15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਫਿਰੋਜ਼ਪੁਰ ਰੇਲਵੇ ਹਸਪਤਾਲ ਵਿਚ ਪੀ.ਆਰ.ਪੀ .ਥੈਰੇਪੀ ਦੀ ਸ਼ੁਰੂਆਤ <br/>

Ad Position 21
repet_subhas-goyals [Copy P29]
ਅਜੀਤ ਡੈਸਕ 16-05-2026
ਫਿਰੋਜ਼ਪੁਰ, 15 ਮਈ (ਰਾਕੇਸ਼ ਚਾਵਲਾ)-ਫ਼ਿਰੋਜ਼ਪੁਰ ਰੇਲਵੇ ਹਸਪਤਾਲ ਵਲੋਂ ਇਕ ਇਤਿਹਾਸਿਕ ਕਦਮ ਚੁੱਕਿਆ ਹੈ | ਜਿਸ ਦੇ ਚੱਲਦੇ ਮਰੀਜ਼ਾਂ ਨੂੰ ਉਨ੍ਹਾਂ ਦੇ ਪਲੇਟਲੈਟ ਰਾਹੀਂ ਤੰਦਰੁਸਤ ਕੀਤਾ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮਾਹਿਰ ਆਪਰੇਟਿੰਗ ਸਰਜਨ ਡਾ. ਅਮਿਤ ਸ਼ੇਰਸੀਆ ਨੇ ਦੱਸਿਆ ਕਿ ਡੀ.ਆਰ. ਐੱਮ ਸੰਜੀਵ ਕੁਮਾਰ, ਸੀ.ਐੱਮ.ਅੱੇਸ ਡਾ. ਰੰਜਨਾ ਸਹਿਗਲ ਡਵੀਜ਼ਨਲ ਰੇਲਵੇ ਹਸਪਤਾਲ ਫਿਰੋਜ਼ਪੁਰ ਦੀ ਰਹਿਨੁਮਾਈ ਹੇਠ ਡਵੀਜ਼ਨਲ ਰੇਲਵੇ ਹਸਪਤਾਲ ਫਿਰੋਜ਼ਪੁਰ ਵਿਚ ਪੀ.ਆਰ.ਪੀ ਥੈਰੇਪੀ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ | ਇਹ ਥੈਰੇਪੀ ਸਰੀਰ ਦੀ ਕੁਦਰਤੀ ਅਤੇ ਬਾਇੋਲੋਜੀਕਲ ਹੀਲਿੰਗ ਪ੍ਰਕਿਰਿਆ 'ਤੇ ਆਧਾਰਿਤ ਹੈ | ਇਸ ਵਿਚ ਮਰੀਜ਼ ਦੇ ਆਪਣੇ ਖ਼ੂਨ ਵਿਚੋਂ ਪਲੇਟਲੈਟਸ ਤਿਆਰ ਕਰਕੇ ਪ੍ਰਭਾਵਿਤ ਹਿੱਸੇ ਵਿਚ ਇੰਜੈੱਕਟ ਕੀਤੇ ਜਾਂਦੇ ਹਨ | ਜਿਸ ਨਾਲ ਮਰੀਜ਼ ਦੇ ਆਪਣੇ ਗ੍ਰੋਥ ਫੈਕਟਰਾਂ ਰਾਹੀਂ ਤੇਜ਼ ਅਤੇ ਕੁਦਰਤੀ ਢੰਗ ਨਾਲ ਠੀਕ ਹੋਣ ਦੀ ਪ੍ਰਕਿਰਿਆ ਸ਼ੁਰੂ ਹੁੰਦੀ ਹੈ | ਇਹ ਥੈਰੇਪੀ ਖਾਸ ਤੌਰ 'ਤੇ ਓਸਟਿਓਆਰਥਰਾਈਟਿਸ, ਟੈਨਿਸ ਐਲਬੋ, ਗੋਲਫਰਜ਼ ਐਲਬੋ, ਘੁੱਟਣੇ ਦੇ ਅੱਗੇ ਵਾਲੇ ਦਰਦ, ਐਡੀ ਦੇ ਦਰਦ, ਲੀਗਾਮੈਂਟ ਅਤੇ ਖੇਡਾਂ ਨਾਲ ਸੰਬੰਧਤ ਸੱਟਾਂ, ਰੋਟੇਟਰ ਕਫ਼ ਟੀਅਰ ਕਾਰਨ ਮੋਢੇ ਦੇ ਦਰਦ ਅਤੇ ਡਾਇਬਟੀਕ ਅਲਸਰ ਵਰਗੀਆਂ ਬਿਮਾਰੀਆਂ ਵਿਚ ਬਹੁਤ ਲਾਭਕਾਰੀ ਸਾਬਤ ਹੋ ਰਹੀ ਹੈ | ਡਾ. ਸ਼ੇਰਸੀਆ ਨੇ ਅੱਗੇ ਦੱਸਿਆ ਕਿ ਇਸ ਥੈਰੇਪੀ ਲਈ ਦੇਸ਼ ਦੇ ਪ੍ਰਮੁੱਖ ਹਸਪਤਾਲਾਂ ਵਿਚ ਵਰਤੀ ਜਾਂਦੀ ਆਧੁਨਿਕ ਤਕਨਾਲੋਜੀ, ਉੱਚ ਗੁਣਵੱਤਾ ਵਾਲੇ ਉਪਕਰਨ ਅਤੇ ਕਿੱਟਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਅਤੇ ਗੁਣਵੱਤਾ ਨਾਲ ਕੋਈ ਸਮਝੌਤਾ ਨਹੀਂ ਕੀਤਾ ਗਿਆ ਹੈ | ਹਸਪਤਾਲ ਵਿਚ ਪਹਿਲੇ ਹੀ ਦਿਨ 5 ਮਰੀਜ਼ਾਂ ਦਾ ਸਫਲ ਇਲਾਜ ਕੀਤਾ ਗਿਆ | ਰੇਲਵੇ ਹਸਪਤਾਲ ਵਿਚ ਇਸ ਨਵੀਂ ਸਹੂਲਤ ਦੀ ਸ਼ੁਰੂਆਤ ਨਾਲ ਇਲਾਕੇ ਦੇ ਮਰੀਜ਼ਾਂ ਨੂੰ ਵੱਡਾ ਲਾਭ ਮਿਲੇਗਾ |

Ad Position 22
No active advertisement
ਪਿਛਲੀ ਖ਼ਬਰ ਸਟਾਰਟਅੱਪ ਸਮਾਗਮ ਐਵਾਰਡ-2026 'ਚ ਮੁੱਖ ਮਹਿਮਾਨ ਵਜੋਂ ਪੁੱਜਣਗੇ ਪੰਜਾਬ ਦੇ ਰਾਜਪਾਲ <br/> ਅਗਲੀ ਖ਼ਬਰ ਪੀ.ਐਮ. ਸ਼੍ਰੀ ਸਕੂਲ ਅਤੇ ਸਕੂਲ ਆਫ਼ ਐਮੀਨੈਂਸ ਦੇ ਬਾਹਰ ਸੌ ਸਾਲ ਪੁਰਾਣੇ ਬੋਹੜ ਨੂੰ ਲੱਗੀ ਅੱਗ <br/>
Ad Position 24