14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਜਥੇਦਾਰ ਮਲੂਕ ਸਿੰਘ ਵਲੋਂ ਮਾਤਾ ਦੀ ਯਾਦ ਵਿਚ ਮੱਲਾਂਵਾਲਾ ਚੌਂਕ 'ਚ ਲਗਵਾਇਆ ਠੰਢੇ ਪਾਣੀ ਵਾਲਾ ਵਾਟਰ ਕੂਲਰ

Ad Position 21
repet_subhas-goyals [Copy P29]
ਅਜੀਤ ਡੈਸਕ 16-05-2026
ਮੱਲਾਂਵਾਲਾ, 15 ਮਈ (ਬਲਬੀਰ ਸਿੰਘ ਜੋਸਨ)-ਜਥੇਦਾਰ ਮਲੂਕ ਸਿੰਘ ਸਾਬਕਾ ਸਰਪੰਚ ਕੁਤਬਦੀਨ ਵਾਲਿਆਂ ਵਲੋਂ ਆਪਣੀ ਮਾਤਾ ਸਰਦਾਰਨੀ ਸੁਰਜੀਤ ਕੌਰ ਦੀ ਯਾਦ ਵਿਚ ਮੱਲਾਂਵਾਲਾ ਚੌਂਕ, ਪੁਲਿਸ ਥਾਣੇ ਦੇ ਮੂਹਰੇ, ਸਰਕਾਰੀ ਹਸਪਤਾਲ ਦੇ ਨਜ਼ਦੀਕ ਪਾਣੀ ਦੀ ਕਿੱਲਤ ਨੂੰ ਦੇਖਦੇ ਹੋਏ ਇਕ ਠੰਢੇ ਪਾਣੀ ਦਾ ਵਾਟਰ ਕੂਲਰ ਲਗਵਾਇਆ ਗਿਆ | ਇਸ ਸਬੰਧੀ ਥਾਣਾ ਮੁਖੀ ਅਤੇ ਮੁੱਖ ਮੁਨਸ਼ੀ ਗੁਰਮੀਤ ਸਿੰਘ ਸਮੇਤ ਮਾਰਕੀਟ ਦੇ ਸਾਰੇ ਵਸਨੀਕਾਂ ਵਲੋਂ ਇਸ ਕਾਰਜ ਲਈ ਸ਼ਲਾਘਾ ਕੀਤੀ ਗਈ ਅਤੇ ਜਥੇਦਾਰ ਮਲੂਕ ਸਿੰਘ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਸ ਭੀੜ ਵਾਲੇ ਏਰੀਏ ਵਿਚ ਠੰਢੇ ਪਾਣੀ ਦੀ ਬਹੁਤ ਜ਼ਰੂਰਤ ਸੀ | ਉਨ੍ਹਾਂ ਕਿਹਾ ਕਿ ਹਸਪਤਾਲ ਦਾ ਮੇਨ ਗੇਟ ਅਤੇ ਬੱਸ ਅੱਡਾ ਹੋਣ ਕਰਕੇ ਠੰਢੇ ਪਾਣੀ ਦੀ ਬਹੁਤ ਸਮੱਸਿਆ ਸੀ | ਜਿਸ ਦਾ ਅੱਜ ਹੱਲ ਹੋ ਗਿਆ ਹੈ | ਇਸ ਮੌਕੇ ਟਹਿਲ ਸਿੰਘ ਗਗਨ ਮੈਡੀਕਲ, ਡਾਕਟਰ ਲਖਵਿੰਦਰ ਸਿੰਘ, ਲਖਵਿੰਦਰ ਸਿੰਘ ਟਾਈਪਿਸਟ, ਸੁਰਜਨ ਸਿੰਘ ਪੱਤਰਕਾਰ,ਮੁੱਖ ਮੁਨਸ਼ੀ ਥਾਣਾ ਮੱਲਾਂਵਾਲਾ ਗੁਰਮੀਤ ਸਿੰਘ ਸਮੇਤ ਵੱਡੀ ਪੱਧਰ 'ਤੇ ਅੱਡਾ ਨਿਵਾਸੀ ਇਕੱਤਰ ਸਨ |

Ad Position 22
No active advertisement
ਪਿਛਲੀ ਖ਼ਬਰ 10ਵੇਂ ਦਿਨ ਵੀ ਕੰਮ ਛੋੜ ਹੜਤਾਲ ਜਾਰੀ ਰੱਖਦਿਆਂ ਸਫ਼ਾਈ ਕਰਮਚਾਰੀਆਂ ਨੇ ਕੀਤਾ ਰੋਸ ਪ੍ਰਦਰਸ਼ਨ <br/> ਅਗਲੀ ਖ਼ਬਰ ਸਰਹੱਦੀ ਪਿੰਡ ਕਾਲੂ ਵਾਲਾ ਦੇ ਪ੍ਰਾਇਮਰੀ ਸਕੂਲ ਕੋਲੋਂ ਮਿਲਿਆ ਡਰੋਨ
Ad Position 24