14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

17 ਨੂੰ ਜਲੰਧਰ ਹੋ ਰਹੀ ਮੁਲਾਜ਼ਮਾਂ 'ਤੇ ਪੈਨਸ਼ਨਰਾਂ ਦੀ ਸਾਂਝੀ ਕਨਵੈੱਨਸ਼ਨ ਦੀਆਂ ਤਿਆਰੀਆਂ ਮੁਕੰਮਲ <br/>

Ad Position 21
repet_subhas-goyals [Copy P29]
ਅਜੀਤ ਡੈਸਕ 16-05-2026
ਫ਼ਿਰੋਜ਼ਪੁਰ, 15 ਮਈ (ਗੁਰਿੰਦਰ ਸਿੰਘ)-ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫ਼ਰੰਟ ਦੀ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ 17 ਮਈ ਨੂੰ ਕੀਤੀ ਜਾ ਰਹੀ ਕਨਵੈੱਨਸ਼ਨ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ, ਫ਼ਿਰੋਜ਼ਪੁਰ ਤੋਂ ਵੱਡੀ ਗਿਣਤੀ ਵਿਚ ਮੁਲਾਜ਼ਮ 'ਤੇ ਪੈਨਸ਼ਨਰ ਇਸ ਕਨਵੈੱਨਸ਼ਨ ਵਿਚ ਸ਼ਮੂਲੀਅਤ ਕਰਨਗੇ | ਇਸ ਸੰਬੰਧੀ ਇਕ ਮੀਟਿੰਗ ਸਟੇਟ ਕਰਮਚਾਰੀ ਦਲ (ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ) ਦਫ਼ਤਰ ਫ਼ਿਰੋਜ਼ਪੁਰ ਵਿਖੇ ਬਰਾਂਚ ਪ੍ਰਧਾਨ ਗੁਰਨਾਮ ਸਿੰਘ ਸੁਧਰਾਂ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਪੈਨਸ਼ਨਰ ਐਸੋਸੀਏਸ਼ਨ ਦੇ ਜ਼ਿਲ੍ਹਾ ਆਗੂ ਕਿਸ਼ਨ ਚੰਦ ਜਾਗੋਵਾਲੀਆ, ਪ੍ਰਤਾਪ ਸਿੰਘ ਢਿੱਲੋਂ ਵਿਜੇ ਗੱਖੜ, ਬਲਬੀਰ ਸਿੰਘ ਕੰਬੋਜ ਸ਼ਾਮਲ ਹੋਏ | ਇਸ ਸਮੇਂ ਆਗੂਆਂ ਨੇ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਪੈਨਸ਼ਨਰ ਵਿਰੋਧੀ ਨੀਤੀਆਂ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਕਿਹਾ ਕਿ ਪੰਜਾਬ ਵਿਧਾਨ ਸਭਾ ਚੋਣਾਂ ਮੌਕੇ ਮੁਲਾਜ਼ਮਾਂ 'ਤੇ ਪੈਨਸ਼ਨਰਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ, ਸਗੋਂ ਪਹਿਲਾਂ ਤੋਂ ਮਿਲਦੀਆਂ ਸਹੂਲਤਾਂ ਨੂੰ ਖੋਹਿਆ ਜਾ ਰਿਹਾ | ਉਨ੍ਹਾਂ ਕਿਹਾ ਕਿ ਜਨਵਰੀ 2016 ਸਮੇਂ ਤਨਖ਼ਾਹ 'ਤੇ ਪੈਨਸ਼ਨ ਦੁਹਰਾਈ ਲਈ 2.45 ਦੀ ਥਾਂ 'ਤੇ 2.59 ਗੁਣਾਂਕ ਲਾਗੂ ਕਰਨ ,ਦੁਹਰਾਈ ਉਪਰੰਤ ਬਣਦੇ ਬਕਾਏ ਯਕਮੁਸ਼ਤ ਦੇਣ ਆਦਿ ਮੰਗਾਂ ਦੀ ਪੂਰਤੀ ਵਾਸਤੇ 17 ਮਈ ਦੀ ਜਲੰਧਰ ਕਨਵੈੱਨਸ਼ਨ ਪ੍ਰਤੀ ਮੁਲਾਜ਼ਮਾਂ 'ਤੇ ਪੈਨਸ਼ਨਰਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ | ਮੀਟਿੰਗ ਵਿਚ ਇਕ ਮਤੇ ਰਾਹੀਂ ਸਫ਼ਾਈ ਸੇਵਕ ਯੂਨੀਅਨ ਪੰਜਾਬ ਵਲੋਂ ਕੀਤੇ ਜਾ ਸੰਘਰਸ਼ ਦੀ ਵੀ ਹਮਾਇਤ ਕੀਤੀ | ਇਸ ਮੀਟਿੰਗ ਵਿਚ ਮਿਹਰ ਸਿੰਘ, ਖਜਾਨ ਸਿੰਘ ,ਚੰਨਣ ਸਿੰਘ, ਰਣਬੀਰ ਸਿੰਘ ਕੁੱਕੂ, ਰਾਮ ਪ੍ਰਸ਼ਾਦ, ਪ੍ਰਮੋਦ ਗੋਗਾ, ਸਤਨਾਮ ਸਿੰਘ, ਲਾਜਵੰਤੀ, ਕਰਮ ਸਿੰਘ, ਪਰਮਜੀਤ ਸਿੰਘ, ਸੁਰਜੀਤ ਸਿੰਘ, ਰਾਜੇਸ਼ ਕੁਮਾਰ, ਜਸਪਾਲ ਸਿੰਘ, ਬਿਕਰ ਸਿੰਘ, ਤਰਲੋਕ ਸਿੰਘ ,ਦੇਵ ਰਾਜ ਚਾਵਲਾ, ਹਿੰਮਤ ਕੁਮਾਰ, ਰਮੇਸ਼ ਕੁਮਾਰ ਭੱਟੀ, ਬਲਵੀਰ ਸਿੰਘ ਗੋਗੀਵਾਲਾ, ਰਮੇਸ਼ ਕੁਮਾਰ, ਦਲਜੀਤ ਸਿੰਘ ਯਾਰੇਸ਼ਾਹ ਵਾਲਾ, ਨੰਦ ਲਾਲ ,ਜੀਤ ਸਿੰਘ, ਚੰਦਰਮੋਹਨ ਸ਼ਾਮਲ ਹੋਏ |

Ad Position 22
No active advertisement
ਪਿਛਲੀ ਖ਼ਬਰ ਘਰ-ਘਰ ਅਤੇ ਸੱਥਾਂ ਵਿਚ ਡੇਂਗੂ ਬਾਰੇ ਜਾਗਰੂਕ ਕੀਤਾ <br/> ਅਗਲੀ ਖ਼ਬਰ 10ਵੇਂ ਦਿਨ ਵੀ ਕੰਮ ਛੋੜ ਹੜਤਾਲ ਜਾਰੀ ਰੱਖਦਿਆਂ ਸਫ਼ਾਈ ਕਰਮਚਾਰੀਆਂ ਨੇ ਕੀਤਾ ਰੋਸ ਪ੍ਰਦਰਸ਼ਨ <br/>
Ad Position 24