਕੂਲ ਨੂੰ ਭੇਟ ਕੀਤੀ ਗਈ | ਇਸ ਮੌਕੇ ਗੱਲਬਾਤ ਕਰਦਿਆਂ ਪਰਮਜੀਤ ਸਿੰਘ ਡੀ.ਪੀ ਨੇ ਦੱਸਿਆ ਕਿ ਵਿਦਿਆਰਥਣਾਂ ਨੂੰ ਸਿਹਤਮੰਦ ਵਾਤਾਵਰਣ ਮੁਹੱਈਆ ਕਰਵਾਉਣਾ ਉਨ੍ਹਾਂ ਦੀ ਮੁੱਖ ਤਰਜੀਹ ਹੈ | ਸਕੂਲ ਦਾ ਕੈਂਪਸ ਕਾਫ਼ੀ ਵੱਡਾ ਹੋਣ ਕਾਰਨ ਹੱਥੀਂ ਸਫ਼ਾਈ ਕਰਨ ਵਿਚ ਸਮਾਂ ਅਤੇ ਮਿਹਨਤ ਜ਼ਿਆਦਾ ਲੱਗਦੀ ਸੀ | ਜਿਸ ਨੂੰ ਮੁੱਖ ਰੱਖਦਿਆਂ ਸਟਾਫ ਨੇ ਸਾਂਝੇ ਤੌਰ 'ਤੇ ਇਹ ਫੈਸਲਾ ਲਿਆ | ਉਹਨਾਂ ਦੱਸਿਆ ਕਿ 2 ਲੱਖ ਰੁਪਏ ਨਾਲ ਖ਼ਰੀਦੀ ਇਹ ਮਸ਼ੀਨ ਇਕ ਵਾਰ ਚਾਰਜ ਕਰਨ ਨਾਲ ਚਾਰ ਘੰਟੇ ਜਿੱਥੇ ਫ਼ਰਸ਼ ਦੀ ਸਫ਼ਾਈ ਵੀ ਕਰੇਗੀ ਉੱਥੇ ਨਾਲ ਨਾਲ ਪੋਚਾ ਵੀ ਮਾਰੇਗੀ | ਇਸ ਦੌਰਾਨ ਸਵੇਰ ਦੀ ਸਭਾ ਵਿਚ ਇਹ ਮਸ਼ੀਨ ਸਕੂਲ ਪਿ੍ੰਸੀਪਲ ਰਕੇਸ਼ ਸ਼ਰਮਾ ਦੇ ਸਪੁਰਦ ਕੀਤੀ ਗਈ | ਸਟਾਫ ਦੇ ਇਸ ਵਿਲੱਖਣ ਉਪਰਾਲੇ ਦੀ ਸ਼ਲਾਘਾ ਕਰਦਿਆਂ ਉਹਨਾਂ ਦੱਸਿਆ ਕਿ ਇਹ ਮਸ਼ੀਨ ਕਿਸੇ ਸਰਕਾਰੀ ਗਰਾਂਟ ਦੀ ਬਜਾਏ ਸਟਾਫ ਮੈਂਬਰਾਂ ਦੇ ਨਿੱਜੀ ਸਹਿਯੋਗ ਨਾਲ ਖ਼ਰੀਦੀ ਗਈ ਹੈ | ਇਸ ਮਸ਼ੀਨ ਦੇ ਆਉਣ ਨਾਲ ਸਕੂਲ ਦੀ ਸਫ਼ਾਈ ਵਿਵਸਥਾ ਹੋਰ ਵੀ ਆਧੁਨਿਕ ਅਤੇ ਪ੍ਰਭਾਵਸ਼ਾਲੀ ਹੋ ਜਾਵੇਗੀ | ਇਸ ਮੌਕੇ ਸਕੂਲੀ ਵਿਦਿਆਰਥਣਾਂ ਦੇ ਮਾਪਿਆਂ ਨੇ ਸਟਾਫ ਦੇ ਇਸ ਉੱਦਮ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਜੇਕਰ ਹਰ ਸਕੂਲ ਦਾ ਸਟਾਫ ਇਸ ਤਰ੍ਹਾਂ ਦੀ ਆਪਣੀ ਜ਼ਿੰਮੇਵਾਰੀ ਸਮਝਣ ਲੱਗ ਜਾਵੇ ਤਾਂ ਸਰਕਾਰੀ ਸਕੂਲਾਂ ਦੀ ਨੁਹਾਰ ਪੂਰੀ ਤਰ੍ਹਾਂ ਬਦਲ ਸਕਦੀ ਹੈ | ਇਸ ਮੌਕੇ ਸਕੂਲ ਸਟਾਫ ਵਿਚ ਸੁਖਦੀਪ ਸਿੰਘ, ਸੰਜੀਵ ਕੁਮਾਰ, ਮੀਨੂ ਖੁਰਾਣਾ, ਸ਼੍ਰੀਮਤੀ ਰਮਨਦੀਪ ਕੌਰ, ਸ੍ਰੀਮਤੀ ਕਮਲਜੀਤ, ਸ਼ਰਨਜੀਤ ਕੌਰ,ਰੀਆ, ਹਰਿੰਦਰ ਕੌਰ, ਸਰਬਜੀਤ ਕੌਰ, ਪਵਨ ਕੁਮਾਰ, ਸੁਰਿੰਦਰ ਸਿੰਘ, ਕਿਰਨਵੀਰ, ਮਨਦੀਪ ਰਾਣੀ, ਪਰਮਜੀਤ ਸਿੰਘ, ਗਗਨਦੀਪ ਸਿੰਘ, ਬਲਜਿੰਦਰ ਸਿੰਘ,ਅਜੇ ਕੁਮਾਰ ਲਕਸ਼ਮੀ ਵਰਮਾ, ਉਰਵਸ਼ੀ ਬਾਂਸਲ, ਗੁਰਜੀਤ ਕੌਰ, ਚਰਨਜੀਤ ਕੌਰ, ਲਵਪ੍ਰੀਤ ਕੌਰ, ਰੀਤੀਕਾ ਸਿੰਘ, ਅੰਜੂ ਬਾਲਾ, ਸੋਨੰੂ ਬਾਲਾ, ਸੋਨੰੂ ਸਿਆਲ, ਮਨੀ ਸ਼ਰਮਾ, ਸੁਰਜੀਤ ਸਿੰਘ,ਗੁਰਵੰਤ ਸਿੰਘ, ਸਿਮਰਜੀਤ ਸਿੰਘ ਆਦਿ ਹਾਜ਼ਰ ਸਨ |